ਗੈਜੇਟ ਡੈਸਕ– ਗੂਗਲ ਨੇ ਖੁਦ ਵਲੋਂ ਤਿਆਰ ਨਵੇਂ ਐਂਟੀ ਸਪੈਮ ਸਿਸਟਮ ਰਾਹੀਂ ਲੱਖਾਂ ਫੇਕ ਰਿਵਿਊਜ਼ ਤੇ ਐਪਸ ਦੀ ਗਲਤ ਰੇਟਿੰਗ ਨੂੰ ਡਿਟੈਕਟ ਕੀਤਾ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਪਲੇਅ ਸਟੋਰ ’ਚੋਂ ਰਿਮੂਵ ਕੀਤਾ ਗਿਆ। ਕੰਪਨੀ ਨੇ ਦੱਸਿਆ ਕਿ ਇਹ ਨਵਾਂ ਸਿਸਟਮ ਮਸ਼ੀਨ ਲਰਨਿੰਗ ’ਤੇ ਕੰਮ ਕਰਦਾ ਹੈ ਅਤੇ ਪਤਾ ਲਾਉਂਦਾ ਹੈ ਕਿ ਕਿਹੜਾ ਰਿਵਿਊ ਸਹੀ ਹੈ ਅਤੇ ਕਿਹੜਾ ਫੇਕ।

ਫੇਕ ਤੇ ਮਿਸਲੀਡਿੰਗ ਰਿਵਿਊਜ਼ ’ਚੋਂ ਯੂਜ਼ਰਜ਼ ਐਪਸ ’ਤੇ ਵਿਸ਼ਵਾਸ ਨਹੀਂ ਕਰਦੇ। ਲੋਕ ਅਪਮਾਨ ਤੇ ਨਫਰਤ ਭਰੇ ਜਾਂ ਵਿਸ਼ੇ ਤੋਂ ਹਟ ਕੇ ਰਿਵਿਊ ਕਰਦੇ ਹਨ, ਜਿਸ ਨਾਲ ਐਪ ਦੀ ਡਾਊਨਲੋਡਿੰਗ ’ਤੇ ਮਾੜਾ ਅਸਰ ਪੈਂਦਾ ਹੈ। ਇਸੇ ਕਾਰਨ ਇਨ੍ਹਾਂ ਰਿਵਿਊਜ਼ ਨੂੰ ਪਲੇਅ ਸਟੋਰ ’ਚੋਂ ਹਟਾਉਣ ਲਈ ਇਹ ਵੱਡਾ ਕਦਮ ਚੁੱਕਿਆ ਗਿਆ ਹੈ।
ਜਿਓ 4-ਜੀ ਡਾਊਨਲੋਡ ਤੇ ਆਈਡੀਆ ਅਪਲੋਡ ’ਚ ਅੱਗੇ : ਟਰਾਈ
NEXT STORY