ਜਲੰਧਰ- ਜਦੋਂ ਤੁਸੀਂ ਸਮਾਰਟਫੋਨ ਲੈਂਣਾ ਚਾਹੁੰਦੇ ਹੋ ਤਾਂ ਤੁਹਾਡਾ ਪਹਿਲਾਂ ਸਵਾਲ ਕੀ ਹੋਵੇਗਾ? ਜੇਕਰ ਤੁਸੀਂ ਸਿਰਫ ਫੋਨ ਦੀ ਕੀਮਤ ਜਾਣ ਕੇ ਫੋਨ ਖਰੀਦ ਲੈਂਦੇ ਹੋ ਤਾਂ ਫਿਰ ਇਹ ਸਮਝਦਾਰੀ ਨਹੀਂ ਹੈ। ਅਸੀਂ ਤੁਹਾਨੂੰ ਦੱਸਾਗੇ ਕਿ ਸਮਾਰਟਫੋਨ ਦੀ ਬੇਹੱਦ ਸਰਲ ਸ਼ਬਦਾਵਲੀ, ਜਿਸ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਸਮਾਰਟਫੋਨ ਦੇ ਫੀਚਰਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ।
mAh (milliamp Hour) -
mAh ਕਿਸੇ ਡਿਵਾਈਸ ਦੀ ਬੈਟਰੀ ਦੀ ਐਨਰਜੀ ਕੈਪੈਸਿਟੀ ਦੀ ਯੂਨਿਟ ਹੁੰਦੀ ਹੈ। ਸਿੱਧੇ ਸ਼ਬਦਾਂ 'ਚ ਕਹੀਏ ਤਾਂ mAh ਦਾ ਅੰਕੜਾ ਜਿੰਨਾ ਜ਼ਿਆਦਾ ਹੋਵੇਗਾ, ਡਿਵਾਈਸ ਦੀ ਬੈਟਰੀ ਪਾਵਰ ਉਨੀ ਹੀ ਜ਼ਿਆਦਾ ਹੋਵੇਗੀ।
ਰੈਜ਼ੋਲਿਊਸ਼ਨ -
ਰੈਜ਼ੋਲਿਊਸ਼ਨ ਤੁਹਾਡੇ ਫੋਨ ਦੇ ਕੈਮਰੇ ਦੀ ਸਕਰੀਨ ਕਵਾਲਿਟੀ ਨੂੰ ਨਿਰਧਾਰਿਤ ਕਰਦਾ ਹੈ। ਮਤਲਬ ਇਹ ਹੈ ਕਿ ਜਿੰਨਾ ਜ਼ਿਆਦਾ ਰੈਜ਼ੋਲਿਊਸ਼ਨ ਹੋਵੇਗਾ, ਡਿਸਪਲੇ ਦੀ ਕਲਾਲਿਟੀ ਉਨੀ ਹੀ ਬਿਹਤਰ ਹੋਵੇਗੀ।
ਮੈਗਾਪਿਕਸਲ -
ਕੈਮਰਾ ਮੈਗਾਪਿਕਸਲ ਦਾ ਕੰਮ ਫੋਟੋ ਦਾ ਸਾਈਜ਼ ਵਧਾਉਂਦਾ ਹੈ। ਜਿੰਨੇ ਜ਼ਿਆਦਾ ਮੈਗਾਪਿਕਸਲ ਹੋਣਗੇ, ਫੋਟੋ ਦੀ ਕਵਾਲਿਟੀ ਉਨੀ ਹੀ ਬਿਹਤਰ ਹੋਵੇਗੀ।
ਵੂਫਰ -
ਵੂਫਰ ਅਜਿਹਾ ਲਾਊਡਸਪੀਕਰ ਵਰਗਾ ਇਕ ਡਿਵਾਈਸ ਹੁੰਦਾ ਹੈ, ਇਹ ਹਾਈ ਫ੍ਰੀਕਵੇਂਸੀ ਸਾਊਂਡ ਨੂੰ ਵੀ ਲੋ ਫ੍ਰੀਕਵੇਂਸੀ ਸਾਊਂਡ 'ਚ ਬਦਲ ਦਿੰਦਾ ਹੈ।
