ਗੈਜੇਟ ਡੈਸਕ– Huawei P Smart Pro ਨੂੰ ਲਾਂਚ ਕਰ ਦਿੱਤਾ ਗਿਆ ਹੈ। ਹੁਵਾਵੇਈ ਬ੍ਰਾਂਡ ਦਾ ਇਹ ਸਮਾਰਟਫੋਨ ਪਾਪ-ਅਪ ਸੈਲਫੀ ਕੈਮਰਾ ਮਡਿਊਲ ਦੇ ਨਾਲ ਆਉਂਦਾ ਹੈ। ਹੁਵਾਵੇਈ ਦਾ ਨਵਾਂ ਸਮਾਰਟਫੋਨ Huawei Y9s ਦਾ ਯੂਰਪੀ ਵੇਰੀਐਂਟ ਲੱਗ ਰਿਹਾ ਹੈ। ਇਹ ਦੇਖਣ ’ਚ ਕਾਫੀ ਹੱਦ ਤਕ ਫੁਲ ਸਕਰੀਨ ਅਨੁਭਵ ਦੇਣ ਵਾਲੇ ਆਨਰ 9ਐਕਸ ਵਰਗਾ ਹੈ ਅਤੇ ਗ੍ਰੈਡੀਐਂਟ ਬੈਕ ਫਿਨਿਸ਼ ਨਾਲ ਲੈਸ ਹੈ। ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਹੁਵਾਵੇਈ ਪੀ ਸਮਾਰਟ ਪ੍ਰੋ ’ਚ ਤਿੰਨ ਰੀਅਰ ਕੈਮਰੇ, ਸਾਈਡ ਮਾਊਂਟਿਡ ਫਿੰਗਰਪ੍ਰਿੰਸ ਸੈਂਸਰ ਅਤੇ UFS 2.1 ਸਟੋਰੇਜ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੁਵਾਵੇਈ ਪੀ ਸਮਾਰਟ ਪ੍ਰੋ ਨੂੰ ਕਈ ਯੂਰਪੀ ਦੇਸ਼ਾਂ ’ਚ ਲਿਸਟ ਕਰ ਦਿੱਤਾ ਗਿਆ ਹੈ।
ਕੀਮਤ
ਹੁਵਾਵੇਈ ਪੀ ਸਮਾਰਟ ਪ੍ਰੋ ਦੀ ਕੀਮਤ ਕਰੀਬ 25,900 ਰੁਪਏ ਹੈ। ਇਹ ਕੀਮਤ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੀ ਹੈ। ਇਹ ਮਿਡਨਾਈਟ ਬਲੈਕ ਅਤੇ ਬ੍ਰੀਦਿੰਗ ਕ੍ਰਿਸਟਲ ਕਲਰ ’ਚ ਆਉਂਦਾ ਹੈ। ਇਸ ਨੂੰ ਭਾਰਤ ’ਚ ਲਾਂਚ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਫੀਚਰਜ਼
ਡਿਊਲ ਸਿਮ ਹੁਵਾਵੇਈ ਪੀ ਸਮਾਰਟ ਪ੍ਰੋ ਐਂਡਰਾਇਡ 9 ਪਾਈ ’ਤੇ ਆਧਾਰਿਤ EMUI 9.1 ’ਤੇ ਚੱਲਦਾ ਹੈ। ਇਸ ਵਿਚ 6.59 ਇੰਚ ਦੀ ਫੁਲ-ਐੱਚ.ਡੀ. ਪਲੱਸ (1080x2340 ਪਿਕਸਲ) ਟੀ.ਐੱਫ.ਟੀ. ਪੈਨਲ ਹੈ। ਸਮਾਰਟਫੋਨ ’ਚ ਆਕਟਾ-ਕੋਰ ਹਾਈਸਿਲਿਕਾਨ ਕਿਰਿਨ 710 ਐੱਫ ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਪਿਛਲੇ ਹਿੱਸੇ ’ਤੇ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਇਸ ਦਾ ਅਪਰਚਰ ਐੱਫ/1.8 ਹੈ। ਇਸ ਦੇ ਨਾਲ ਆਫ/2.4 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਹੈ। ਫੋਨ ’ਚ ਪੋਟਰੇਟ ਬੋਕੇਹ ਇਫੈਕਟਸ ਲਈ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਹੈ।
ਹੁਵਾਵੇਈ ਨੇ ਆਪਣੇ ਇਸ ਹੈਂਡਸੈੱਟ ’ਚ 128 ਜੀ.ਬੀ. UFS 2.1 ਸਟੋਰੇਜ ਦਿੱਤੀ ਹੈ ਜਿਸ ਨੂੰ ਲੋੜ ਪੈਣ ’ਤੇ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੁਨੈਕਟਿਵਿਟੀ ਫੀਚਰਜ਼ ’ਚ 4ਜੀ ਐੱਲ.ਟੀ.ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.2, ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ ਸ਼ਾਮਲ ਹਨ। ਐਂਬੀਅੰਟ ਲਾਈਟ ਸੈਂਸਰ, ਗ੍ਰੈਵਿਟੀ ਸੈਂਸਰ, ਜਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਾਕਸੀਮਿਟੀ ਸੈਂਸਰ ਇਸ ਫੋਨ ਦਾ ਹਿੱਸਾ ਹਨ। ਫੋਨ ਦੀ ਬੈਟਰੀ 4,000mAh ਦੀ ਹੈ। ਇਹ ਫਾਸਟ ਚਾਰਜਿੰਗ ਨੂੰ ਸੁਪੋਰਟ ਨਹੀਂ ਕਰਦੀ।
Tata Motors ਨੇ ਪੇਸ਼ ਕੀਤੀ ਇਲੈਕਟ੍ਰਿਕ SUV, 1 ਘੰਟੇ ’ਚ ਹੋਵੇਗੀ ਚਾਰਜ
NEXT STORY