ਜਲੰਧਰ- ਤੁਹਾਨੂੰ ਹੌਂਡਾ ਦੀ ਐੱਸ2000 ਕਾਰ ਦੇ ਬਾਰੇ ਤਾਂ ਪਤਾ ਹੀ ਹੋਵੇਗਾ। ਹੁਣ ਇਹ ਮਸ਼ਹੂਰ ਕਾਰ ਇਕ ਵਾਰ ਫਿਰ ਤੋਂ ਵਾਪਸੀ ਕਰਨ ਜਾ ਰਹੀ ਹੈ। ਹੌਂਡਾ ਐਸ2000 ਦੇ ਮੂਲ ਵਰਜਨ ਨੂੰ 1999 'ਚ ਪੇਸ਼ ਕੀਤਾ ਗਿਆ ਸੀ ਤੇ ਇਹ ਆਪਣੀ ਮਜਬੂਤ ਪਾਵਰਟ੍ਰੇਨ ਲਈ ਪ੍ਰਸਿੱਧ ਹੋਈ ਸੀ। ਇਸ ਦਾ ਦੂਜਾ ਅਡੀਸ਼ਨ ਸਾਲ 2009 'ਚ ਪੇਸ਼ ਕੀਤਾ ਗਿਆ ਤੇ ਹੁਣ ਇਸ ਦਾ ਤੀਜਾ ਵਰਜ਼ਨ ਆ ਰਿਹਾ ਹੈ।
ਹੌਂਡਾ ਦੀ ਨਵੀਂ ਐੱਸ2000 ਦਾ ਬੇਸਿਕ ਵਰਜਨ 1.5 ਲੀਟਰ ਟਰਬੋ ਚਾਰਜਡ ਪੈਟਰੋਲ ਇੰਜਣ ਦੇ ਨਾਲ ਆਵੇਗਾ। ਜਪਾਨੀ ਮਾਰਕੀਟ 'ਚ 4 ਸਿਲੰਡਰ ਯੂਨਿਟ ਦੇ ਨਾਲ VTCE ਗੀਅਰਬਾਕਸ 180bhp ਦੀ ਪਾਵਰ ਪੈਦਾ ਕਰੇਗਾ। ਇਸ ਨਾਲ ਹੀ ਹੌਂਡਾ Type-R S2000 ਨੂੰ ਵੀ ਪੇਸ਼ ਕਰੇਗਾ। ਜਿਸ 'ਚ 3ivic Type-R ਦੀ ਤਰ੍ਹਾਂ 2.0 ਲੀਟਰ ਟਰਬੋਚਾਰਜਡ 306bhp ਇੰਜਣ ਕੰਮ ਕਰੇਗਾ। ਜਿਥੋਂ ਤਕ ਇਸ ਦੇ ਬਾਜ਼ਾਰ 'ਚ ਆਉਣ ਦੀ ਗੱਲ ਹੈ ਤਾਂ ਇਹ 2017 'ਚ ਦੇਖਣ ਨੂੰ ਮਿਲੇਗੀ।
ਆਈਫੋਨ ਦੀ ਬੈਟਰੀ ਲਾਈਫ ਨੂੰ ਬੂਸਟ ਕਰ ਦੇਵੇਗਾ ਐਪਲ ਦਾ ਸਮਾਰਟ ਬੈਟਰੀ ਕੇਸ
NEXT STORY