ਜਲੰਧਰ- ਅਜੇ ਤੱਕ ਤੁਸੀਂ ਆਪਣੇ ਸਮਾਰਟਫੋਨ ਦੀ ਵਰਤੋਂ ਸਭ ਤੋਂ ਜ਼ਰੂਰੀ ਕੰਮ, ਕਾਲ ਕਰਨ ਲਈ ਕਰਦੇ ਸੀ। ਤੁਸੀਂ ਸਮਾਰਟਫੋਨ ਨਾਲ ਆਪਣੇ ਆਫੀਸ਼ੀਅਲੀ ਕੰਮ ਵੀ ਨਿਪਟਾਉਂਦੇ ਹੋਵੋਗੇ ਜਾਂ ਫਿਰ ਫੋਨ ਨੂੰ ਫੋਟੋਜ਼ ਅਤੇ ਵੀਡੀਓਜ਼ ਬਣਾਉਣ ਲਈ ਇਸਤੇਮਾਲ ਕਰਦੇ ਹੋਵੋਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਫੋਨ ਦਾ ਇਸਤੇਮਾਲ ਤੁਸੀਂ ਸਕਿਓਰਿਟੀ ਲਈ ਵੀ ਕਰ ਸਕਦੇ ਹੋ? ਜੀ ਹਾਂ, ਤੁਸੀਂ ਆਪਣੇ ਸਮਾਰਟਫੋਨ ਰਾਹੀਂ ਦੁਨੀਆ ਦੇ ਕਿਸੇ ਵੀ ਕੋਣੇ ਤੋਂ ਆਪਣੇ ਘਰ ਜਾਂ ਦਫਤਰ ਦੀ ਰੱਖਵਾਲੀ ਕਰ ਸਕਦੇ ਹੋ। ਆਓ ਜਾਣਦੇ ਹੋ ਕਿਵੇਂ-
ਸਭ ਤੋਂ ਪਹਿਲਾਂ ਆਪਣੇ ਕੋਲ ਇਕ ਐਂਡਰਾਇਡ ਫੋਨ 'ਚ ਤੁਹਾਨੂੰ ਗੂਗਲ ਪਲੇ ਸਟੋਰ 'ਤੇ ਮੌਜੂਦ IP Webcam ਐਪ ਨੂੰ ਡਾਊਨਲੋਡ ਕਰਨਾ ਹੈ ਜੋ ਤੁਹਾਡੇ ਫੋਨ ਦੇ ਕੈਮਰੇ ਨੂੰ ਹੋਰ ਵੀ ਪਾਵਰਫੁੱਲ ਬਣਾਉਂਦਾ ਹੈ। ਇਹ ਇਕ ਫਰੀ ਐਪ ਹੈ।
IP Webcam ਐਪ ਕਿਵੇਂ ਕਰੇਗਾ ਕੰਮ?
1. IP Webcam ਐਪ ਨੂੰ ਆਪਣੇ ਐਂਡਰਾਇਡ ਸਮਾਰਟਫੋਨ 'ਚ ਪਹਿਲਾਂ ਡਾਊਨਲੋਡ ਕਰੋ। ਇਸ ਤੋਂ ਬਾਅਦ ਐਪ ਨੂੰ ਓਪਨ ਕਰਨ ਤੋਂ ਪਹਿਲਾਂ ਸੈਟਿੰਗ 'ਚ ਜਾ ਕੇ ਐਪ ਦੇ ਅੰਦਰ ਜਾਓ। ਇਸ ਤੋਂ ਬਾਅਦ ਤੁਹਾਡੇ ਫੋਨ 'ਚ ਮੌਜੂਦ ਜਿੰਨੇ ਵੀ ਕੈਮਰਾ ਐਪ ਹਨ ਉਨ੍ਹਾਂ ਨੂੰ ਫੋਰਸ ਸਟਾਪ ਕਰ ਦਿਓ। ਇਸ ਤੋਂ ਬਾਅਦ IP Webcam ਐਪ ਨੂੰ ਓਪਨ ਕਰੋ।
2. ਹੁਣ ਪਲੱਗ-ਇਨ ਦੇ ਆਪਸ਼ਨ ਨੂੰ ਸਿਲੈਕਟ ਕਰਕੇ ਉਸ ਨੂੰ ਟੈਪ ਕਰੋ। ਉਸ ਵਿਚ ਦਿੱਤੇ ਗਏ ਸਾਰੇ ਫਚੀਰਜ਼ ਨੂੰ ਇੰਸਟਾਲ ਕਰ ਲਓ। ਫੀਚਰਜ਼ ਇੰਸਟਾਲ ਕਰਨ ਤੋਂ ਬਾਅਦ ਸਾਰਿਆਂ ਨੂੰ ਆਨ ਕਰ ਦਿਓ। ਜੇਕਰ ਇਸ ਵਿਚ ਕਿਸੇ ਫੀਚਰ ਨੂੰ ਆਨ ਨਹੀਂ ਕਰੋਗੇ ਤਾਂ ਉਹ ਫੀਚਰ ਕੰਮ ਨਹੀਂ ਕਰੇਗਾ।
