ਜਲੰਧਰ - ਜੇਕਰ ਤੁਸੀ 2 ਲੱਖ ਰੂਪਏ 'ਚ ਸਟਾਈਲਿਸ਼ ਅਤੇ ਪਾਵਰਫੁੱਲ ਬਾਈਕ ਖਰੀਦਣਾ ਚਾਹੁੰਦੇ ਹਨ ਅਤੇ ਇਸ ਗੱਲ ਨੂੰ ਲੈ ਕੇ ਕੰਫਿਊਜ਼ ਹਨ ਕਿ ਕਿਹੜੀ ਖਰੀਦਿਏ ਤਾਂ ਅੱਜ ਅਸੀਂ ਤੁਹਾਡੇ ਲਈ ਬਾਈਕਸ ਦੀ ਇਕ ਅਜਿਹੀ ਲਿਸਟ ਲੈ ਕੇ ਆ ਹੋ ਜੋ ਤੁਹਾਡੀ ਇਸ ਕੰਫਿਊਜਨ ਨੂੰ ਦੂਰ ਕਰ ਦੇਵੇਗੀ ।
1. ਰਾਇਲ ਐਨਫੀਲਡ ਕਲਾਸਿਕ 350 -
ਇਸ ਲਿਸਟ 'ਚ ਸਭ ਤੋਂ ਪਹਿਲਾ ਨਾਮ ਹੈ ਮਸ਼ਹੂਰ ਬਾਈਕ ਰਾਇਲ ਐੱਨਫੀਲਡ ਕਲਾਸਿਕ 350 ਦਾ ਹੈ। ਰਾਇਲ ਐਨਫੀਲਡ ਕਲਾਸਿਕ 350 ਨੂੰ 60 ਦੇ ਦਸ਼ਕ ਦੀ ਸਟਾਈਲਿੰਗ ਦਿੱਤੀ ਗਈ ਹੈ ਜੋ ਇਸ ਨੂੰ ਰਾਇਲ ਐਨਫੀਲਡ ਦੀ ਦੂਜੀ 350ਸੀ. ਸੀ ਬਾਈਕਸ ਤੋਂ ਅਲਗ ਬਣਾਉਂਦੀ ਹੈ। ਬਾਇਕ 'ਚ ਨਵਾਂ ਫੈਂਡਰ, ਨਵਾਂ ਟੈਲਲਾਈਟ ਸੈਕਸ਼ਨ, ਆਪਸ਼ਨਲ ਅਪਸਵੇਪਟ ਐਗਜ਼ਾਹਾਸਟ ਅਤੇ ਸਪਲਿਟ ਸੀਟ ਲਗਾਈ ਗਈ ਹੈ। ਇਸ ਬਾਈਕ 'ਚ 346ਸੀ. ਸੀ, ਸਿੰਗਲ-ਸਿਲੈਂਡਰ, 4-ਸਟ੍ਰੋਕ, ਏਅਰ-ਕੂਲਡ ਇੰਜਣ ਲਗਾ ਹੈ ਜੋ 19.8 ਬੀ. ਐੱਚ. ਪੀ ਦੀ ਪਾਵਰ ਅਤੇ 28Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਕੀਮਤ 1.3 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
2. ਹੌਂਡਾ ਸੀ. ਬੀ. ਆਰ 250 ਆਰ-
ਹੌਂਡਾ ਸੀ. ਬੀ. ਆਰ. 250 ਆਰ 250ਸੀ. ਸੀ ਸੈਗਮੇਂਟ ਦੀ ਸਭ ਤੋਂ ਸਸਤੀ ਬਾਈਕਸ 'ਚੋਂ ਇਕ ਹੈ। ਇਸ ਬਾਈਕ ਦਾ ਡਿਜ਼ਾਇਨ ਅਤੇ ਰਾਈਡਿੰਗ ਪੂਜੀਸ਼ਨ ਕਾਫ਼ੀ ਪ੍ਰਭਾਵਿਤ ਕਰਦੀਆਂ ਹਨ। ਹੌਂਡਾ ਸੀ. ਬੀ. ਆਰ 250. ਆਰ ਭਾਰਤ ਦੀ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੀ ਟੂਅਰਿੰਗ ਬਾਈਕਸ 'ਚੋਂ ਇਕ ਹੈ। ਇਸ ਬਾਈਕ 'ਚ 250ਸੀ. ਸੀ, ਸਿੰਗਲ-ਸਿਲੈਂਡਰ, ਲਿਕਵਿਡ-ਕੂਲਡ 4O83 ਇੰਜਣ ਲਗਾ ਹੈ ਜੋ 26 ਬੀ.ਐੱਚ. ਪੀ ਦੀ ਪਾਵਰ ਅਤੇ 22.9Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦੀ ਕੀਮਤ 1.6 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
3. ਕੇ.ਟੀ. ਐੱਮ ਆਰਸੀ 200
ਕੇ. ਟੀ. ਐੱਮ ਆਰਸੀ 200 ਇਕ ਬਜਟ ਵਾਲੀ ਫੁੱਲ-ਫੇਅਰਡ ਸੁਪਰਸਪੋਰਟ ਬਾਈਕ ਹੈ। ਇਸ ਬਾਈਕ 'ਚ 200ਸੀ. ਸੀ, ਸਿੰਗਲ-ਸਿਲੈਂਡਰ ਇੰਜਣ ਲਗਾ ਹੈ। ਬਾਈਕ ਦੀ ਪਰਫਾਰਮੇਨਸ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਸਿੱਟੀ ਰਾਈਡ ਦੇ ਲਿਹਾਜ਼ ਤੋਂ ਇਹ ਬਾਈਕ ਕਾਫ਼ੀ ਚੰਗੀ ਹੈ। ਇਸ ਬਾਈਕ ਨੂੰ ਇਸ ਦੀ ਲੁਕ ਲਈ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
4. ਬਜਾਜ ਪਲਸਰ ਆਰ. ਐੱਸ 200
ਬਜਾਜ ਪਲਸਰ ਆਰ. ਐੱਸ 200 ਨੇ ਵੀ ਇਸ ਲਿਸਟ 'ਚ ਜਗ੍ਹਾ ਬਣਾਈ ਹੈ। ਇਸ ਬਾਈਕ ਨੂੰ ਇਸ ਦੇ ਪਰਫਾਰਮੇਂਸ ਲਈ ਜਾਣਿਆ ਜਾਂਦਾ ਹੈ। ਬਾਇਕ ਨੂੰ ਕੇ. ਟੀ. ਐੱਮ ਡਿਊਕ 200 ਦੀ ਤਰਜ 'ਤੇ ਤਿਆਰ ਕੀਤਾ ਗਿਆ ਹੈ । ਇਸ ਬਾਈਕ ਦਾ ਇੰਜਣ 24.4 ਬੀ. ਐੱਚ. ਪੀ ਦੀ ਪਾਵਰ ਅਤੇ 18.6Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦੀ ਕੀਮਤ 1.2 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਐਪਲ ਆਈਪੈਡ ਪ੍ਰੋ ਤੇ ਆਈਫੋਨ 7 ਖਰੀਦਣ 'ਤੇ ਮਿਲੇਗੀ 23,000 ਰੁਪਏ ਦੀ ਛੋਟ
NEXT STORY