ਜਲੰਧਰ : ਹੋ ਸਕਦਾ ਹੈ ਕਿ ਭਾਰਤ 'ਚ ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਜਿਸ ਦਾ ਨਾਂ ਪ੍ਰਾਜੈਕਟ ਥਰਟੀ ਮੀਟਰ ਟੈਲੀਸਕੋਪ (ਟੀ. ਐੱਮ. ਟੀ.) ਇੰਟਰਨੈਸ਼ਨਲ ਆਬਜ਼ਰਵੇਟਰੀ ਹੈ, ਬਣੇ। ਇਸ ਪ੍ਰਾਜੈਕਟ ਦੀ ਕੁਲ ਲਾਗਤ 1.47 ਬਿਲੀਅਨ ਡਾਲਰ ਹੈ। ਲਦਾਖ 'ਚ ਹੈਂਲੇ ਨਾਂ ਦੇ ਪਿੰਡ ਨੂੰ ਟੀ. ਐੱਮ. ਟੀ. ਲਈ ਸੁਰੱਖਿਅਤ ਸਥਾਨ ਮੰਨਿਆ ਗਿਆ ਹੈ। ਹਵਾਈ ਨੂੰ ਇਸ ਤੋਂ ਪਹਿਲਾਂ ਟੀ. ਐੱਮ. ਟੀ. ਲਈ ਚੁਣਿਆ ਗਿਆ ਹੈ ਪਰ ਬਹੁਤ ਜਲਦ ਲਦਾਖ 'ਚ ਇਕ ਟੀਮ ਜਗ੍ਹਾ ਦੀ ਇੰਸਪੈਕਸ਼ਨ ਕਰਨ ਆ ਰਹੀ ਹੈ।
2015 'ਚ ਹਵਾਈ ਦੀ ਸੁਪ੍ਰੀਮ ਕੋਰਟ ਨੇ ਪਾਸ ਕੀਤਾ ਗਿਆ ਪਰਮਿਟ ਇਹ ਕਹਿ ਕੇ ਕੈਂਸਲ ਕਰ ਦਿੱਤਾ ਸੀ ਕਿ ਜਿਸ ਜਗ੍ਹਾ ਆਬਜ਼ਰਵੇਟਰੀ ਬਣਾਈ ਜਾਣੀ ਸੀ, ਉਹ ਧਾਰਮਿਕ ਜਗ੍ਹਾ ਹੈ। ਉਥੇ ਹੀ ਭਾਰਤ ਵੱਲੋਂ ਪਹਿਲਾਂ ਹੀ ਐੱਜ ਸੈਂਸਰਜ਼, ਐਕਟੁਏਟਰਜ਼, ਸਿਸਟਮ ਸਪੋਰਟ ਬਣਾਇਆ ਜਾ ਰਿਹਾ ਹੈ ਜੋ ਟੀ. ਐੱਮ. ਟੀ. ਸਾਫਟਵੇਅਰ ਬਣਾਉਣ 'ਚ ਮਦਦ ਕਰੇਗਾ ਤੇ ਇਕ ਅੰਦਾਜ਼ਾ ਹੈ ਕਿ ਭਾਰਤ ਇਸ ਪ੍ਰਾਜੈਕਟ 'ਚ 212 ਮਿਲੀਅਨ ਡਾਲਰ ਨਿਵੇਸ਼ ਕਰੇਗਾ।
ਟੀ. ਐੱਮ. ਟੀ. ਇੰਡੀਆ ਪ੍ਰੋਗਰਾਮ ਦੇ ਡਾਇਰੈਕਟਰ ਬੀ. ਈਸ਼ਵਰ ਰੈੱਡੀ ਨੇ ਦੱਸਿਆ ਕਿ ਅਸੀਂ ਉੱਤਰੀ ਤੇ ਦੱਖਣੀ ਗੋਲਾਰਧ 'ਚ ਹੀ ਕੋਈ ਸਥਾਨ ਲਭ ਰਹੇ ਹਾਂ। ਹਾਲਾਂਕਿ ਕਈ ਵੱਡੀਆਂ ਭਾਰਤੀ ਸਾਈਂਟਫਿਕ ਇੰਸਟੀਚਿਊਟਾਂ ਜਿਵੇਂ ਆਈ. ਆਈ. ਏ. ਬੈਂਗਲੁਰੂ, ਆਈ. ਯੂ. ਸੀ. ਏ. ਏ. ਪੂਣੇ ਆਦਿ 2013 ਤੋਂ ਇਸ ਪ੍ਰਾਜੈਕਟ ਲਈ ਤਿਆਰੀ ਕਰ ਰਹੀਆਂ ਹਨ।
ਬੱਚਿਆਂ ਦੀ ਸੁਰੱਖਿਆ ਲਈ ਖਾਸ ਹੋਵੇਗੀ ਸ਼ਿਓਮੀ ਦੀ ਇਹ ਸਮਾਰਟਵਾਚ
NEXT STORY