ਆਟੋ ਡੈਸਕ– ਜਾਵਾ ਮੋਟਰਸਾਈਕਲ ਆਪਣੀ ਬਾਈਕ ਨੂੰ ਡਿਊਲ-ਚੈਨਲ ਏ.ਬੀ.ਐੱਸ. ਦੇ ਨਾਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਬਾਈਕ ’ਚ ਡਿਊਲ-ਚੈਨਲ ਏ.ਬੀ.ਐੱਸ. ਨਾ ਦੇਣ ਦੇ ਪਿੱਛੇ ਕਈ ਤਰਕ ਦਿੱਤੇ ਸਨ ਪਰ ਲੋਕਾਂ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਰੀਅਰ ਡਿਸਕ ਬ੍ਰੇਕ ਦੇ ਨਾਲ ਡਿਊਲ-ਚੈਨਲ ਏ.ਬੀ.ਐੱਸ. ਦਾ ਨਵਾਂ ਵੇਰੀਐਂਟ ਲਾਂਚ ਕਰਨ ਵਾਲੀ ਹੈ। ਉਥੇ ਹੀ ਡਿਊਲ-ਚੈਨਲ ਏ.ਬੀ.ਐੱਸ. ਲੱਗ ਜਾਣ ਤੋਂ ਬਾਅਦ ਬਾਈਕ ਦੀ ਕੀਮਤ ਮੌਜੂਦਾ ਵੇਰੀਐਂਟ ਦੇ ਮੁਕਾਬਲੇ 10,000 ਤੋਂ 15,000 ਰੁਪਏ ਤੋਂ ਵਧ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਬਾਈਕ ਦੇ ਇਸ ਨਵੇਂ ਵੇਰੀਐਂਟ ਨੂੰ ਕੰਪਨੀ ਅਗਲੇ ਸਾਲ 2019 ਦੀ ਪਹਿਲੀ ਛਿਮਾਹੀ ’ਚ ਲਾਂਚ ਕਰ ਸਕਦੀ ਹੈ।

ਨਵੇਂ ਸੇਫਟੀ ਨਿਯਮ
ਭਾਰਤ ’ਚ ਏ.ਬੀ.ਐੱਸ. ਦੀ ਮੰਗ ਕਾਫੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਹੁਣ ਤਾਂ ਇਹ ਟੂ-ਵ੍ਹੀਲਰ ਨਿਰਮਾਤਾਵਾਂ ਦੀ ਮਜ਼ਬੂਰੀ ਵੀ ਬਣ ਗਈ ਹੈ। ਕਿਉਂਕਿ ਅਗਲੇ ਸਾਲ ਅਪ੍ਰੈਲ 2019 ਤੋਂ ਭਾਰਤ ’ਚ ਨਵੇਂ ਸੇਫਟੀ ਨਿਯਮ ਲਾਗੂ ਹੋ ਜਾਣਗੇ। ਨਵੇਂ ਨਿਯਮ ਤਿਹਤ 125 ਸੀਸੀ ਤੋਂ ਉਪਰ ਦੀ ਹਰ ਬਾਈਕ ’ਚ ਏ.ਬੀ.ਐੱਸ. ਦੇਣਾ ਜ਼ਰੂਰੀ ਹੋ ਜਾਵੇਗਾ।

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਜਾਵਾ ਮੋਟਰਸਾਈਕਲ ਨੇ ਜਾਵਾ 42 ਅਤੇ ਜਾਵਾ ਨੂੰ 1.55 ਲੱਖ ਰੁਪਏ ਅਤੇ 1.64 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਦੀ ਕੀਮਤ ’ਚ ਲਾਂਚ ਕੀਤਾ ਸੀ। ਅਜਿਹੇ ’ਚ ਦੇਖਣਾ ਹੋਵੇਗਾ ਕਿ ਲਾਂਚ ਹੋਣ ਵਾਲੇ ਇਸ ਨਵੇਂ ਵੇਰੀਐਂਟ ਨੂੰ ਬਾਜ਼ਾਰ ’ਚੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।
ਨੋਕੀਆ ਦੇ ਇਸ ਸਮਾਰਟਫੋਨ ਲਈ ਰੀਲੀਜ ਹੋਈ ਐਂਡ੍ਰਾਇਡ 8.1 ਓਰੀਓ ਅਪਡੇਟ
NEXT STORY