ਜਲੰਧਰ : ਅੱਜ ਹੋ ਰਹੇ ਇਕ ਹਾਰਡਵੇਅਰ ਇਵੈਂਟ 'ਚ ਗੂਗਲ ਆਪਣੀ ਫਲੈਗਸ਼ਿਪ ਦੇ 2 ਸਮਾਰਟਫੋਨ ਲੋਕਾਂ ਸਾਹਮਣੇ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਦੇ ਨਾਲ ਆਪਣਾ ਵਰਚੁਅਲ ਰਿਐਲਿਟੀ ਹੈੱਡਸੈੱਟ ਡੇ ਡ੍ਰੀਮ ਵੀ ਲਾਂਚ ਕਰ ਸਕਦੀ ਹੈ। ਗੂਗਲ ਵੱਲੋਂ ਸਭ ਤੋਂ ਪਹਿਲਾਂ ਇਸ ਸਾਲ ਮਈ 'ਚ ਗੂਗਲ ਆਈ/ਓ ਡਿਵੈੱਲਪਰਜ਼ ਕਾਨਫ੍ਰੈਂਸ ਦੌਰਾਨ ਇਸ ਬਾਰੇ ਦੱਸਿਆ ਗਿਆ ਸੀ। ਡੇ ਡ੍ਰੀਮ ਇਕ ਵੀ. ਆਰ. ਐਕਸਟੈਂਸ਼ਨ ਹੈ ਜੋ ਗੂਗਲ ਦੇ ਮੋਬਾਇਲ ਆਪ੍ਰੇਟਿੰਗ ਸਿਸਟਮ ਐਂਡ੍ਰਾਇਡ 'ਤੇ ਕੰਮ ਕਰਦੀ ਹੈ। ਕੰਪਨੀ ਇਸ ਨੂੰ 79 ਡਾਲਰ ਕੀਮਤ ਨਾਲ ਲਾਂਚ ਕਰ ਸਕਦੀ ਹੈ ਪਰ ਗੂਗਲ ਵੱਲੋਂ ਇਸ 'ਤੇ ਕੋਈ ਆਫਿਸ਼ੀਅਲ ਬਿਆਨ ਨਹੀਂ ਆਇਆ ਹੈ।
Casio ਨੇ ਭਾਰਤ 'ਚ ਲਾਂਚ ਕੀਤਾ ਲੈਂਪ ਫ੍ਰੀ ਪ੍ਰਾਜੈਕਟਰ
NEXT STORY