ਜਲੰਧਰ- ਹੌਂਡਾ ਬਰਿਓ ਆਰ. ਐਸ ਦੇ ਨਵੇਂ ਅਵਤਾਰ 2016 ਨੂੰ ਇੰਡੋਨੇਸ਼ਿਆ ਆਟੋ-ਸ਼ੋਅ 'ਚ ਪੇਸ਼ ਕਰ ਦਿੱਤਾ ਗਿਆ ਹੈ। ਇਹ ਬਰਿਓ ਹੈੱਚਬੈਕ ਦਾ ਸਪੋਰਟੀ ਟਾਪ-ਆਫ-ਦ- ਲੀਕ ਰੂਪ ਹੈ। ਹੌਂਡਾ ਬਰਿਓ ਆਰ. ਐੱਸ ਦੇ ਨਾਲ ਬ੍ਰੀਓ ਫੇਸਲਿਫਟ ਨੂੰ ਵੀ ਪੇਸ਼ ਕੀਤਾ ਗਿਆ। ਇਹ ਦੋਨੋਂ ਕਾਰਾਂ ਇੰਡੋਨੇਸ਼ਿਆ 'ਚ ਵਿਕਰੀ ਲਈ ਉਪਲੱਬਧ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਨਾਂ ਕਾਰਾਂ ਨੂੰ ਅਗਲੇ ਸਾਲ ਤੱਕ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ।
ਡਿਜ਼ਾਇਨ ਦੀ ਗੱਲ ਕਰੀਏ ਤਾਂ ਹੌਂਡਾ ਬਰਿਓ ਆਰ. ਐੱਸ ਵਿੱਖਣ 'ਚ ਨਵੀਂ ਬ੍ਰੀਓ ਹੈਚਬੈਕ ਨਾਲ ਕਾਫ਼ੀ ਮਿਲਦੀ-ਜੁਲਦੀ ਨਜ਼ਰ ਆਉਂਦੀ ਹੈ। ਪਰ, ਕਾਰ 'ਚ ਕਈ ਬਦਲਾਵ ਕੀਤੇ ਗਏ ਹਨ। ਨਵੀਂ ਬਰਿਓ ਆਰ. ਐੱਸ ਨੂੰ ਸਟਾਈਲਿਸ਼ ਬਣਾਇਆ ਗਿਆ ਹੈ ਅਤੇ ਨਾਲ ਹੀ ਨਾਲ ਇਸ 'ਚ ਕਈ ਨਵੇਂ ਫੀਚਰਸ ਵੀ ਦਿੱਤੇ ਗਏ ਹਨ।
ਫੀਚਰਸ- ਬਰਿਓ ਆਰ. ਐੱਸ ਵਿੱਚ ਪ੍ਰੋਜੈੱਕਟਰ ਹੈੱਡਲਾਈਟ ਅਤੇ ਐੱਲ ਸ਼ੇਪ ਐੱਲ. ਈ. ਡੀ ਡੇ-ਟਾਇਮ ਰਨਿੰਗ ਲਾਈਟਸ ਲਗਾਈ ਗਈ ਹੈ। ਕਾਰ ਦੇ ਫ੍ਰੰਟ ਬੰਪਰ ਨੂੰ ਮਸਕਿਊਲਰ ਬਣਾਇਆ ਗਿਆ ਹੈ। ਕਾਰ ਦੀ ਸਾਇਡ ਪ੍ਰੋਫਾਇਲ 'ਤੇ ਨਜ਼ਰ ਪਾਈਏ ਤਾਂ ਇਸ 'ਚ 14-ਇੰਚ ਦੇ ਟਾਇਰ ਦੇ ਬਦਲੇ 15-ਇੰਚ ਦਾ ਔਲਾਏ, ਕਾਰ ਦੇ ਪਿਛਲੇ ਹਿੱਸੇ 'ਚ ਵੀ ਰਿਅਰ ਡਿਫਿਊਜ਼ਰ, ਵੱਡਾ ਕ੍ਰੋਮ ਟਿਪ ਐਗਜਹਾਸਟ, ਕਾਰ ਦੇ ਅੰਦਰ ਫਰੈਸ਼ ਡੈਸ਼-ਬੋਰਡ ਲਗਾਇਆ ਗਿਆ ਹੈ ਜੋ ਸਾਨੂੰ ਹੌਂਡਾ ਅਮੇਜ਼ 'ਚ ਦੇਖਣ ਨੂੰ ਮਿਲਦਾ ਹੈ। ਕਾਰ ਦੇ ਟਾਪ ਆਰ. ਐੱਸ ਟਰਿਮ 'ਚ 6.2-ਟੱਚ-ਸਕ੍ਰੀਨ ਯੂਨਿਟ ਵੀ ਲਗਾਇਆ ਗਿਆ ਹੈ।
ਇੰਜਣ- ਕਾਰ 'ਚ 1. 2 - ਲਿਟਰ SO83 ਪੈਟਰੋਲ ਇੰਜਣ ਲਗਾ ਹੈ ਜੋ 89 ਬੀ. ਐੱਚ. ਪੀ ਦਾ ਪਾਵਰ ਅਤੇ 110Nm ਦਾ ਟਾਰਕ ਦਿੰਦਾ ਹੈ। ਇੰਡੋਨੇਸ਼ਿਆ 'ਚ ਲਾਂਚ ਕੀਤੀ ਗਈ ਕਾਰ ਦੀ ਗੱਲ ਕਰੀਏ ਤਾਂ ਇਸ ਇੰਜਣ ਨੂੰ 5-ਸਪੀਡ ਮੈਨੂਅਲ ਅਤੇ ਸੀ. ਵੀ. ਟੀ ਨਾਲ ਲੈਸ ਕੀਤਾ ਗਿਆ ਹੈ।
ਜਲਦੀ ਹੀ ਲਾਂਚ ਹੋਵੇਗਾ Gionee ਦਾ ਨਵਾਂ ਸਮਾਰਟਫੋਨ
NEXT STORY