ਗੈਜੇਟ ਡੈਸਕ- ਹੁਵਾਵੇ ਦੇ ਸਭ ਬਰਾਂਡ ਆਨਰ ਨੇ ਇਕ ਨਵਾਂ ਸਮਾਰਟ ਸਪੀਕਰ ਲਾਂਚ ਕੀਤਾ ਹੈ। ਇਸ ਨੂੰ ਮਾਰਕੀਟ 'ਚ Honor YOYO ਸਮਾਰਟ ਸਪੀਕਰ ਦੇ ਨਾ ਨਾਲ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਅਜੇ ਇਸ ਸਪੀਕਰ ਨੂੰ ਸਿਰਫ ਚੀਨ ਦੀ ਮਾਰਕੀਟ 'ਚ ਹੀ ਲਾਂਚ ਕੀਤਾ ਹੈ। ਇਸ ਸਪੀਕਰ ਨੂੰ 199 RMB ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 2,022 ਰੁਪਏ ਹੁੰਦੇ ਹਨ। ਕੰਪਨੀ ਨੇ ਇਸ ਸਪੀਕਰ ਦੇ ਨਾਲ ਆਪਣੇ ਲੇਟੈਸਟ ਫਲੈਗਸ਼ਿੱਪ ਸਮਾਰਟਫੋਨ V20 ਨੂੰ ਵੀ ਲਾਂਚ ਕੀਤਾ ਹੈ।
ਕੰਪਨੀ ਇਸ ਸਮਾਰਟਫੋਨ ਨੂੰ Vmall, Jingdong, Tmall ਦੇ ਰਾਹੀਂ 27 ਦਸੰਬਰ ਤੋਂ ਵਿਕਰੀ ਲਈ ਪੇਸ਼ ਕਰੇਗੀ। ਅਜਿਹੇ ਸੰਕੇਤ ਹਨ ਕਿ ਕੰਪਨੀ ਕੁਨੈਕਟਿਡ ਸਮਾਰਟ ਹੋਮ ਸੈਗਮੈਂਟ 'ਚ ਵੀ ਐਂਟਰੀ ਕਰ ਸਕਦੀ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਸੈਗਮੈਂਟ 'ਚ ਮੌਜੂਦ ਸ਼ਾਓਮੀ, ਗੂਗਲ, ਐਪਲ ਤੇ ਅਮੇਜ਼ਨ ਨੂੰ ਕੜੀ ਟੱਕਰ ਮਿਲੇਗੀ। ਕੰਪਨੀ ਆਉਣ ਵਾਲੇ ਸਮੇਂ 'ਚ ਇਸ ਤੋਂ ਸਬੰਧਿਤ ਦੂੱਜੇ ਪ੍ਰੋਡਕਟਸ ਵੀ ਲਾਂਚ ਕਰ ਸਕਦੀ ਹੈ। GizChina ਦੀ ਰਿਪੋਰਟ ਮੁਤਾਬਕ ਸਪੀਕਰ ਨੂੰ ਫਲੈਟ ਰਾਊਂਡ ਡਿਜ਼ਾਈਨ 'ਚ ਤਿਆਰ ਕੀਤਾ ਗਿਆ ਹੈ। ਇਸ ਦਾ ਡਾਇਮੀਟਰ 10cm ਅਤੇ ਹਾਈਟ 4.5cm ਹੈ। ਆਨਰ ਦਾ ਇਹ ਨਵਾਂ ਸਪੀਕਰ ਕਾਫ਼ੀ ਹੱਦ ਤੱਕ ਗੂਗਲ ਹੋਮ ਮਿੰਨੀ ਤੇ ਥਰਡ ਜਨਰੇਸ਼ਨ ਅਮੇਜ਼ਾਨ ਈਕੋ ਡਾਟ ਵਰਗਾ ਦਿਸਦਾ ਹੈ।
ਆਨਰ ਨੇ ਇਸ 'ਚ ਸਰਕੁਲਰ ਬ੍ਰੀਥਿੰਗ ਲਾਈਟ ਵੀ ਦਿੱਤੀ ਹੈ ਜੋ ਕਾਫ਼ੀ ਅਟ੍ਰੈਕਟਿਵ ਲੱਗਦੀ ਹੈ। ਤੁਸੀਂ ਵਾਈ-ਫਾਈ ਦੇ ਰਾਹੀਂ ਇਸ ਸਪੀਕਰ ਨਾਲ ਕਾਲ ਵੀ ਕਰ ਸਕਦੇ ਹੋ। ਕੰਪਨੀ ਨੇ ਇਸ 'ਚ Listen algorithm ਦਾ ਇਸਤੇਮਾਲ ਕੀਤਾ ਹੈ ਜਿਸਦੇ ਨਾਲ ਪ੍ਰੋਫੈਸ਼ਨਲ ਗ੍ਰੇਡ ਸਾਊਡ ਕੁਆਲਿਟੀ ਮਿਲਦੀ ਹੈ।
ਗੂਗਲ ਅਸਿਸਟੈਂਟ ਸਪੋਰਟ ਨਾਲ Sony ਨੇ ਲਾਂਚ ਕੀਤਾ ਨਵਾਂ wireless ਹੈੱਡਫੋਨ
NEXT STORY