ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਭਾਰਤ ’ਚ X50 Pro 5ਜੀ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਸ ਨੂੰ ਭਾਰਤ ਦਾ ਪਹਿਲਾ 5ਜੀ ਸਮਾਰਟਫੋਨ ਦੱਸਿਆ ਜਾ ਰਿਹਾ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਇਸ ਫੋਨ ਦੀ ਕੀਮਤ 50 ਹਜ਼ਾਰ ਰੁਪਏ ਹੋ ਸਕਦੀ ਹੈ। ਰੀਅਲਮੀ ਅਧਿਕਾਰੀ ਨੇ ਕਿਹਾ, ‘ਸਾਲ 2018 ’ਚ ਹੋਂਦ ’ਚ ਆਈ ਰਿਅਲਮੀ 24 ਫਰਵਰੀ ਨੂੰ ਭਾਰਤ ’ਚ ਪਹਿਲਾ 5ਜੀ ਸਮਾਰਟਫੋਨ ਪੇਸ਼ ਕਰਨ ਜਾ ਰਹੀ ਹੈ। ਹਾਲਾਂਕਿ, ਭਾਰਤ ’ਚ ਅਜੇ 5ਜੀ ਨੈੱਟਵਰਕ ਉਪਲੱਬਧ ਤਕ ਨਹੀਂ ਹੈ।’
ਫੋਨ ’ਚ ਹੋਵੇਗਾ ਸਨੈਪਡ੍ਰੈਗਨ 865 ਪ੍ਰੋਸੈਸਰ
ਰੀਅਲਮੀ ਅਧਿਕਾਰੀ ਨੇ ਦੱਸਿਆ ਕਿ ਇਸ 5ਜੀ ਸਮਾਰਟਫੋਨ ’ਚ ਕੰਪਨੀ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦੇਵੇਗੀ। ਮੋਬਾਇਲ ਫੋਨ ਕੰਪੇਅਰ ਕਰਨ ਵਾਲੀ ਇਕ ਵੈੱਬਸਾਈਟ ਦਾ ਅਨੁਮਾਨ ਹੈ ਕਿ ਇਸ ਤੋਂ ਹਲਕੇ ਪ੍ਰੋਸੈਸਰ ਵਾਲੇ 5ਜੀ ਹੈਂਡਸੈੱਟ ਦੀ ਕੀਮਤ 25,790 ਰੁਪਏ ਪ੍ਰਤੀ ਯੂਨਿਟ ਹੋ ਸਕਦੀ ਹੈ। ਰੀਅਲਮੀ ਨੇ ਕਿਹਾ ਕਿ ਕੰਪਨੀ ਯੂਜ਼ਰਜ਼ ਨੂੰ ਫਿਊਟਰ-ਰੈਡੀ ਪ੍ਰੋਡਕਟਸ ਦੇਣਾ ਚਹੁੰਦੀ ਹੈ। ਜੋ ਲੋਕ ਵਿਦੇਸ਼ੀ ਯਾਤਰਾ ਕਰਦੇ ਹਨ ਉਹ ਇਸ ਹੈਂਡਸੈੱਟ ਨੂੰ ਅਜਿਹੇ ਦੇਸ਼ਾਂ ’ਚ ਆਰਾਮ ਨਾਲ ਇਸਤੇਮਾਲ ਕਰ ਸਕਣਗੇ ਜਿਥੇ 5ਜੀ ਤਕਨੀਕ ਆ ਗਈ ਹੈ।
Realme X50 Pro ਦੇ ਸੰਭਾਵਿਤ ਫੀਚਰਜ਼
ਸਮਾਰਟਫੋਨ ਕੁਆਲਕਾਮ ਦੇ ਫਲੈਗਸ਼ਿਪ ਪ੍ਰੋਸੈਸਰ 865 ਦੇ ਨਾਲ ਆਏਗਾ। ਇਸ ਤੋਂ ਇਲਾਵਾ ਫੋਨ ’ਚ 12 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਦੀ UFS 3.0 ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ 65 ਵਾਟ ਦੀ SuperDart ਚਾਰਜ ਤਕਨੀਕ ਦੇ ਨਾਲ ਆਏਗਾ। ਰਿਪੋਰਟਾਂ ਦੀ ਮੰਨੀਏ ਤਾਂ ਫੋਨ ’ਚ 6 ਕੈਮਰੇ ਹੋ ਸਕਦੇ ਹਨ। ਦੱਸ ਦੇਈਏ ਕਿ ਰੀਅਲਮੀ ਪਹਿਲਾਂ ਇਸ ਫੋਨ ਨੂੰ ਮੋਬਾਇਲ ਵਰਲਡ ਕਾਂਗਰਸ ’ਚ ਲਾਂਚ ਕਰਨ ਵਾਲੀ ਸੀ, ਜੋ ਕੋਰੋਨਾਵਾਇਰਸ ਦੇ ਚਲਦੇ ਟਾਲ ਦਿੱਤਾ ਗਿਆ ਹੈ।
SUV ਕਾਰਾਂ ’ਤੇ ਮਿਲ ਰਿਹਾ ਹੈ 5 ਲੱਖ ਰੁਪਏ ਤਕ ਦਾ ਭਾਰੀ ਡਿਸਕਾਊਂਟ, ਦੇਖੋ ਲਿਸਟ
NEXT STORY