ਜਲੰਧਰ- ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐੱਚ.ਟੀ.ਸੀ. ਸਮਾਰਟਵਾਚ 'ਤੇ ਕੰਮ ਕਰ ਰਹੀ ਹੈ ਅਤੇ ਪਹਿਲਾਂ ਵੀ ਇਸ ਬਾਰੇ ਜਾਣਕਾਰੀ ਮਿਲ ਚੁੱਕੀ ਹੈ। ਹੁਣ ਇਕ ਵਾਰ ਫਿਰ ਐੱਚ.ਟੀ.ਸੀ. ਦੀ ਸਮਾਰਟਵਾਚ ਚਰਚਾ 'ਚ ਹੈ। ਜੇਕਰ ਤੁਸੀਂ ਵੀ ਇਸ ਡਿਵਾਈਸ ਦੇ ਇੰਤਜ਼ਾਰ 'ਚ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹਾਲਾਂਕਿ ਇਸ ਦੇ ਲਾਂਚ ਨੂੰ ਲੈ ਕੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ ਹੈ ਪਰ ਐੱਚ.ਟੀ.ਸੀ. ਦੀ ਸਮਾਰਟਵਾਚ ਦੇਖਣ 'ਚ ਕਿਸ ਤਰ੍ਹਾਂ ਦੀ ਹੋਵੇਗੀ ਇਸ ਬਾਰੇ ਜ਼ਰੂਰ ਪਤਾ ਲੱਗਾ ਹੈ।
ਦਰਅਸਲ ਐੱਚ.ਟੀ.ਸੀ. ਦੀ ਸਮਾਰਟਵਾਚ ਦੀਆਂ ਤਸਵੀਰਾਂ ਲੀਕ ਹੋਈਆਂ ਹਨ ਜਿਸ ਨਾਲ ਇਸ ਦੇ ਡਿਜ਼ਾਈਨ ਬਾਰੇ ਪਤਾ ਲੱਗਦਾ ਹੈ। ਲੀਕ ਹੋਈਆਂ ਤਸਵੀਰਾਂ ਨੂੰ ਦੇਖਣ 'ਤੇ ਇਹ ਗੋਲ ਡਿਜ਼ਾਈਨ ਵਾਲੀ ਦਿਖਾਈ ਦਿੰਦੀ ਹੈ ਜਿਵੇਂ ਮੋਟੋਰੋਲਾ ਦੀ ਸਮਰਾਟਵਾਚ ਦਾ ਡਿਜ਼ਾਈਨ ਹੈ। ਇਹ ਸਮਰਾਟਵਾਚ ਫਿੱਟਨੈੱਸ ਦਾ ਵੀ ਧਿਆਨ ਰੱਖੇਗੀ ਅਤੇ ਇਸ ਵਿਚ ਹਾਰਟ ਰੇਟ ਸੈਂਸਰ ਵੀ ਲੱਗਾ ਹੋਵੇਗਾ। ਇਸ ਸਮਾਰਟਵਾਚ ਦੇ ਫੀਚਰਸ ਬਾਰੇ ਪੂਰੀ ਤਰ੍ਹਾਂ ਤਾਂ ਜਾਣਕਾਰੀ ਨਹੀਂ ਹੈ ਪਰ ਇਸ ਦੀ ਡਿਸਪਲੇ 360x360 ਪਿਕਸਲ ਰੈਜ਼ੋਲਿਊਸ਼ਨ ਵਾਲੀ ਹੋਵੇਗੀ।
ਕਾਰ ਅਤੇ ਪਲੇਨ ਦੇ ਬਾਅਦ ਹੁਣ ਹਾਈਡ੍ਰੋਜਨ-ਪਾਵਰਡ ਬੋਟ ਦੀ ਤਿਆਰੀ
NEXT STORY