64 ਬਿਟ ਪ੍ਰੋਸੈਸਰ -
ਇਸ ਦਾ ਮਤਲਬ ਹੈ ਕਿ ਜੋ ਪ੍ਰੋਸੈਸਰ ਸਮਾਰਟਫੋਨਜ਼ 'ਚ ਯੂਜ਼ ਕੀਤਾ ਗਿਆ ਹੈ ਉਹ ਜ਼ਿਆਦਾ ਰੈਮ, ਜ਼ਿਆਦਾ ਮੈਮਰੀ, ਬਿਹਤਰ ਬੈਟਰੀ ਬੈਕਅੱਪ ਅਤੇ ਬਿਹਤਰੀਨ ਕੈਮਰਾ ਫੀਚਰਸ ਨੂੰ ਸਪੋਰਟ ਕਰਦਾ ਹੈ।
LTE ਅਤੇ VoLTE -
LTE ਦਾ ਫੁੱਲ ਫਰਮ ਹੈ, ਲਾਂਗ ਟਰਮ ਇਵਾਲੂਸ਼ਨ। ਸਿੱਧੇ ਸ਼ਬਦਾਂ 'ਚ ਜੇਕਰ ਕਿਸੇ ਫੋਨ 'ਚ LTE ਫੀਚਰਸ ਹੈ ਤਾਂ ਇਸ ਦਾ ਮਤਲਬ ਇਹ 4G ਫੀਚਰ ਨਾਲ ਆ ਰਿਹਾ ਹੈ। VoLTE ਦਾ ਮਤਲਬ ਹੈ ਕਿ ਵਾਈਸ ਕਾਲਿੰਗ ਵੀ ਡੇਟਾ ਦੇ ਰਾਹੀ ਹੁੰਦੀ ਹੈ।
ਹਾਟਸਪਾਟ -
ਹਾਟਸਪਾਟ ਇਕ ਅਜਿਹਾ ਫੀਚਰ ਹੈ, ਜਿਸ ਦੇ ਰਾਹੀ ਇਕ ਡਿਵਾਈਸ ਆਪਣੇ ਇੰਟਰਨੈੱਟ ਕਨੈਕਸ਼ਨ ਨੂੰ ਵਾਈ-ਫਾਈ ਦੇ ਰਾਹੀ ਦੂਜੇ ਡਿਵਾਈਸੇਸ ਨਾਲ ਸ਼ਏਅਰ ਕਰ ਸਕਦਾ ਹੈ।
WCDMA -
ਸਿੱਧੇ ਸ਼ਬਦਾਂ 'ਚ WCDMA ਦਾ ਮਤਲਬ ਤੁਸੀਂ 3G ਟੈਕਨਾਲੋਜੀ ਸਮਝ ਸਕਦੇ ਹਨ।
4K ਡਿਸਪਲੇ ਕਵਾਲਿਟੀ -
ਇਸ ਦਾ ਮਤਲਬ ਹੈ ਉਸ ਡਿਵਾਈਸ 'ਚ 84 ਤੋਂ 8 ਗੁਣਾ ਬਿਹਤਰ ਡਿਸਪਲੇ ਕਵਾਲਿਟੀ ਹੈ। 4K ਡਿਸਪਲੇ ਕਵਾਲਿਟੀ ਰੈਜ਼ੋਲਿਊਸਨ ਮਤਲਬ 4000 ਪਿਕਸਲਸ।
ਐਂਡਰਾਇਡ 7.0 ਮਾਰਸ਼ਮੈਲੋ -
ਇਹ ਐਂਡਰਾਇਡ ਓਪਰੇਟਿੰਗ ਸਿਸਟਮ ਦਾ ਲੇਟੈਸਟ ਵਰਜਨ ਹੈ। 6.0 ਮਾਰਸ਼ਮੈਲੋ ਇਸ ਤੋਂ ਪਿਛਲਾ ਵਰਜਨ ਹੈ।
Nokia 3310 (2017) ਦੀ ਮੰਗ ਉਮੀਦ ਤੋਂ ਵੀ ਜ਼ਿਆਦਾ, ਹੋਈ ਬੰਪਰ ਪ੍ਰੀ-ਆਰਡਰ ਬੁਕਿੰਗ
NEXT STORY