ਗੈਜੇਟ ਡੈਸਕ– ਜੇਕਰ ਤੁਸੀਂ ਇਕ ਬਜਟ ਈਅਰਫੋਨ ਦੀ ਭਾਲ ’ਚ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਨਰ ਨੇ 'AM115' ਨਾਂ ਨਾਲ ਆਪਣਾ ਨਵਾਂ ਈਅਰਫੋਨ ਬਾਜ਼ਾਰ ’ਚ ਲਾਂਚ ਕੀਤਾ ਹੈ, ਜਿਸ ਦੀ ਕੀਮਤ ਸਿਰਫ 399 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ਤੋਂ ਖਰੀਦ ਸਕਦੇ ਹਨ। ਆਨਰ ਦੇ ਇਸ ਨਵੇਂ ਈਅਰਫੋਨ ’ਚ ਐਰਗੋਨੋਮਿਕ ਡਿਜ਼ਾਈਨ ਮਿਲਦਾ ਹੈ। ਕੰਪਨੀ ਮੁਤਾਬਕ, ਇਹ ਆਪਣੇ ਸੈਗਮੈਂਟ ’ਚ ਦੂਜਿਆਂ ਦੇ ਮੁਕਾਬਲੇ ਇਕ ਬਿਹਤਰ ਆਪਸ਼ਨ ਹੈ। ਇਸਤੇਮਾਲ ਕਰਨ ’ਤੇ ਇਹ ਆਰਾਮਦਾਇਕ ਅਨੁਭਵ ਦਿੰਦਾ ਹੈ। ਨਾਲ ਹੀ ਇਸ ਨੂੰ ਜ਼ਿਆਦਾ ਸਮੇਂ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿਚ ਮਿਊਜ਼ਿਕ ਸੁਣਨ ਜਾਂ ਕਾਲ ਕਰਦੇ ਸਮੇਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਇਸ ਈਅਰਫੋਨ ’ਤੇ ਡਾਇਮੰਡ-ਕੱਟ ਸ਼ਨ ਅਤੇ ਮਟੈਲਿਕ ਫਿਨਿਸ਼ ਦਿੱਤੀ ਗਈ ਹੈ ਜਿਸ ਕਾਰਨ ਇਸ ਨੂੰ ਪ੍ਰੀਮੀਅਮ ਲੁੱਕ ਮਿਲਦੀ ਹੈ। ਇੰਨਾ ਹੀ ਨਹੀਂ ਇਕ ਐਂਟੀ-ਆਕਸੀਡੇਸ਼ਨ ਕੋਡਿੰਗ ਵੀ ਦਿੱਤੀ ਗਈ ਹੈ, ਜਿਸ ਕਾਰਨ ਇਸ ਦੀ ਲਾਈਫ ਵਧਦੀ ਹੈ। ਇਸ ਵਿਚ ਬਾਸ ਬੀਟਸ ਕਾਫੀ ਬਿਹਤਰ ਮਿਲਦੀ ਹੈ। ਇਹ ਡਿਵਾਈਸ ਇਕ ਖਾਸ ਪੋਰਟੇਬਲ ਸਟੋਰੇਜ ਬਾਕਸ ’ਚ ਆਉਂਦਾ ਹੈ ਤਾਂ ਜੋ ਇਹ ਸੇਫ ਰਹੇ। ਇਸ ਵਿਚ ਦਿੱਤੇ ਗਏ ਪ੍ਰੀ-ਪ੍ਰੋਗ੍ਰਾਮਡ ਬਟਨ ਰਾਹੀਂ ਕਾਲ ਨੂੰ ਰਿਸੀਵ ਕਰਨਾ, ਕੱਟ ਕਰਨਾ ਜਾਂ ਮਿਊਟ ਕਰਨ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਤੁਸੀਂ ਮਿਊਜ਼ਿੰਕ ਕੰਟਰੋਲ ਵੀ ਕਰ ਸਕਦੇ ਹਨ ਜਿਵੇਂ ਕਿ ਟ੍ਰੈਕ ਨੂੰ ਬਦਲਣ ਲਈ ਬਟਨ ਨੂੰ ਡਬਲ ਟੈਪ ਕਰਨਾ ਜਾਂ ਮਿਊਜ਼ਿਕ ਨੂੰ ਬੰਦ ਕਰਨ ਵਰਗੇ ਕੰਮ ਆਸਾਨੀ ਨਾਲ ਹੁੰਦੇ ਹਨ।
95 ਫੀਸਦੀ ਐਪਸ ਤੇ ਸਾਈਟਾਂ ਥਰਡ ਪਾਰਟੀ ਨਾਲ ਸਾਂਝਾ ਕਰ ਰਹੇ ਨਿੱਜੀ ਡਾਟਾ
NEXT STORY