ਗੈਜੇਟ ਡੈਸਕ– ਭਾਰਤ ’ਚ ਨੋਟਬੰਦੀ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਆਉਣ ਤੋਂ ਬਾਅਦ ਡਿਜੀਟਲ ਪੇਮੈਂਟ ਆਸਾਨ ਹੋ ਗਏ ਹਨ ਅਤੇ ਅਜਿਹਾ ਕਰਨ ਵਾਲੇ ਵੀ ਵਧੇ ਹਨ। ਇਹੀ ਕਾਰਨ ਹੈ ਕਿ ਡਿਜੀਟਲ ਪੇਮੈਂਟ ਐਪਸ ਅਤੇ ਪਲੇਟਫਾਰਮਸ ਨਾਲ ਜੁੜੇ ਸਕੈਮ ਅਤੇ ਫਰਾਡ ਵੀ ਵਧੇ ਹਨ। ਅਜਿਹੇ ’ਚ ਯੂਜ਼ਰਜ਼ ਨੂੰ ਕਿਸੇ ਵੀ ਅਣਚਾਹੇ ਲੈਣ-ਦੇਣ ਦੀ ਜਾਣਕਾਰੀ ਤੁਰੰਤ ਮਿਲ ਜਾਵੇ, ਇਸ ਲਈ ਗੂਗਲ ਨੇ ਜ਼ਰੂਰੀ ਕਦਮ ਚੁੱਕਿਆ ਹੈ। ਗੂਗਲ ਦਾ ਪੇਮੈਂਟ ਐਪ Google Pay ਕਿਸੇ ਵੀ ਲੈਣ-ਦੇਣ ਦੇ ਸਮੇਂ ਐਪ ਦੇ ਨਾਲ ਐੱਸ.ਐੱਮ.ਐੱਸ. ਨੋਟੀਫਿਕੇਸ਼ੰਸ ਵੀ ਭੇਜੇਗਾ।
ਨਵੇਂ ਫੀਚਰਜ਼ ਦੀ ਮਦਦ ਨਾਲ ਯੂਜ਼ਰਜ਼ ਨੂੰ ਫੌਰਨ ਪਤਾ ਚੱਲੇਗਾ ਕਿ ਉਸ ਦੇ ਅਕਾਊਂਟ ਤੋਂ ਕਿਸੇ ਨੇ ਰਿਸੀਵ ਜਾਂ ਕਲੈਕਟ ਰਿਕਵੈਸਟ ਭੇਜੀ ਹੈ। ਇਸ ਵਿਚ ਹਾਈਲਾਈਟ ਕੀਤਾ ਜਾਵੇਗਾ ਕਿ ਰਿਕਵੈਸਟ ਨੂੰ ਅਪਰੂਵ ਕਰਨ ’ਤੇ ਅਕਾਊਂਟ ’ਚੋਂ ਪੈਸੇ ਕੱਟ ਜਾਣਗੇ। ਗੂਗਲ ਪੇਅ ਪ੍ਰੋਡਕਟ ਮੈਨੇਜਮੈਂਟ ਦੇ ਡਾਇਰੈਕਟਰ ਅੰਬਰੀਸ਼ ਕੈਂਘੇ ਨੇ ਇਸ ਬਾਰੇ ਦੱਸਿਆ ਕਿ ਸਾਨੂੰ ਪਤਾ ਹੈ ਕਿ ਗੂਗਲ ਪੇਅ ’ਤੇ ਸਾਰੇ ਯੂਜ਼ਰਜ਼ ਆਪਣੇ ਪੈਸਿਆਂ ਨੂੰ ਲੈ ਕੇ ਭਰੋਸਾ ਕਰਦੇ ਹਨ। ਸਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਅਤੇ ਯੂਜ਼ਰਜ਼ ਦੇ ਸਾਡੇ ’ਤੇ ਭਰੋਸੇ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੁੰਦੇ ਹਾਂ।
ਸਕੈਮ ਪ੍ਰੋਟੈਕਸ਼ਨ ਹੋਵੇਗਾ ਬਿਹਤਰ
