ਗੈਜੇਟ ਡੈਸਕ—ਭਾਰਤੀ ਏਅਰਟੈੱਲ ਨੇ ਆਪਣਾ ਮਿਨੀਅਮ ਮੰਥਲੀ ਰਿਚਾਰਜ ਪਲਾਨ ਅੱਜ ਤੋਂ ਸਬਸਕਰਾਈਬਰਸ ਲਈ ਮਹਿੰਗਾ ਕਰ ਦਿੱਤਾ ਹੈ। ਹੁਣ ਏਅਰਟੈੱਲ ਯੂਜ਼ਰਸ ਨੂੰ ਹਰ ਮਹੀਨੇ ਘਟੋ-ਘੱਟ 45 ਰੁਪਏ ਦਾ ਰਿਚਾਰਜ ਨੈੱਟਵਰਕ ਨਾਲ ਜੁੜੇ ਰਹਿਣ ਲਈ ਕਰਵਾਉਣਾ ਹੋਵੇਗਾ। ਪਹਿਲਾਂ ਇਹ ਟੈਰਿਫ 35 ਰੁਪਏ ਦਾ ਸੀ। ਕੰਪਨੀ ਨੇ ਕਰੀਬ ਇਕ ਸਾਲ ਬਾਅਦ ਇਸ ਟੈਰਿਫ 'ਚ ਬਦਲਾਅ ਕੀਤਾ ਹੈ ਅਤੇ ਨਵਾਂ ਟੈਰਿਫ ਅੱਜ ਐਤਵਾਰ ਨੂੰ ਐਕਟੀਵੀ ਹੋ ਜਾਵੇਗਾ।
ਅਜਿਹੇ 'ਚ ਏਅਰਟੈੱਲ ਪ੍ਰੀਪੇਡ ਕਸਟਮਰਸ ਨੂੰ ਹਰ ਮਹੀਨੇ 10 ਰੁਪਏ ਜ਼ਿਆਦਾ ਦੇਣੇ ਹੋਣਗੇ ਤਾਂ ਹੀ ਉਹ ਟੈਲੀਕਾਮ ਆਪਰੇਟਰਸ ਦੀ ਸਰਵਿਸੇਜ ਨਾਲ ਜੁੜੇ ਰਹਿ ਸਕਣਗੇ। ਭਾਰਤੀ ਏਅਰਟੈੱਲ ਨੇ ਐਤਵਾਰ ਨੂੰ ਇਕ ਪਬਲਿਕ ਨੋਟਿਸ 'ਚ ਕਿਹਾ ਕਿ ਐਤਵਾਰ ਤੋਂ ਬਾਅਦ 28 ਦਿਨ 'ਚ ਇਕ ਵਾਰ ਕਸਟਮਰਸਸ ਲਈ 45 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਟੈਰਿਫ ਨਾਲ ਰਿਚਾਰਜ ਕਰਵਾਉਣਾ ਜ਼ਰੂਰੀ ਹੋਵੇਗਾ ਤਾਂ ਹੀ ਉਹ ਕੰਪਨੀ ਦੀ ਸਰਵਿਸੇਜ ਦੇ ਬੈਨੀਫਿਟਸ ਲੈ ਸਕਣਗੇ।
ਸਸਪੈਂਡ ਕਰ ਦਿੱਤੀਆਂ ਜਾਣਗੀਆਂ ਸਰਵਿਸੇਜ
ਕੰਪਨੀ ਨੇ ਇਕ ਨੋਟਿਸ 'ਚ ਕਿਹਾ ਕਿ ਜੇਕਰ ਸਬਸਕਰਾਈਬਰ 45 ਰੁਪਏ ਜਾਂ ਇਸ ਤੋਂ ਜ਼ਿਆਦਾ ਰਿਚਾਰਜ ਵੀ ਨਹੀਂ ਕਰਵਾਉਂਦਾ ਹੈ ਤਾਂ ਏਅਰਟੈੱਲ ਕੋਲ ਉਸ ਪਲਾਨ ਬੈਨੀਫਿਟਸ ਨਾ ਦੇਣ ਅਤੇ ਬਾਕੀ ਸਰਵਿਸੇਜ ਘੱਟ ਕਰ ਦੇਣ ਦਾ ਅਧਿਕਾਰ ਹੋਵੇਗਾ। ਲਿਮਟਿਡ ਸਰਵਿਸੇਜ ਨਾਲ 15 ਦਿਨ ਦਾ ਗ੍ਰੇਸ ਪੀਰੀਅਡ ਕਸਟਮਰਸ ਨੂੰ ਦਿੱਤਾ ਜਾਵੇਗਾ। ਇਹ ਗ੍ਰੇਸ ਪੀਰੀਅਡ ਖਤਮ ਹੋਣ ਤੋਂ ਬਾਅਦ ਕੰਪਨੀ ਵੱਲੋਂ ਸਾਰੀਆਂ ਸਰਵਿਸੇਜ ਸਸਪੈਂਡ ਕਰ ਦਿੱਤੀਆਂ ਜਾਣਗੀਆਂ। ਪਿਛਲੇ ਮਹੀਨੇ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵੱਲੋਂ ਟੈਰਿਫ ਪਲਾਨ 40 ਫੀਸਦੀ ਤਕ ਮਹਿੰਗੇ ਕੀਤੇ ਗਏ ਹਨ।
ਮਿਨੀਅਮ ਰਿਚਾਰਜ ਮਹਿੰਗਾ ਹੋਣ ਦਾ ਅਸਰ ਉਨ੍ਹਾਂ ਯੂਜ਼ਰਸ 'ਤੇ ਪਵੇਗਾ ਜੋ ਸਿਰਫ ਕੰਪਨੀ ਦੀ ਸਰਵਿਸੇਜ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਅਤੇ ਲਾਂਗ-ਟਰਮ ਰਿਚਾਰਜ ਨਹੀਂ ਕਰਵਾਉਂਦੇ। ਏਅਰਟੈੱਲ ਵੱਲੋਂ ਪਿਛਲੇ ਸਾਲ ਅਨਾਊਂਸ ਕੀਤਾ ਗਿਆ ਸੀ ਕਿ ਮੰਥਲੀ ਰਿਚਾਰਜ ਨਾ ਕਰਵਾਉਣ ਵਾਲੇ ਮਾਰਜਨਲ ਕਸਟਮਰਸ ਦੀ ਗਿਣਤੀ ਘਟਾਉਣ ਲਈ ਕੰਪਨੀ ਵਲੋਂ ਮਿਨੀਅਮ ਟੈਰਿਫ 35 ਰੁਪਏ ਦਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕੰਪਨੀ ਔਸਤ ਇਨਕਮ ਪ੍ਰਤੀ ਯੂਜ਼ਰ ਵੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਲੋਕਾਂ ਦੇ ਸਿਰ ਚੜ੍ਹ ਬੋਲਿਆ ਇਨ੍ਹਾਂ ਐਪਸ ਦਾ ਜਾਦੂ
NEXT STORY