ਨਵੀਂ ਦਿੱਲੀ—ਦੁਨੀਆ ਭਰ 'ਚ ਪਛਾਣ ਬਣਾਉਣ ਵਾਲਾ ਸਰਚ ਇੰਜਣ ਗੂਗਲ ਅੱਜ ਆਪਣਾ 22ਵਾਂ ਬਰਥਡੇਅ ਮਨ੍ਹਾ ਰਿਹਾ ਹੈ। ਇਸ ਖਾਸ ਮੌਕੇ 'ਤੇ ਗੂਗਲ ਨੇ ਆਪਣੇ ਖਾਸ ਅੰਦਾਜ਼ 'ਚ ਇਕ ਡੂਡਲ ਨੂੰ ਬਣਾਇਆ ਹੈ। ਡੂਡਲ ਨੂੰ 90 ਦੇ ਦਹਾਕੇ 'ਚ ਕਿਸੇ ਬਰਥਡੇਅ ਸੈਲੇਬਿਰੇਸ਼ਨ ਵਰਗਾ ਬਣਾਇਆ ਗਿਆ। ਡੂਡਲ 'ਚ ਗੂਗਲ ਦੇ ਸਾਰੇ ਅਲਫਾਬੇਟ ਨੂੰ ਦਰਸਾਇਆ ਗਿਆ ਹੈ। ਜਿਸ 'ਚ ਗੂਗਲ ਦੇ ਪਹਿਲੇ ਅੱਖਰ ਨੂੰ ਇਕ ਲੈਪਟਾਪ ਸਕ੍ਰੀਨ ਦੇ ਸਾਹਮਣੇ ਤਾਂ ਉੱਧਰ ਬਾਕੀ ਦੇ ਪੰਜ ਅਲਫਾਬੇਟ ਨੂੰ ਇਕ ਫਰੇਮ 'ਚ ਦਿਖਾਇਆ ਗਿਆ ਹੈ।
ਸਰਚ ਇੰਜਣ ਗੂਗਲ ਦੀ ਸਥਾਪਨਾ ਸਾਲ 1998 'ਚ ਕੀਤੀ ਗਈ ਸੀ। ਇਸ ਦੀ ਸਥਾਪਨਾ ਕੈਲੀਫੋਰੀਨੀਆ ਦੀ ਸਨੈਟਫੋਰਡ ਯੂਨੀਵਰਸਿਟੀ ਦੇ ਦੋ ਪੀ.ਐੱਚ.ਡੀ. ਵਿਦਿਆਰਥੀ ਲੈਰੀ ਪੇਜ ਅਤੇ ਸਰਗੀ ਬ੍ਰਿਨ ਨੇ ਕੀਤੀ ਸੀ। ਲੈਰੀ ਪੇਜ ਅਤੇ ਸਰਗੀ ਬ੍ਰਿਨ ਨੇ ਗੂਗਲ ਦੇ ਆਫਿਸ਼ਿਅਲੀ ਲਾਂਚ ਕਰਨ ਤੋਂ ਪਹਿਲਾਂ ਇਸ ਦਾ ਨਾਂ 'Backrub' ਰੱਖਿਆ ਸੀ। ਸਮੇਂ ਦੇ ਨਾਲ ਬਾਅਦ 'ਚ ਇਸ ਦਾ ਨਾਂ ਗੂਗਲ ਪਇਆ ਜਿਸ ਨੂੰ ਹੁਣ ਪੂਰੀ ਦੁਨੀਆ ਇਸ ਨਾਂ ਨਾਲ ਜਾਣਦੀ ਹੈ। ਇਸ ਨੂੰ ਦੁਨੀਆ ਭਰ 'ਚ ਹਰ ਪਾਸੇ ਦੀ ਜਾਣਕਾਰੀ ਨੂੰ ਸਾਂਝਾ ਕਰਨ ਲਈ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਸ਼ੁਰੂਆਤੀ ਦੌਰ 'ਚ ਗੂਗਲ ਦਾ ਬਰਥਡੇਅ ਵੱਖ-ਵੱਖ ਤਾਰੀਕਾਂ 'ਤੇ ਮਨਾਇਆ ਗਿਆ ਸੀ। ਗੂਗਲ ਆਪਣਾ ਬਰਥਡੇਅ ਸਾਲ 2005 ਤੱਕ 7 ਸਤੰਬਰ ਨੂੰ ਮਨਾਉਂਦਾ ਰਿਹਾ ਹੈ। ਜਿਸ ਦੇ ਬਾਅਦ ਗੂਗਲ ਦਾ ਬਰਥਡੇਅ 8 ਸਤੰਬਰ ਅਤੇ 26 ਸਤੰਬਰ ਨੂੰ ਵੀ ਮਨਾਇਆ ਗਿਆ ਹੈ। ਹਾਲ ਹੀ 'ਚ ਗੂਗਲ ਨੇ ਆਪਣਾ ਬਰਥਡੇਅ 27 ਸਤੰਬਰ ਨੂੰ ਮਨਾਉਣਾ ਸ਼ੁਰੂ ਕੀਤਾ ਹੈ।
ਅੱਜ ਦੇ ਸਮੇਂ 'ਚ ਗੂਗਲ ਦੁਨੀਆ ਭਰ ਦੇ ਖਾਸ ਮੌਕਿਆਂ ਨੂੰ ਡੂਡਲ ਦੇ ਰਾਹੀਂ ਮਨ੍ਹਾ ਰਿਹਾ ਹੈ। ਸਾਲ 1998 ਤੋਂ ਹੀ ਗੂਗਲ ਨੇ ਆਪਣੇ ਡੂਡਲ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਸੀ। ਗੂਗਲ ਨੇ ਪਹਿਲਾਂ ਡੂਡਲ ਬਰਨਿੰਗ ਮੈਨ ਫੈਸਟੀਵਲ ਦੇ ਸਨਮਾਨ 'ਚ ਬਣਾਇਆ ਸੀ। ਗੂਗਲ ਦੁਨੀਆ ਭਰ 'ਚ 100 ਤੋਂ ਜ਼ਿਆਦਾ ਭਾਸ਼ਾਵਾਂ 'ਚ ਕੰਮ ਕਰ ਰਿਹਾ ਹੈ। Alphabet Inc ਗੂਗਲ ਦੀ ਪੈਰੰਟ ਕੰਪਨੀ ਹੈ।
ਆਈਫੋਨ 12 ਮਿਨੀ ਕਹਾਏਗਾ ਐਪਲ ਦਾ ਸਭ ਤੋਂ ਛੋਟਾ ਆਈਫੋਨ
NEXT STORY