ਅੰਬਰੀਸ਼ ਨੇ ਕਿਹਾ ਕਿ ਪਿਛਲੇ ਸਕਿਓਰਿਟੀ ਫੀਚਰਜ਼ ਸਿਰਫ ਇਕ ਉਦਾਹਰਣ ਹਨ ਕਿ ਅਸੀਂ ਕਿਵੇਂ ਆਪਣੇ ਯੂਜ਼ਰਜ਼ ਨੂੰ ਸੇਫ ਐਕਸਪੀਰੀਅੰਸ ਦੇਣਾ ਚਾਹੁੰਦੇ ਹਾਂ ਅਤੇ ਇਸ ਦਿਸ਼ਾ ’ਚ ਅਸੀਂ ਅੱਗੇ ਵੀ ਕੰਮ ਕਰਾਂਗੇ। ਪਿਛਲੇ ਦੋ ਸਾਲਾਂ ’ਚ ਬੈਂਕ-ਟੂ-ਬੈਂਕ ਟ੍ਰਾਂਸਫਰ ਯੂ.ਪੀ.ਆਈ. ਦੀ ਮਦਦ ਨਾਲ ਲੱਖਾਂ ਯੂਜ਼ਰਜ਼ ਲਈ ਆਸਾਨ ਹੋ ਗਿਆ ਹੈ। ਕਈ ਯੂਜ਼ਰਜ਼ ਪਹਿਲੀ ਵਾਰ ਡਿਜੀਟਲ ਪੇਮੈਂਟ ਸਰਵਿਸਿਜ਼ ਨਾਲ ਜੁੜੇ ਹਨ। ਕੰਪਨੀ ਨੇ ਇਕ ਬਲਾਗ ਪੋਸਟ ’ਚ ਲਿਖਿਆ ਕਿ ਗੂਗਲ ਪੇਅ ਐਪ ਕੰਪਨੀ ਦੇ ਕਈ ਸਕਿਓਰਿਟੀ ਇੰਫ੍ਰਾਸਟਰੱਕਚਰ ਦੇ ਨਾਲ ਆਉਂਦਾ ਹੈ, ਜਿਸ ਵਿਚ ਸਕੈਮ ਪ੍ਰੋਟੈਕਸ਼ਨ ਵੀ ਸ਼ਾਮਲ ਹੈ।
ਮਸ਼ੀਨ ਲਰਨਿੰਗ ਦਾ ਇਸਤੇਮਾਲ
ਗੂਗਲ ਦਾ ਕਹਿਣਾ ਹੈ ਕਿ ਉਹ ਆਪਣੇ ਸਕੈਮ ਪ੍ਰਿਵੈਂਸ਼ਨ ਮਾਡਲਸ ਲਈ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰਦਾ ਹੈ। ਯੂਜ਼ਰਜ਼ ਨੂੰ ਕਿਸੇ ਵੀ ਸ਼ੱਕੀ ਜਾਂ ਕਾਨਟੈਕਟਸ ’ਚ ਨਾ ਮੌਜੂਦ ਅਣਜਾਣ ਯੂਜ਼ਰ ਵਲੋਂ ਰਿਕਵੈਸਟ ਮਿਲਣ ’ਤੇ ਸਕੈਮ ਜਾਂ ਸਟ੍ਰੇਂਜਰ ਵਾਰਨਿੰਗ ਦਿਖਾਈ ਜਾਂਦੀ ਹੈ। ਇਸ ਸਕੈਮ ਪ੍ਰਿਵੈਂਸ਼ਨ ਤੋਂ ਇਲਾਵਾ ਗੂਗਲ ਪੇਅ ’ਚ ਐਕਸੈਸ ਵਾਇਆ ਪਿਨ ਦਾ ਸਕਿਓਰਿਟੀ ਫੀਚਰ ਵੀ ਮਿਲਦਾ ਹੈ। ਗੂਗਲ ਫਰਾਡਸਟਰ ਨੂੰ ਬਲਾਕ ਕਰਨ ਤੋਂ ਇਲਾਵਾ ਯੂਜ਼ਰਜ਼ ਨੂੰ ਕਲੈਕਟ ਰਿਕਵੈਸਟ ਦੌਰਾਨ ਜ਼ਰੂਰੀ ਵਾਰਨਿੰਗਸ ਵੀ ਦਿੰਦਾ ਹੈ, ਜਿਸ ਨਾਲ ਯੂਜ਼ਰਜ਼ ਨੂੰ ਬਿਹਤਰ ਡਿਜੀਟਲ ਪੇਮੈਂਟ ਐਕਸਪੀਰੀਅੰਸ ਮਿਲਦਾ ਰਹੇ।
Samsung Galaxy M20s 6000mAh ਬੈਟਰੀ ਨਾਲ ਭਾਰਤ 'ਚ ਜਲਦ ਹੋ ਸਕਦੈ ਲਾਂਚ
NEXT STORY