ਜਲੰਧਰ— ਗਰੇਟਰ ਨੋਇਡਾ ਦਾ ਪਹਿਲਾਂ 'ਐਪਲ ਆਈਇਵੈਂਟ' ਸਟੋਰ ਗਰੈਣਡ ਵੈਨਿਸ ਮਾਲ 'ਚ ਖੋਲਿਆ ਗਿਆ ਹੈ ਅਤੇ ਇਸ ਸਟੋਰ 'ਚ ਐਪਲ ਮੈਕ ਬੁੱਕ, ਆਈਫੋਨ, ਆਈਪੈਡ, ਆਈਪਾਡ ਅਤੇ ਪਾਡ ਟੱਚ ਅਤੇ ਸ਼ਫਲ, ਐਪਲ ਦੀ Accessories ਅਤੇ ਹੋਰ Accessories ਜਿਵੇਂ ਕਿ ਪਾਵਰਬੈਂਕ, ਸਪੀਕਰ, ਬੀਟਸ ਹੈਡਫੋਨ ਉਪਲੱਬਧ ਹਨ।
ਇਸ ਲਾਂਚ 'ਤੇ ਦ ਗਰੈਂਡ ਵੈਨਿਸ ਦੇ ਮੁੱਖ ਕਾਰਜਕਾਰੀ ਕਵੀਨਸੀ ਭਸੀਨ ਨੇ ਦੱਸਿਆ ਕਿ ਦ ਗਰੈਂਡ ਵੈਨਿਸ 'ਚ ਐਪਲ ਵਰਗੇ ਮਸ਼ਹੂਰ ਬ੍ਰਾਂਡ ਦਾ ਸਟੋਰ ਖੁਲ੍ਹਣਾ ਸਾਡੇ ਲਈ ਮਾਣ ਦੀ ਗੱਲ ਹੈ। ਦ ਗਰੈਂਡ ਵੈਨਿਸ 'ਚ ਐਪਲ ਆਈਇਵੈਂਟ ਸਟੋਰ ਖੁਲਣਾ ਮਸ਼ਹੂਰ ਬ੍ਰਾਂਡਾਂ ਨੂੰ ਲੈ ਕੇ ਮਾਲ ਦੀ ਲੋਕਪ੍ਰਸਿੱਧਾ ਦਾ ਪ੍ਰਮਾਣ ਹੈ। ਆਉਣ ਵਾਲੇ ਸਮੇਂ 'ਚ ਮਾਲ 'ਚ ਬਿੱਗ ਬਾਜ਼ਾਰ, ਐਜ਼ੋਨ, ਸਿਨੀਪੋਲਿਸ, ਪੁਰੀਵਿਏਵ, ਬਾਰਸੀਟਾ ਵਰਗੇ ਨਾਮੀ ਬ੍ਰਾਂਡ ਹਨ। ਜਲਦ ਹੀ ਥਾਲੀਵਾਲਾ, ਚਾਈਨਾ ਵਾਲ, ਲੈਵੇਂਡਰ, ਜੀਲਾਟੋ, ਨੀਵੋ, ਸੈਂਟਰਲ, ਹੋਮ ਟਾਓਨ ਵਰਗੇ ਬ੍ਰਾਂਡ ਹੋਣਗੇ।
ਗਰੈਂਡ ਵੈਨਿਸ ਭਾਰਤ 'ਚ ਵੈਨਿਸ ਦੀ ਥੀਮ 'ਤੇ ਬਣਾਇਆ ਪਹਿਲਾਂ ਮਾਲ ਹੈ। ਜਿੱਥੇ ਮੈਜਿਕ, ਮਿਸਟਰੀ ਅਤੇ ਰੋਮਾਂਨਸ ਦੇ ਨਾਲ ਵੈਨਿਸ ਦਾ ਸ਼ਾਨਦਾਰ Architect ਹੈ।
ਐਂਡ੍ਰਾਇਡ ਯੂਜ਼ਰਸ ਲਈ Paytm ਨੇ ਪੇਸ਼ ਕੀਤਾ ਨਵਾਂ ਫੀਚਰ
NEXT STORY