ਗੈਜੇਟ ਡੈਸਕ- ਗੂਗਲ ਨੇ ਹਾਲ ਹੀ 'ਚ ਆਪਣੀ Google Pixel 9 ਸੀਰੀਜ਼ ਲਾਂਚ ਕੀਤੀ ਹੈ। ਇਸ ਸੀਰੀਜ਼ ਤਹਿਤ Pixel 9, Pixel 9 Pro, Pixel 9 Pro XL ਅਤੇ Pixel 9 Pro Fold ਫੋਨ ਲਾਂਚ ਕੀਤੇ ਗਏ ਹਨ। ਅਜੇ ਗੂਗਲ ਪਿਕਸਲ 9 ਸੀਰੀਜ਼ ਨੂੰ ਇਕ ਮਹੀਨਾ ਵੀ ਪੂਰਾ ਨਹੀਂ ਹੋਇਾ ਕਿ ਫੋਨ 'ਚ ਸਮੱਸਿਆ ਆਉਣ ਲੱਗੀਆਂ ਹਨ। ਕਈ ਯੂਜ਼ਰਜ਼ ਨੇ Google Pixel 9 ਸੀਰੀਜ਼ 'ਚ ਵਾਇਰਲੈੱਸ ਚਾਰਜਿੰਗ ਦੀ ਸ਼ਿਕਾਇਤ ਕੀਤੀ ਹੈ।
ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ Google Pixel 9 ਸੀਰੀਜ਼ ਦੇ ਫੋਨ ਦੇ ਨਾਲ ਵਾਇਰਲੈੱਸ ਚਾਰਜਿੰਗ ਦੀ ਸਮੱਸਿਆ ਸਿਰਫ ਥਰਡ ਪਾਰਟੀ ਚਾਰਜਰ ਹੀ ਨਹੀਂ, ਸਗੋਂ ਗੂਗਲ ਦੇ ਚਾਰਜਰ ਪਿਕਸਲ ਸਟੈਂਡ ਦੇ ਨਾਲ ਵੀ ਹੋ ਰਹੀ ਹੈ। Pixel 9 Pro XL ਯੂਜ਼ਰਜ਼ ਦਾ ਕਹਿਣਾ ਹੈ ਕਿ ਕਿਸੇ ਵੀ ਵਾਇਰਲੈੱਸ ਚਾਰਜਰ ਨਾਲ ਫੋਨ ਚਾਰਜ ਨਹੀਂ ਹੋ ਰਿਹਾ।
ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਇਹ ਸਮੱਸਿਆ ਤਮਾਮ ਤਰ੍ਹਾਂ ਦੇ ਵਾਇਰਲੈੱਸ ਚਾਰਜਰ ਦੇ ਨਾਲ ਹੋ ਰਹੀ ਹੈ ਜਿਸ ਵਿਚ ਐਪਲ ਦਾ MagSafe ਵੀ ਸ਼ਾਮਲ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਸਮੱਸਿਆ ਚਾਰਜਰ 'ਚ ਨਹੀਂ ਸਗੋਂ ਫੋਨ 'ਚ ਹੈ।
ਗੂਗਲ ਨੇ ਅਜੇ ਤਕ ਇਸ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਪਰ ਇਕ ਰੈਡਿਟ ਯੂਜ਼ਰ ਨੇ ਕਿਹਾ ਹੈ ਕਿ ਗੂਗਲ ਸਪੋਰਟ ਨੇ ਕਿਹਾ ਹੈ ਕਿ ਉਸ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਹੈ ਅਤੇ ਕੰਪਨੀ ਇਸ ਨੂੰ ਠੀਕ ਕਰਨ 'ਤੇ ਕੰਮ ਕਰ ਰਹੀ ਹੈ। ਅਜਿਹੇ 'ਚ ਜਲਦੀ ਹੀ ਗੂਗਲ ਸਾਫਟਵੇਅਰ ਅਪਡੇਟ ਕਰ ਸਕਦੀ ਹੈ।
ਬ੍ਰਾਜ਼ੀਲ 'ਚ 'X' ਨੂੰ ਝਟਕਾ, ਸੁਪਰੀਮ ਕੋਰਟ ਨੇ ਇਨ੍ਹਾਂ ਦੋਸ਼ਾਂ ਕਾਰਨ ਮੁਅੱਤਲ ਕਰਨ ਦਾ ਦਿੱਤਾ ਹੁਕਮ
NEXT STORY