ਗੈਜੇਟ ਡੈਸਕ : ਭਾਰਤ ਵਿਚ 5ਜੀ ਨੈੱਟਵਰਕ ਲਾਂਚ ਕਰ ਦਿੱਤਾ ਗਿਆ ਹੈ ਅਤੇ ਟੈਲੀਕਾਮ ਕੰਪਨੀਆਂ ਤੇ ਮੋਬਾਈਲ ਕੰਪਨੀਆਂ ਵੀ ਇਸ ਸਬੰਧੀ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕਰ ਰਹੀਆਂ ਹਨ। ਇਸ ਲਈ ਜਿੱਥੇ ਕੁੱਝ ਟੈਲੀਕਾਮ ਕੰਪਨੀਆਂ ਵੱਲੋਂ ਚੋਣਵੇਂ ਇਲਾਕਿਆਂ ਵਿਚ 5ਜੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ, ਉੱਥੇ ਹੀ ਮੋਬਾਈਲ ਕੰਪਨੀਆਂ ਵੱਲੋਂ ਵੀ ਫ਼ੋਨਾਂ ਨੂੰ 5ਜੀ ਵਜੋਂ ਅਪਗ੍ਰੇਡ ਕਰਨ ਦੀ ਤਿਆਰੀ ਹੈ। ਸੈਮਸੰਗ ਅਤੇ ਐੱਪਲ ਵੱਲੋਂ ਵੀ ਇਸ ਦਿਸ਼ਾ ਵਿਚ ਜਲਦ ਕਦਮ ਵਧਾਏ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਕਿਵੇਂ ਮਿਲੇਗਾ 5ਜੀ ਦਾ ਲਾਭ, ਕੀ 5ਜੀ ਲਈ ਬਦਲਣਾ ਪਵੇਗਾ SIM? ਜਾਣੋ ਸਭ ਕੁਝ
ਸੈਮਸੰਗ ਨੇ ਕਿਹਾ ਹੈ ਕਿ ਉਸ ਦੇ 5ਜੀ ਹੈਂਡਸੈੱਟ ਦੇ ਸਾਫਟਵੇਅਰ ਨੂੰ ਅਪਡੇਟ ਕਰਨ ਦਾ ਕੰਮ ਨਵੰਬਰ 'ਚ ਸ਼ੁਰੂ ਹੋਵੇਗਾ, ਜਦਕਿ ਐਪਲ ਨੇ ਦਸੰਬਰ 'ਚ ਇਹ ਕੰਮ ਕਰਨ ਦੀ ਗੱਲ ਕਹੀ ਹੈ। ਦੇਸ਼ ਵਿੱਚ 5ਜੀ ਸੇਵਾ ਦੀ ਰਸਮੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਨੇ 1 ਅਕਤੂਬਰ ਨੂੰ ਕੀਤੀ ਸੀ। ਦੇਸ਼ ਦੀਆਂ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਨੇ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਵਿੱਚ ਆਪਣੀ 5ਜੀ ਸੇਵਾ ਸ਼ੁਰੂ ਕਰ ਦਿੱਤੀ ਹੈ।
ਐੱਪਲ ਵੱਲੋਂ ਜਾਰੀ ਬਿਆਨ ਮੁਤਾਬਕ ਕੰਪਨੀ ਦਸੰਬਰ 'ਚ ਆਪਣੇ iPhone 14, iPhone 13, iPhone 12 ਅਤੇ iPhone SE ਹੈਂਡਸੈੱਟਾਂ 'ਚ 5G ਸਾਫਟਵੇਅਰ ਨੂੰ ਅਪਡੇਟ ਕਰਨ ਦਾ ਕੰਮ ਸ਼ੁਰੂ ਕਰੇਗੀ। ਇਸ ਦੇ ਲਈ ਐਪਲ ਭਾਰਤ ਵਿੱਚ ਆਪਣੇ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਸੈਮਸੰਗ ਨੇ ਨਵੰਬਰ 'ਚ ਆਪਣੇ ਮੋਬਾਇਲ ਹੈਂਡਸੈੱਟ ਦੇ ਸਾਫਟਵੇਅਰ ਨੂੰ ਅਪਡੇਟ ਕਰਨ ਦੀ ਗੱਲ ਕੀਤੀ ਹੈ। ਸੈਮਸੰਗ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਆਪਣੇ ਭਾਈਵਾਲਾਂ ਨਾਲ ਇਸ ਦਿਸ਼ਾ 'ਚ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਨਵੰਬਰ ਦੇ ਦੂਜੇ ਹਫਤੇ ਤੋਂ 5ਜੀ ਸੇਵਾ ਲਈ ਸਾਫਟਵੇਅਰ ਅਪਡੇਟ ਸ਼ੁਰੂ ਹੋ ਜਾਵੇਗੀ।
10 ਹਜ਼ਾਰ ਤੋਂ ਵਧ ਕੀਮਤ ਵਾਲੇ ਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਲਈ ਸਰਕਾਰ ਨੇ ਜਾਰੀ ਕੀਤੇ ਇਹ ਆਦੇਸ਼
NEXT STORY