ਜਲੰਧਰ : ਜਾਪਾਨੀ ਕਾਰ ਨਿਰਮਾਤਾ ਕੰਪਨੀ ਹੋਂਡਾ ਆਪਣੀ ਮਸ਼ਹੂਰ ਸਿਡਾਨ ਨੂੰ ਭਾਰਤ ਵਿਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੋਂਡਾ ਏਕਾਰਡ ਨੂੰ 25 ਅਕਤੂਬਰ ਨੂੰ ਭਾਰਤ ਵਿਚ ਲਾਂਚ ਕੀਤਾ ਜਾਵੇਗਾ ਅਤੇ ਇਸ ਵਿਚ ਹਾਈਬ੍ਰਿਡ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਨੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਵਰਤਮਾਨ ਵਿਚ ਮਿਲ ਰਹੀ 9ਵੀਂ ਪੀੜ੍ਹੀ ਦੀ ਹੋਂਡਾ ਏਕਾਰਡ 2008 ਵਿਚ ਆਈ ਸੀ।
ਹੋਂਡਾ ਏਕਾਰਡ ਹਾਈਬ੍ਰਿਡ ਦੇ ਅੱਗੇ ਵਾਲੀ ਗ੍ਰਿਲ 'ਤੇ ਕ੍ਰੋਮ, ਰੀਡਿਜ਼ਾਇੰਡ ਬੰਪਰ ਅਤੇ ਸ਼ਾਰਪ ਦਿਖਣ ਵਾਲੇ ਹੈੱਡਲੈਂਪਸ ਦਾ ਪ੍ਰਯੋਗ ਕੀਤਾ ਗਿਆ ਹੈ। ਕਾਰ ਦੇ ਅੰਦਰ ਨਵੀਂ 7 ਇੰਚ ਦੀ ਇੰਫੋਟੇਨਮੇਂਟ ਟੱਚਸਕ੍ਰੀਨ, ਰਿਵਰਸ ਪਾਰਕਿੰਗ ਕੈਮਰਾ, ਐਪਲ ਕਾਰ ਪਲੇਅ ਸਪੋਰਟ ਅਤੇ ਸੁਰੱਖਿਆ ਲਈ 6 ਏਅਰਬੈਗਸ ਲੱਗੇ ਹੋਣਗੇ।
ਇੰਜਣ ਸਪੈਸੀਫਿਕੇਸ਼ੰਜ਼
ਹੋਂਡਾ ਏਕਾਰਡ ਵਿਚ 2.0 ਲਿਟਰ ਆਈ. ਵੀ. ਟੀ. ਈ. ਸੀ. ਇੰਜਣ ਲੱਗਾ ਹੈ ਜੋ ਟਵਿਨ ਇਲੈਕਟ੍ਰਿਕ ਮੋਟਰ ਦੇ ਨਾਲ ਆਉਂਦਾ ਹੈ। ਹਾਈਬ੍ਰਿਡ ਹੋਣ ਦੇ ਕਾਰਨ ਇਸ ਵਿਚ 1.3 ਕਿਲੋਵਾਟ ਲਿਥੀਅਮ ਆਇਨ ਬੈਟਰੀ ਦੇ ਨਾਲ ਈ-ਸੀ. ਵੀ. ਟੀ. ਯੂਨਿਟ ਕੰਮ ਕਰੇਗਾ। ਪੈਟ੍ਰੋਲ ਇੰਜਣ 141 ਬੀ. ਐੱਚ. ਪੀ. ਜਦਕਿ ਹਾਈਬ੍ਰਿਡ ਤਕਨੀਕ ਦੇ ਨਾਲ ਇਹ ਪਾਵਰ 196 ਬੀ. ਐੱਚ. ਪੀ. ਤੱਕ ਪਹੁੰਚ ਜਾਵੇਗੀ। ਇਸ ਦੇ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਟਾਰਕ 300 ਐੱਨ. ਐੱਮ. ਤੱਕ ਹੋਵੇਗਾ। ਗੌਰ ਕਰਨ ਲਾਇਕ ਹੈ ਕਿ ਹੋਂਡਾ ਭਾਰਤ ਵਿਚ ਏਕਾਰਡ ਦਾ ਸਿਰਫ ਪੈਟ੍ਰੋਲ ਵਰਜ਼ਨ ਹੀ ਪੇਸ਼ ਕਰੇਗੀ ।
ਕੀਮਤ
ਹੋਂਡਾ ਏਕਾਰਡ ਹਾਈਬ੍ਰਿਡ ਦੀ ਕੀਮਤ 28 ਲੱਖ ਰੂਪਏ ਦੇ ਵਿਚ ਹੋਵੇਗੀ ਅਤੇ ਇਹ ਸਿੱਧੇ ਤੌਰ 'ਤੇ ਟੋਯੋਟਾ ਕੈਮਰੀ ਹਾਈਬ੍ਰਿਡ ਨੂੰ ਟੱਕਰ ਦੇਵੇਗੀ ।
ਹਾਕਿੰਗ ਨੇ ਏਲੀਅਨਾਂ ਦੇ ਸੰਪਰਕ ਵਿਚ ਆਉਣ ਨੂੰ ਲੈ ਕੇ ਕੀਤਾ ਆਗਾਹ
NEXT STORY