ਜਲੰਧਰ - ਦੱਖਣ ਕੋਰੀਆਈ ਦੀ ਵਾਹਨ ਨਿਰਮਾਤਾ ਹੁੰਡਈ ਨੇ ਹੁਣ ਛੋਟੇ ਸ਼ਹਿਰਾਂ ਅਤੇ ਕਸਬੀਆਂ ਦੇ ਗਾਹਕਾਂ ਨੂੰ ਲੁਭਾਉਣ ਦਾ ਫੈਸਲਾ ਕੀਤਾ ਹੈ। ਫਿਲਹਾਲ ਕੰਪਨੀ ਆਉਣ ਵਾਲੇ ਸਮੇਂ 'ਚ ਪ੍ਰੀਮੀਅਮ ਪ੍ਰਾਡਕਟਸ ਨਾਲ ਕੁੱਝ ਦੂਰੀ ਬਣਾਉਣ ਜਾ ਰਹੀ ਹੈ। ਹੁੰਡਈ ਨੇ ਭਾਰਤੀ ਬਾਜ਼ਾਰ 'ਚ ਘੱਟ ਕੀਮਤ ਗੱਡੀਆਂ ਦੀ ਚਾਹ ਰੱਖਣ ਵਾਲੇ ਗਾਹਕਾਂ ਦੀ ਨਬਜ਼ ਨੂੰ ਕਾਫ਼ੀ ਚੰਗੀ ਤਰਾਂ ਫੜਿਆ ਹੈ ਅਤੇ ਅਗਲੇ ਸਾਲ ਕੰਪਨੀ ਘੱਟ ਕੀਮਤ ਦੀਆਂ ਗੱਡੀਆਂ ਪੇਸ਼ ਕਰਨ ਜਾ ਰਹੀ ਹੈ।
ਸੀਨੀਅਰ ਵੀ. ਪੀ (ਸੇਲਸ ਐਂਡ ਮਾਰਕੀਟਿੰਗ) ਰਾਕੇਸ਼ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ, ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿ ਅਸੀਂ ਹਰ ਸੈਗਮੇਂਟ ਦੇ ਗਾਹਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੀਏ। ਕੰਪਨੀ ਅਜਿਹੇ ਸੈਗਮੇਂਟ ਲਈ ਪ੍ਰਾਡਕਟ ਤਿਆਰ ਕਰੇਗੀ, ਜਿੱਥੇ ਉਹ ਅਜੇ ਤੱਕ ਨਹੀਂ ਪਹੁੰਚ ਸਕੇ ਹਨ। ਨਾਲ ਹੀ ਜਿੱਥੇ ਉਹ ਪਹਿਲਾਂ ਤੋਂ ਮੌਜੂਦ ਹੈ, ਉਥੇ ਵੀ ਕੁੱਝ ਬਿਹਤਰ ਦੇਣ ਦੀ ਕੋਸ਼ਿਸ਼ ਕਰੇਗੀ ।
ਹੁਣ ਕਾਲ ਡਰਾਪ ਤੋਂ ਜਲਦੀ ਮਿਲੇਗੀ ਰਾਹਤ
NEXT STORY