ਆਟੋ ਡੈਸਕ– ਹੁੰਡਈ ਇਸ ਸਾਲ ਭਾਰਤ ’ਚ Ioniq 5 ਨੂੰ ਲਾਂਚ ਕਰੇਗੀ। ਜਿਸਨੂੰ ਕਈ ਅਪਡੇਟਸ ਦੇ ਨਾਲ ਪੇਸ਼ ਕੀਤਾ ਜਾਵੇਗਾ। ਹੁੰਡਈ ਦੇ ਇਸ ਅਪਡੇਟਿਡ ਮਾਡਲ ਞਚ ਇਕ ਵੱਜਾ ਬੈਟਰੀ ਪੈਕ ਅਤੇ ਇਕ ਨਵੀਂ ਤਕਨੀਕ ਨੂੰ ਸ਼ਾਮਿਲ ਕੀਤਾ ਜਾਵੇਗਾ। ਕੰਪਨੀ ਦੁਆਰਾ ਇਸਨੂੰ ਰੈਟ੍ਰੋ-ਸਟਾਈਲ ਇਲੈਕਟ੍ਰਿਕ ਐੱਸ.ਯੂ.ਵੀ. ਦੇ ਰੂਪ ’ਚ ਪੇਸ਼ ਕੀਤਾ ਜਾਵੇਗਾ। ਆਓ ਇਕ ਨਜ਼ਰ ਮਾਰਦੇ ਹਾਂ ਕਿ ਇਨ੍ਹਾਂ ਅਪਡੇਟ ਤੋਂ ਇਲਾਵਾ 2023 Hyundai Ioniq 5 ’ਚ ਕੀ ਕੁਝ ਖ਼ਾਸ ਹੋਵੇਗਾ-
ਸਭ ਤੋਂ ਪਹਿਲਾਂ ਗੱਲ ਕਰੀਏ ਬੈਟਰੀ ਦੀ ਤਾਂ Ioniq 5 ਨੂੰ ਗਲੋਬਲੀ 58kWh ਬੈਟਰੀ ਅਤੇ 169hp ਮੋਟਰ ਦੇ ਨਾਲ ਪੇਸ਼ ਕੀਤਾ ਹੈ। 2023 Ioniq 5 ’ਚ 77.4kWh ਦੀ ਬੈਟਰੀ ਸ਼ਾਮਿਲ ਕੀਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਨਵੀਂ ਬੈਟਰੀ ਕੰਡੀਸ਼ਨਿੰਗ ਸੁਵਿਧਾ ਵੀ ਦਿੱਤੀ ਜਾਵੇਗੀ ਜਿਸਦੀ ਮਦਦ ਨਾਲ ਤਾਪਮਾਨ ਨੂੰ ਆਟੋਮੈਟਿਕਲੀ ਕੰਟਰੋਲ ਕਰ ਸਕੇਗੀ।

ਬੈਟਰੀ ਪੈਕ ਤੋਂ ਇਲਾਵਾ ਤਕਨੀਕੀ ਅਪਡੇਟਸ ਦੇ ਰੂਪ ’ਚ ਇਸ ਮਾਡਲ ’ਚ ਰਾਈਡਿੰਗ ਕੰਫਰਟ, ਬਾਡੀ ਕੰਟਰੋਲ, ਹੈਂਡਲਿੰਗ ਅਤੇ ਰੀਅਰ-ਐਕਸਲ ਪ੍ਰਤੀਕਿਰਿਆ ’ਚ ਸੁਧਾਰ ਲਈ ਸਮਾਰਟ ਫ੍ਰੀਕਵੈਂਸੀ ਡੈਂਪਰਸ ਸ਼ਾਮਿਲ ਕੀਤੇ ਹਨ। ਹੁੰਡਈ ਨੇ Ioniq 5 ਨੂੰ ਵੀ ਡਿਜੀਟਲ ਰੀਅਰ ਵਿਊ ਮਿਰਰ ਅਤੇ ਡਿਜੀਟਲ ਸਾਈਡ ਮਿਰਰ ਦੇ ਨਾਲ ਅਪਡੇਟ ਕੀਤਾ ਹੈ।

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ Ioniq 5 ਨੂੰ ਇਸੇ ਸਾਲ ਭਾਰਤ ’ਚ ਲਾਂਚ ਕੀਤਾ ਜਾਵੇਗਾ ਅਤੇ ਫੁਲੀ ਇੰਪੋਰਟਿਡ ਮਾਡਲ ਦੇ ਰੂਪ ’ਚ ਭਾਰਤ ’ਚ ਲਿਆਇਆ ਜਾਵੇਗਾ। ਇਸਦੇ ਬੈਟਰੀ ਪੈਕ ਨੂੰ ਲੈ ਕੇ ਫਿਲਹਾਲ ਕੰਪਨੀ ਨੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਹ ਐਡੀਸ਼ਨ WLTP ਸਾਈਕਲ ’ਤੇ 385 ਕਿਲੋਮੀਟਰ ਦੀ ਰੇਂਜ ਦਿੰਦਾ ਹੈ ਅਤੇ ਰੀਅਲ ਵ੍ਹੀਲ ਡਰਾਈਵ ਅਤੇ ਆਲ-ਵ੍ਹੀਲ ਡਾਈਵ ਕੰਫੀਗਰੇਸ਼ਨ ਦੋਵਾਂ ’ਚ ਉਪਲੱਬਧ ਹੈ।
ਪ੍ਰੀ-ਆਰਡਰ ਲਈ ਉਪਲੱਬਧ ਹੋਇਆ Oppo Reno 7 5G ਸਮਾਰਟਫੋਨ
NEXT STORY