ਨਵੀਂ ਦਿੱਲੀ (ਇੰਟ.)-ਭਾਰਤ ’ਚ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਗੁਆਂਢੀ ਦੇਸ਼ਾਂ ਪਾਕਿਸਤਾਨ, ਨੇਪਾਲ ਅਤੇ ਸ਼੍ਰੀਲੰਕਾ ਦੇ ਕੁਲ ਮੋਬਾਇਲ ਯੂਜ਼ਰਜ਼ ਤੋਂ ਕਿਤੇ ਜ਼ਿਆਦਾ ਹੈ ਪਰ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ ਇਨ੍ਹਾਂ ਤਿੰਨਾਂ ਦੇਸ਼ਾਂ ਤੋਂ ਪਿੱਛੇ ਹੈ। ਬਰਾਡਬੈਂਡ ਸਪੀਡ ਟੈਸਟ ਕਰਨ ਵਾਲੀ ਕੰਪਨੀ ਓਕਲਾ ਨੇ ਇਸ ਬਾਰੇ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਸਤੰਬਰ 2019 ’ਚ ਭਾਰਤ ਮੋਬਾਇਲ ਬਰਾਡਬੈਂਡ ਸਪੀਡ ਦੇ ਮਾਮਲੇ ’ਚ 128ਵੇਂ ਸਥਾਨ ’ਤੇ ਰਿਹਾ।
ਫਿਕਸਡ ਲਾਈਨ ਬਰਾਡਬੈਂਡ ਸਪੀਡ ’ਚ ਅੱਗੇ ਰਿਹਾ ਭਾਰਤ
ਸੂਤਰਾਂ ਅਨੁਸਾਰ ਓਕਲਾ ਦੇ ਸਪੀਡ ਟੈਸਟ ਗਲੋਬਲ ਇੰਡੈਕਸ ’ਚ ਸਾਹਮਣੇ ਆਇਆ ਕਿ ਕੌਮਾਂਤਰੀ ਪੱਧਰ ’ਤੇ ਔਸਤ ਡਾਊਨਲੋਡ ਸਪੀਡ 29.5 ਮੈਗਾਬਿਟ ਪ੍ਰਤੀ ਸੈਕਿੰਡ ਰਹੀ, ਜਦੋਂਕਿ ਅਪਲੋਡ ਸਪੀਡ 11.34 ਐੱਮ. ਬੀ. ਪੀ. ਐੱਸ. ਰਹੀ। ਕੌਮਾਂਤਰੀ ਲਿਸਟ ’ਚ ਮੋਬਾਇਲ ਨੈੱਟਵਰਕ ’ਤੇ ਦੱਖਣ ਕੋਰੀਆ 95.11 ਐੱਮ. ਬੀ. ਪੀ. ਐੱਸ. ਦੀ ਡਾਊਨਲੋਡ ਸਪੀਡ ਅਤੇ 17.55 ਐੱਮ. ਬੀ. ਪੀ. ਐੱਸ. ਦੀ ਅਪਲੋਡ ਸਪੀਡ ਦੇ ਨਾਲ ਪਹਿਲੇ ਸਥਾਨ ਉੱਤੇ ਸੀ। ਫਿਕਸਡ ਲਾਈਨ ਬਰਾਡਬੈਂਡ ਸਪੀਡ ਦੇ ਮਾਮਲੇ ’ਚ ਸਤੰਬਰ ’ਚ ਭਾਰਤ ਆਪਣੇ ਦੱਖਣ ਏਸ਼ੀਆਈ ਗੁਆਂਢੀ ਦੇਸ਼ਾਂ ਤੋਂ ਅੱਗੇ 72ਵੇਂ ਸਥਾਨ ਉੱਤੇ ਰਿਹਾ।
4-ਜੀ ਨੈੱਟਵਰਕ ਦੀ ਉਪਲੱਬਧਤਾ ਦੇ ਮਾਮਲੇ ’ਚ ਭਾਰਤ ਦੀ ਸਥਤਿੀ ਬਿਹਤਰ
ਭਾਰਤ ’ਚ ਡਾਊਨਲੋਡ ਸਪੀਡ 11.18 ਐੱਮ. ਬੀ. ਪੀ. ਐੱਸ. ਅਤੇ ਅਪਲੋਡ ਸਪੀਡ 4.38 ਐੱਮ. ਬੀ. ਪੀ. ਐੱਸ. ਪਾਈ ਗਈ। 2019 ਦੀ ਦੂਜੀ ਅਤੇ ਤੀਜੀ ਤਿਮਾਹੀ ’ਚ ਭਾਰਤ ਦੇ 11 ਵੱਡੇ ਸ਼ਹਿਰਾਂ ’ਚ ਏਅਰਟੈੱਲ ਸਭ ਤੋਂ ਤੇਜ਼ ਮੋਬਾਇਲ ਆਪ੍ਰੇਟਰ ਰਿਹਾ। ਪਾਕਿਸਤਾਨ 14.38 ਐੱਮ. ਬੀ. ਪੀ. ਐੱਸ. ਦੀ ਡਾਊਨਲੋਡ ਸਪੀਡ ਅਤੇ 10.32 ਐੱਮ. ਬੀ. ਪੀ. ਐੱਸ. ਦੀ ਅਪਲੋਡ ਸਪੀਡ ਨਾਲ 112ਵੇਂ ਸਥਾਨ ਉੱਤੇ ਰਿਹਾ। 2019 ਦੀ ਦੂਜੀ ਅਤੇ ਤੀਜੀ ਤਿਮਾਹੀ ’ਚ ਭਾਰਤ ਡਾਊਨਲੋਡ ਸਪੀਡ ’ਚ ਪਿੱਛੇ ਰਿਹਾ ਹੈ ਪਰ ਦੇਸ਼ ’ਚ 4-ਜੀ ਨੈੱਟਵਰਕ ਦੀ ਉਪਲੱਬਧਤਾ ਦੇ ਮਾਮਲੇ ’ਚ ਭਾਰਤ ਦੀ ਸਥਿਤੀ ਕਿਤੇ ਬਿਹਤਰ ਰਹੀ। ਭਾਰਤ ’ਚ 4-ਜੀ ਨੈੱਟਵਰਕ ਦੀ ਉਪਲੱਬਧਤਾ 87.9 ਫੀਸਦੀ ਰਹੀ। ਉਥੇ ਹੀ ਪਾਕਿਸਤਾਨ ਅਤੇ ਬੰਗਲਾਦੇਸ਼ ’ਚ 4-ਜੀ ਨੈੱਟਵਰਕ ਦੀ ਉਪਲੱਬਧਤਾ ਕ੍ਰਮਵਾਰ 58.9 ਅਤੇ 58.7 ਫੀਸਦੀ ਰਹੀ।
ਰੀਅਲਮੀ ਨੇ ਭਾਰਤ 'ਚ ਇਕ ਮਹੀਨੇ 'ਚ ਵੇਚੇ 52 ਲੱਖ ਤੋਂ ਜ਼ਿਆਦਾ ਸਮਾਰਟਫੋਨਸ
NEXT STORY