ਜਲੰਧਰ- ਤਾਇਵਾਨ ਦੀ ਟੈਕਨਾਲੋਜੀ ਕੰਪਨੀ ਐੱਚ. ਟੀ. ਸੀ ਨੇ ਆਪਣੀ ਨਵੀਂ ਡਿਜ਼ਾਇਰ 10 ਸੀਰੀਜ ਦਾ ਨਵਾਂ ਹੈਂਡਸੈੱਟ ਡਿਜ਼ਾਇਰ 10 ਲਾਈਫਸਟਾਈਲ ਲਾਂਚ ਕੀਤਾ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਦੇ ਨਾਲ ਐੱਚ. ਟੀ. ਸੀ ਡਿਜ਼ਾਇਰ 10 ਪ੍ਰੋ ਨੂੰ ਵੀ ਲਾਂਚ ਕੀਤਾ ਹੈ। ਉਥੇ ਹੀ, ਐੱਚ. ਟੀ. ਸੀ ਇੰਡੀਆ ਦੀ ਵੈੱਬਸਾਈਟ 'ਤੇ ਦੋਨੋਂ ਹੀ ਸਮਾਰਟਫੋਨ ਦੇ ਡਿਉਲ ਸਿਮ ਵੇਰਿਅੰਟ ਨੂੰ ਲਿਸਟ ਕੀਤਾ ਗਿਆ ਹੈ।
ਐੱਚ. ਟੀ. ਸੀ ਡਿਜ਼ਾਇਰ 10 ਲਾਈਫਸਟਾਈਲ ਦੇ ਖਾਸ ਫੀਚਰਸ
- ਇਸ ਦੀ 5.5 ਇੰਚ ਦੀ ਐੱਚ. ਡੀ (1280x720 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ।
- ਸਕ੍ਰੀਨ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਨਾਲ ਲੈਸ
- ਡਿਸਪਲੇ ਦੀ ਪਿਕਸਲ ਡੈਨਸਿਟੀ 267 ਪੀ. ਪੀ. ਆਈ ਹੈ।
- ਇਸ 'ਚ 1.6 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 400 ਪ੍ਰੋਸੈਸਰ ਦਿੱਤਾ ਹੈ।
- ਹੈਂਡਸੈੱਟ 'ਚ 3 ਜੀ. ਬੀ ਰੈਮ ਮੌਜੂਦ ਹੈ।
- ਇਨਬਿਲਟ ਸਟੋਰੇਜ 32 ਜੀ. ਬੀ ਹੈ
- ਕਾਰਜ ਸਪੋਰਟ 2 ਟੀ. ਬੀ ਤੱਕ ਹੈ।
- ਡਿਉਲ ਸਿਮ ਸਲਾਟ ਸਪੋਰਟ ਹੈ।
- ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲੇਗਾ।
- ਇਸ ਫੋਨ 'ਚ 13 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ ਹੈ।
- ਇਸ ਦੇ ਫ੍ਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ।
- 2700 ਐੱਮ. ਏ. ਐੱਚ ਦੀ ਬੈਟਰੀ ਹੈਂਡਸੇਟ ਨੂੰ ਪਾਵਰ ਬੈਕਅਪ ਦਾ ਕੰਮ ਕਰੇਗੀ ।
- ਹੈਂਡਸੈੱਟ ਦੀ ਬੈਟਰੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
- ਵਾਈ-ਫਾਈ 802.11 ਬੀ/ਜੀ/ਐੱਨ, 4ਜੀ ਐੱਲ. ਟੀ. ਈ, ਜੀ. ਪੀ. ਐੱਸ, ਏ-ਜੀ. ਪੀ. ਐੱਸ ਅਤੇ ਗਲੋਨਾਸ ਸ਼ਾਮਿਲ ਹਨ।
- ਏਬਿਅੰਟ ਲੀÂਟ ਸੈਂਸਰ, ਪ੍ਰਾਕਸੀਮਿਟੀ ਸੈਂਸਰ ਅਤੇ ਕੰਪਾਸ ਸੈਂਸਰ ਫੀਚਰਸ ਹਨ।
- ਇਸ ਦਾ ਡਾਇਮੇਂਸ਼ਨ 156.9x76.9x7.7 ਮਿਲੀਮੀਟਰ ਹੈ ਅਤੇ ਭਾਰ 155 ਗਰਾਮ ।
20 MP ਕੈਮਰੇ ਨਾਲ ਲਾਂਚ ਹੋਇਆ HTC ਦਾ ਨਵਾਂ ਸਮਾਰਟਫੋਨ
NEXT STORY