ਗੈਜੇਟ ਡੈਸਕ– ਗੂਗਲ ਪਿਕਸਲ ਦੇ ਫੈਨਜ਼ ਦੀ ਗਿਣਤੀ ਵੀ ਘੱਟ ਨਹੀਂ ਹੈ। ਪਿਛਲੇ ਸਾਲ ਗੂਗਲ ਨੇ ਪਿਕਸਲ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਸਮਾਰਟਫੋਨ ਲਾਂਚ ਕੀਤੇ ਸਨ। ਹੁਣ ਗੂਗਲ ਪਿਕਸਲ 3 ਦੇ ਸਸਤੇ ਵੇਰੀਐਂਟ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਇਕ ਰਿਪੋਰਟ ਆਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਗੂਗਲ ਪਿਕਸਲ 3 ਦਾ ਲਾਈਟ ਵਰਜਨ ਘੱਟ ਕੀਮਤ ’ਚ ਪੇਸ਼ ਕੀਤਾ ਜਾ ਸਕਦਾ ਹੈ, ਉਥੇ ਹੀ ਹੁਣ ਖਬਰ ਹੈ ਕਿ ਗੂਗਲ ਪਿਕਸਲ 3 ਦੇ ਸਸਤੇ ਵੇਰੀਐਂਟ ਨੂੰ ਪਿਕਸਲ 3 ਏ ਅਤੇ ਪਿਕਸਲ 3 ਏ ਐਕਸ ਐੱਲ ਦੇ ਨਾਂ ਨਾਲ ਲਾਂਚ ਕਰੇਗੀ। XDA ਡਿਵੈਲਪਰਾਂ ਦੀ ਰਿਪੋਰਟ ਮੁਤਾਬਕ, ਪਿਕਸਲ ਦੇ ਇਨ੍ਹਾਂ ਦੋਵਾਂ ਫੋਨਸ ਦਾ ਖੁਲਾਸਾ ਐਂਡਰਾਇਡ ਕਿਊ ਦੇ ਬੀਟਾ ਵਰਜਨ ਦੇ ਕੋਡ ਤੋਂ ਹੋਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਗੂਗਲ ਦਾ ਨਵਾਂ ਪਿਕਸਲ ਫੋਨ ਸਾਲ 2019 ਦੀ ਦੂਜੀ ਤਿਮਾਹੀ ’ਚ ਆਏਗਾ। ਇਨ੍ਹਾਂ ਫੋਨਸ ਦੀ ਬਾਡੀ ਪਾਲੀਕਾਰਬੋਨੇਟ ਦੀ ਹੋਵੇਗੀ।
ਇਸ ਤੋਂ ਇਲਾਵਾ ਇਹ ਵੀ ਖਬਰ ਹੈ ਕਿ ਪਿਕਸਲ 3 ਏ ’ਚ ਕਵਾਲਕਾਮ ਦਾ ਸਨੈਪਡ੍ਰੈਗਨ 670 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ’ਚ 5.6 ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਅਤੇ 2915mAh ਦੀ ਬੈਟਰੀ ਮਿਲੇਗੀ। ਉਥੇ ਹੀ ਪਿਕਸਲ 3 ਐਕਸ ਐੱਲ ’ਚ ਸਨੈਪਡ੍ਰੈਗਨ 710 ਪ੍ਰੋਸੈਸਰ ਦੇ ਨਾਲ 6 ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ।
ਇਨ੍ਹਾਂ ਦੋਵਾਂ ਫੋਨਸ ਤੋਂ ਇਲਾਵਾ ਗੂਗਲ ਪਿਕਸਲ 4 ਐਕਸ ਨੂੰ ਲੈ ਕੇ ਵੀ ਇਕ ਲੀਕ ਰਿਪੋਰਟ ਸਾਹਮਣੇ ਆ ਰਹੀ ਹੈ। ਸਲੈਸ਼ਲੀਕਸ ਦੀ ਰਿਪੋਰਟ ਮੁਤਾਬਕ, ਗੂਗਲ ਪਿਕਸਲ 4 ਐਕਸ ਐੱਲ ਵੀ ਲਾਂਚ ਕਰ ਸਕਦੀ ਹੈ ਜਿਸ ਵਿਚ ਸੈਲਫੀ ਲਈ ਡਿਊਲ ਕੈਮਰਾ ਸੈੱਟਅਪ ਮਿਲੇਗਾ।
Thomson ਨੇ ਭਾਰਤ ’ਚ ਲਾਂਚ ਕੀਤਾ 40 ਇੰਚ ਦਾ ਸਸਤਾ 4K ਸਮਾਰਟ TV
NEXT STORY