ਗੈਜੇਟ ਡੈਸਕ– ਟਰੰਪ ਸਰਕਾਰ ਵਲੋਂ ਚਾਈਨੀਜ਼ ਟੈੱਕ ਕੰਪਨੀ ਹੁਵਾਵੇਈ ’ਤੇ ਲਗਾਏ ਗਏ ਬੈਨ ਤੋਂ ਬਾਅਦ ਅਮਰੀਕਾ ਦੀਆਂ ਕੰਪਨੀਆਂ ਨੇ ਹੁਵਾਵੇਈ ਦੇ ਨਾਲ ਆਪਣੇ ਬਿਜਨਸ ਕਾਨਟ੍ਰੈਕਟ ਰੱਦ ਕਰ ਦਿੱਤੇ ਹਨ। ਇੰਟੈੱਲ, ਕੁਆਲਕਾਮ ਅਤੇ ਗੂਗਲ ਵਰਗੀਆਂ ਕੰਪਨੀਆਂ ਦੇ ਨਾਲ ਬਿਜਨਸ ਕਰਨ ਅਤੇ ਉਨ੍ਹਾਂ ਦੇ ਪ੍ਰੋਡਕਟਸ ਜਾਂ ਸਰਵਿਸਿਜ਼ ਯੂਜ਼ ਕਰਨ ਲਈ ਹੁਵਾਵੇਈ ਨੂੰ ਅਮਰੀਕਾ ਦੀ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਇਲਾਵਾ ਇੰਟੈੱਲ ਦੇ ਚਿੱਪ ਵੀ ਹੁਵਾਵੇਈ ਦੇ ਲੈਪਟਾਪ ’ਚ ਨਵੀਂ ਇਸਤੇਮਾਲ ਕੀਤੇ ਜਾ ਸਕਣਗੇ। ਇਸ ਵਿਚਕਾਰ ਖਬਰ ਇਹ ਹੈ ਕਿ ਅਮਰੀਕਾ ’ਚ ਮਾਈਕ੍ਰੋਸਾਫਟ ਆਨਲਾਈਨ ਸਟੋਰ ’ਤੇ ਹੁਵਾਵੇਈ ਦੇ ਲੈਪਟਾਪ ਫਿਰ ਤੋਂ ਵਿਕਰੀ ਲਈ ਉਪਲੱਬਧ ਹਨ।
ਅਮਰੀਕੀ ਸਰਕਾਰ ਵਲੋਂ ਲਗਾਏ ਗਏ ਬੈਨ ਤੋਂ ਬਾਅਦ ਮਾਈਕ੍ਰੋਸਾਫਟ ਨੇ ਹੁਵਾਵੇਈ ਦੇ ਲੈਪਟਾਪ ਆਪਣਾ ਆਨਲਾਈਨ ਸਟੋਰ ਤੋਂ ਹਟਾ ਦਿੱਤੇ ਗਏ ਸਨ। ਅਜਿਹੇ ’ਚ ਅਚਾਨਕ ਸਟੋਰ ’ਤੇ ਹੁਵਾਵੇਈ ਦੇ ਲੈਪਟਾਪ ਦੀ ਵਾਪਸੀ ਜ਼ਰੂਰ ਹੋ ਗਈ ਹੈ ਪਰ ਇਸ ਦਾ ਕਾਰਨ ਸਾਹਮਣੇ ਨਹੀਂ ਆਇਆ। ਮਾਈਕ੍ਰੋਸਾਫਟ ਨੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਹੁਵਾਵੇਈ ਨੂੰ ਉਸ ਦੀ ਵੱਡੀ ਲੈਪਟਾਪ ਰੇਂਜ ਲਈ ਵਿੰਡੋਜ਼ ਆਪਰੇਟਿੰਗ ਸਿਸਟਮ ਇਸਤੇਮਾਲ ਕਰਨ ਦਾ ਲਾਈਸੈਂਸ ਹੁਣਵੀ ਮਿਲ ਰਿਹਾ ਹੈ ਜਾਂ ਨਹੀਂ। ਫਿਲਹਾਲ ਕੰਪਨੀ ਦੇ ਸਮਾਰਟਫੋਨ ਅਤੇ ਲੈਪਟਾਪ ਬਿਜਨਸ ’ਤੇ ਬੈਨ ਦਾ ਬੁਰਾ ਅਸਰ ਪਿਆ ਹੈ ਕਿਉਂਕਿ ਹੁਵਾਵੇਈ ਆਪਣੇ ਫੋਨ ’ਚ ਐਂਡਰਾਇਡ ਅਤੇ ਲੈਪਟਾਪ ’ਚ ਵਿੰਡੋਜ਼ ਆਪਰੇਟਿੰਗ ਸਿਸਟਮ ਨਹੀਂ ਦੇ ਸਕਦਾ।
ਹੁਵਾਵੇਈ ਦੀ ਵਿਕਰੀ ਆਨਲਾਈਨ ਸਟੋਰ ’ਤੇ ਫਿਰ ਤੋਂ ਸ਼ੁਰੂ ਕਰਨ ਨੂੰ ਲੈ ਕੇ ਮਾਈਕ੍ਰੋਸਾਫਟ ਵਲੋਂ ਬਿਆਨ ਵੀ ਸਾਹਮਣੇ ਆਇਆ ਹੈ। ਕੰਪਨੀ ਨੇ ਕਿਹਾ ਹੈ ਕਿ ਅਸੀਂ ਕਈ ਬਿਜਨਸਿਜ਼ ਅਤੇ ਹਾਲ ਹੀ ’ਚ ਹੁਵਾਵੇਈ ਨੂੰ ਅਮਰੀਕਾ ਦੀ ਕਾਰਮਸ ਐਂਡ ਐਕਸਪੋਰਟ ਐਡਮਿਨੀਸਟ੍ਰੇਸ਼ਨ ਰੈਗੁਲੇਸ਼ਨ ਐਂਟਿਟੀ ਲਿਸਟ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈਆਂ ਤਕਨੀਕੀ ਅਤੇ ਨਿਯਾਮਕ ਪਰੇਸ਼ਾਨੀਆਂ ਦਾ ਮੂਲਾਂਕਣ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ। ਫਿਲਹਾਲ ਇਸ ਦੇ ਨਤੀਜੇ ਦੇ ਤੌਰ ’ਤੇ ਮਾਈਕ੍ਰੋਸਾਫਟ ਸਟੋਰ ’ਚ ਮੌਜੂਦ ਹੁਵਾਵੇਈ ਡਿਵਾਈਸ ਦੀ ਵਿਕਰੀ ਅਸੀਂ ਫਿਰ ਤੋਂ ਸ਼ੁਰੂ ਕਰ ਰਹੇ ਹਾਂ।
ਬਿਨਾਂ ਪੈਡਲ ਮਾਰੇ 65km ਚੱਲਦੀ ਹੈ ਇਹ ਸਾਈਕਲ, ਪਾਸਵਰਡ ਨਾਲ ਹੁੰਦੇ ਹੈ ਅਨਲੌਕ
NEXT STORY