3. ਹੁਣ ਐਪ 'ਚ ਬੈਕ ਜਾ ਕੇ ਸਭ ਤੋਂ ਹੇਠਾਂ ਦਿੱਤੇ start server ਆਪਸ਼ਨ ਨੂੰ ਟੈਪ ਕਰੋ। ਉਸ ਵਿਚ ਆਉਣ ਵਾਲੇ ਵਿੰਡੋ ਨੂੰ yes ਕਰ ਦਿਓ।
4. ਵਿੰਡੋ 'ਚ Webcam ਦਾ 9P ਐਡ੍ਰੈੱਸ ਆਏਗਦਾ। ਇਸ ਨੂੰ ਕਾਪੀ ਕਰਕੇ ਉਸ ਨੂੰ ਫੋਨ ਜਾਂ ਪੀ.ਸੀ. 'ਤੇ ਪਾਓ ਜਿਸ 'ਚੋਂ ਲਾਈਵ ਵੀਡੀਓ ਦੇਖਣੀ ਹੈ।
5. ਉਸ ਬ੍ਰਾਊਜ਼ਰ 'ਤੇ IP ਐਡ੍ਰੈੱਸ ਪਾ ਕੇ ਐਂਟਰ ਕਰੋ। ਜਿਸ ਤੋਂ ਬਾਅਦ ਇਕ ਵਿੰਡੋ ਓਪਨ ਹੋਵੇਗੀ। ਇਥੇ ਬ੍ਰਾਊਜ਼ਰ 'ਤੇ ਟੈਪ ਕਰੋ ਅਤੇ ਲਾਈਵ ਵੀਡੀਓ ਦਿਸਣ ਲੱਗੇਗੀ।
IP Webcam ਐਪ 'ਚ ਕੀਤ ਹੈ ਖਾਸ-
ਐਪ ਰਾਹੀਂ ਯੂਜ਼ਰ ਕਿਸੇ ਵੀ ਸਮਾਰਟਫੋਨ ਜਾਂ ਪੀ.ਸੀ. 'ਤੇ ਲਾਈਵ ਵੀਡੀਓ ਦੇਖ ਸਕਦੇ ਹੋ। ਜੇਕਰ ਸਮਰਾਟਫੋਨ 'ਚ ਰਿਅਰ ਅਤੇ ਫਰੰਟ ਦੋਵੇਂ ਕੈਮਰਾ ਹਨ ਤਾਂ ਦੋਵੋਂ ਕੈਮਰਿਆਂ ਤੋਂ ਲਾਈਵ ਵੀਡੀਓ ਦੇਖ ਸਕਦੇ ਹੋ। ਯੂਜ਼ਰ ਲਾਈਵ ਵੀਡੀਓ ਨੂੰ ਰਿਕਾਰਡ ਕਰ ਸਕਦੇ ਹੋ। ਨਾਲ ਹੀ ਫੋਟੋ ਵੀ ਕੈਪਚਰ ਕਰ ਸਕਦੇ ਹੋ। ਨਾਈਟ 'ਚ ਵੀਡੀਓ ਦੀ ਕੁਆਲਿਟੀ ਬਿਹਤਰ ਆਏ ਇਸ ਲਈ ਨਾਈਚ ਵਿਜ਼ਨ ਮੋਡ ਵੀ ਦਿੱਤਾ ਹੈ। ਜੇਕਰ ਸਮਾਰਟਫੋਨ 'ਚ ਐੱਲ.ਈ.ਡੀ. ਫਲੈਸ਼ ਦਿੱਤੀ ਹੈ ਤਾਂ ਯੂਜ਼ਰ ਉਸ ਨੂੰ ਵੀ ਦੂਰ ਬੈਠ ਕੇ ਆਪਰੇਟ ਕਰ ਸਕਦੇ ਹਨ।
ਕੀ ਹੈ IP Webcam ਐਪ-
ਇਸ ਐਪ ਦਾ ਸਾਈਜ਼ ਕਰੀਬ 33MB ਹੈ। ਹਾਲਾਂਕਿ, ਅਲੱਗ ਡਿਵਾਇਸ 'ਤੇ ਇਸ ਦਾ ਸਾਈਜ਼ ਵੀ ਅਲੱਗ ਹੋਵੇਗਾ। ਇਸ ਐਪ ਨੂੰ ਸਾਰੇ ਐਂਡਰਾਇਡ ਸਮਾਰਟਫੋਨ 'ਤੇ ਇਸ ਤੇਮਾਲ ਕੀਤਾ ਜਾ ਸਕਦਾ ਹੈ। ਐਪ ਨੂੰ ਹੁਣ ਤੱਕ 5 ਕਰੋੜ ਤੋਂ ਜ਼ਿਆਦਾ ਯੂਜ਼ਰਸ ਨੇ ਇੰਸਟਾਲ ਕੀਤਾ ਹੈ। ਐਪ ਨੂੰ Pavel Khlebovich ਡਿਵੈੱਲਪਰ ਨੇ ਡਿਜ਼ਾਈਨ ਕੀਤਾ ਹੈ।
ਬੱਚਿਆ ਦੇ ਲਈ ਇਹ ਸ਼ਾਨਦਾਪ ਐਪ, Amazon ਨੇ ਕੀਤਾ ਪੇਸ਼
NEXT STORY