ਜਲੰਧਰ- ਤਾਇਵਾਨ ਦੀ ਟੈਕਨਾਲੋਜੀ ਕੰਪਨੀ ਐੱਚ.ਟੀ.ਸੀ. ਨੇ ਆਪਣੀ ਡਿਜ਼ਾਇਰ ਸੀਰੀਜ਼ 'ਚ ਨਵਾਂ ਸਮਾਰਟਫੋਨ ਐਡ ਕਰਦੇ ਹੋਏ ਡਿਜ਼ਾਇਰ 10 ਪ੍ਰੋ ਲਾਂਚ ਕਰ ਦਿੱਤਾ ਹੈ। ਇਹ ਫੋਨ ਨਵੰਬਰ ਮਹੀਨੇ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਐੱਚ.ਟੀ.ਸੀ. ਡਿਜ਼ਾਇਰ ਪ੍ਰੋ 'ਚ 5.5-ਇੰਚ (1920x1080 ਪਿਕਸਲ) ਰੈਜ਼ੋਲਿਊਸ਼ਨ 'ਤੇ ਕੰਮ ਕਰਨ ਵਾਲੀ ਫੁੱਲ-ਐੱਚ.ਡੀ.ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਜਿਸ 'ਤੇ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਵੀ ਮੌਜੂਦ ਹੈ. 1.8 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ10 ਪ੍ਰੋਸੈਸਰ ਦੇ ਨਾਲ ਇਸ ਵਿਚ ਗ੍ਰਾਫਿਕਸਲਈ 550 ਮੇਗਾਹਰਟਜ਼ ਮਾਲੀ ਟੀ860 ਜੀ.ਪੀ.ਯੂ. ਦਿੱਤਾ ਗਿਆ ਹੈ। ਇਹ ਫੋਨ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਵੇਰੀਅੰਟ 'ਚ ਮਿਲੇਗਾ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਡੁਅਲ ਐੱਲ.ਈ.ਡੀ. ਫਲੈਸ਼ ਦੇ ਨਾਲ 20 ਮੈਗਾਪਿਕਸਲ ਦਾ ਰਿਅਰ ਅਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਫੋਨ ਦੇ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਅਤੇ ਬਿਹਤਰੀਨ ਆਡੀਓ ਦੇਮ ਲਈ ਐੱਚ.ਟੀ.ਸੀ. ਬੂਮਸਾਊਂਡ ਟੈਕਨਾਲੋਜੀ ਵੀ ਦਿੱਤੀ ਗਈ ਹੈ।
ਸ਼ਿਓਮੀ ਨੇ ਲਾਂਚ ਕੀਤਾ ਪਹਿਲਾ ਮਿਰਰਲੈੱਸ ਕੈਮਰਾ Yi m1
NEXT STORY