ਗੈਜੇਟ ਡੈਸਕ– ਭਾਰਤ ’ਚ ਪਿਛਲੇ ਸਾਲ 32 ਇੰਚ ਦਾ ਸਮਾਰਟ ਟੀਵੀ ਲਾਂਚ ਕਰਨ ਤੋਂ ਬਾਅਦ ਥਾਮਸਨ ਨੇ ਆਪਣਾ ਹੁਣ ਤਕ ਦਾ ਪਹਿਲਾ 40 ਇੰਚ ਦਾ 4ਕੇ ਸਮਾਰਟ ਟੀਵੀ ਲਾਂਚ ਕੀਤਾ ਹੈ। ਥਾਮਸਨ ਨੇ ਇਸ ਟੀਵੀ ਦਾ ਨਾਂ WOW404 ਰੱਖਿਆ ਹੈ। ਥਾਮਸਨ ਦੇ ਇਸ ਟੀਵੀ ਦੀ ਕੀਮਤ 20,999 ਰੁਪਏ ਹੈ। ਇਹ ਥਾਮਸਨ ਟੀਵੀ ਦਾ ਚੌਥਾ ਨਵਾਂ ਪ੍ਰੋਡਕਟ ਹੈ ਜੋ ਸਮਾਰਟ ਟੀਵੀ ਦੀ ਸ਼੍ਰੇਣੀ ’ਚ ਭਾਰਤ ’ਚ ਪੇਸ਼ ਕੀਤਾ ਜਾ ਰਿਹਾ ਹੈ।
ਫੀਚਰਜ਼
ਥਾਮਸਨ ਦੇ WOW404 ਟੀਵੀ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਯੂਟਿਊਬ 4ਕੇ ਵੀਡੀਓ ਚੱਲਦੀ ਹੈ। ਨਾਲ ਹੀ ਇਸ ਵਿਚ ਯੂਟਿਊਬ ਵਰਗੇ 6 ਐਪਸ ਪ੍ਰੀ-ਲੋਡਿਡ ਮਿਲਣਗੇ। ਇਸ ਵਿਚ ਐਂਡਰਾਇਡ ਦਾ ਵਰਜਨ 7.1 ਨੂਗਟ ਦਿੱਤਾ ਗਿਆ ਹੈ। ਇਸ ਟੀਵੀ ’ਚ 18 ਭਾਰਤੀ ਭਾਸ਼ਾਵਾਂ ਦੀ ਸਪੋਰਟ ਅਤੇ ਨੈੱਟਫਲਿਕਸ-ਅਮੇਜ਼ਨ ਪ੍ਰਾਈਮ ਵੀਡੀਓ ਐਪ ਪ੍ਰੀ-ਇੰਸਟਾਲ ਮਿਲਣਗੇ। ਇਸ ਟੀਵੀ ਦੀ ਡਿਸਪਲੇਅ ’ਚ ਸੈਮਸੰਗ ਦੇ ਪੈਨਲ ਦਾ ਇਸਤੇਮਾਲ ਹੋਇਆ ਹੈ। ਭਾਰਤ ’ਚ ਥਾਮਸਨ ਟੀਵੀ ਦੇ ਐਕਸਕਲੂਜ਼ਿਵ ਬ੍ਰਾਂਡ ਲਾਈਸੈਂਸੀ ਐਸ.ਪੀ.ਪੀ.ਐੱਸ. ਦੇ ਸੀ.ਈ.ਓ., ਅਵਨੀਤ ਸਿੰਘ ਮਾਰਵਾਹ ਨੇ ਕਿਹਾ ਕਿ ਭਾਰਤ ਦਾ ਪਹਿਲਾ 40 ਇੰਚ 4ਕੇ ਟੀਵੀ ਪੇਸ਼ ਕਰਕੇ ਅਸੀਂ ਉਤਸ਼ਾਹਿਤ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਰਤੀ ਗਾਹਕ ਆਪਣੇ ਟੀਵੀ ਨੂੰ ਅਪਗ੍ਰੇਡ ਕਰਨ ਅਤੇ ਸੁਪਰ ਅਫੋਰਡੇਬਲ ਕੀਮਤ ’ਚ ਫੁੱਲ-ਐੱਚ.ਡੀ. ਤੋਂ 4ਕੇ ਕਰਨ।
Harley-Davidson ਦੀਆਂ 2 ਨਵੀਆਂ ਬਾਈਕਸ ਭਾਰਤ ’ਚ ਲਾਂਚ, ਜਾਣੋ ਕੀਮਤ
NEXT STORY