ਗੈਜੇਟ ਡੈਸਕ– ਹੁਵਾਵੇਈ ਅਗਲੇ ਹਫਤੇ 26 ਦਸੰਬਰ ਨੂੰ ਚੀਨ ’ਚ ਆਯੋਜਿਤ ਈਵੈਂਟ ਦੌਰਾਨ ਆਨਰ ਵੀ20 ਨੂੰ ਲਾਂਚ ਕਰੇਗੀ। 10 ਦਸੰਬਰ ਨੂੰ ਇਸ ਸਮਾਰਟਫੋਨ ਨੂੰ ਹਾਂਗਕਾਂਗ ’ਚ ਪੇਸ਼ ਕੀਤਾ ਗਿਆ ਸੀ। ਆਨਰ ਵੀ20 ਤੋਂ ਪਰਦਾ ਚੁੱਕਣ ਤੋਂ ਬਾਅਦ ਲੀਕ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ ਹਨ। ਹਾਲ ਹੀ ’ਚ ਚੀਨ ਦੀ ਮਾਈਕ੍ਰੋਬਲਾਗਿੰਗ ਸਾਈਟ Weibo ’ਤੇ ਜਾਰੀ ਅਧਿਕਾਰਤ ਪੋਸਟਰ ਨੇ ਇਸ ਗੱਲ ਦੀ ਪੁੱਸ਼ਟੀ ਕਰ ਦਿੱਤੀ ਹੈ ਕਿ ਆਨਰ ਵੀ20 ’ਚ ਐਡਵਾਂਸ ਜੀ.ਪੀ.ਐੱਸ. ਅਤੇ 960 ਫਰੇਮ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਵੀਡੀਓ ਰਿਕਾਰਡਿੰਗ ਕੀਤੀ ਜਾ ਸਕੇਗੀ।
ਵੀਬੋ ’ਤੇ ਜਾਰੀ ਪੋਸਟਰ ਨਾਲ ਫੋਨ ’ਚ ਮੌਜੂਦ ਇਨ੍ਹਾਂ ਦੋ ਖੂਬੀਆਂ ਬਾਰੇ ਪਤਾ ਲੱਗਾ ਹੈ। ਆਨਰ ਵੀ20 ਕੰਪਨੀ ਦਾ ਪਹਿਲਾ ਅਜਿਹਾ ਹੈਂਡਸੈੱਟ ਹੋਵੇਗਾ ਜੋ ਡਿਸਪਲੇਅ ’ਚ ਸੁਰਾਖ ਦੇ ਨਾਲ ਆਏਗਾ। ਫਰੰਟ ਪੈਨਲ ’ਤੇ ਸੈਲਫੀ ਲਈ 48 ਮੈਗਾਪਿਕਸਲ ਦਾ ਰੀਅਰ ਸੈਂਸਰ ਰਹੇਗਾ। ਕੁਝ ਦਿਨ ਪਹਿਲਾਂ ਬੈਂਚਮਾਰਕ ਵੈੱਬਸਾਈਟ ਐਨਟੂਟੂ ’ਤੇ ਸਮਾਰਟਫੋਨ ਨੂੰ ਦੇਖਿਆ ਗਿਆ ਸੀ। ਇਸ ਦੇ ਨਾਲ ਕੰਪਨੀ ਨੇ Weibo ’ਤੇ ਵੀ ਟੀਜ਼ਰ ਨੂੰ ਜਾਰੀ ਕੀਤਾ ਸੀ।
ਕੰਪਨੀ ਨੇ ਗਲੋਬਲ ਟਵਿਟਰ ਹੈਂਡਲ ਰਾਹੀਂ ਇਸ ਫੋਨ ਨੂੰ 22 ਜਨਵਰੀ ਨੂੰ ਗਲੋਬਲ ਮਾਰਕੀਟ (ਪੈਰਿਸ) ’ਚ ਪੇਸ਼ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਹੋਰ ਦੇਸ਼ਾਂ ’ਚ ਇਸ ਫੋਨ ਨੂੰ ਆਨਰ ਵਿਊ 20 ਦੇ ਨਾਂ ਨਾਲ ਜਾਣਿਆ ਜਾਵੇਗਾ, ਜਿਵੇਂ ਕਿ ਸਾਨੂੰ ਆਨਰ 10 ਅਤੇ ਆਨਰ ਵਿਊ 10 ਦੇ ਨਾਲ ਦੇਖਣ ਨੂੰ ਮਿਲਆ ਹੈ।
Jawa ਬਾਈਕ ਹੋਈ ਹੁਣ ਹੋਰ ਵੀ ਦਮਦਾਰ
NEXT STORY