ਜਲੰਧਰ- ਵਲਪਲੱਸ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਵਨਪਲੱਸ 3ਟੀ ਸਮਾਰਟਫੋਨ ਭਾਰਤ 'ਚ 'ਚ ਉਪਲੱਬਧ ਕਰਾ ਦਿੱਤਾ ਹੈ ਕੰਪਨੀ ਨੇ 128ਜੀਬੀ ਸਟੋਰੇਜ ਵਾਲੇ ਵਨਪਲੱਸ 3ਟੀ ਗਨਮੇਂਟਲ ਕਲਰ ਵੇਰਿਅੰਟ ਨੂੰ ਐਕਸਕਲੂਸਿਵ ਤੌਰ 'ਤੇ ਐਮਾਜ਼ਾਨ ਪ੍ਰਾਈਮ ਮੈਂਬਰਸ ਲਈ ਇਕ ਦਿਨ ਦੀ ਸੇਲ 'ਚ ਉਪਲੱਬਧ ਕਰਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਕੰਪਨੀ 25 ਫਰਵਰੀ ਨੂੰ ਇਕ ਓਪਨ ਸੇਲ ਦਾ ਆਯੋਜਨ ਕਰੇਗੀ। ਇਹ ਸਮਾਰਟਫੋਨ 128ਜੀਬੀ ਗਨਮੇਂਟਲ ਵੇਰਿਅੰਟ ਨੂੰ ਐਕਸਕਲੂਸਿਵ ਤੌਰ 'ਤੇ ਐਮਾਜ਼ਾਨ ਇੰਡੀਆ ਤੋਂ 34,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਸੇਲ ਅੱਜ ਸਵੇਰੇ 10 ਵਜੇ ਐਮਾਜ਼ਾਨ ਪ੍ਰਾਈਮ ਓਨਲੀ ਸੇਲ ਦਾ ਆਯੋਜਨ ਕਰ ਰਹੀ ਹੈ। ਇਸ ਫੋਨ ਦੀ ਸੇਲ ਸ਼ਨੀਵਾਰ ਨੂੰ ਰਾਤ 10 ਵਜੇ ਖਤਮ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਅਗਲੇ ਹਫਤੇ ਤੋਂ ਇਹ ਫੋਨ ਓਪਨ ਸੇਲ ਦੇ ਰਾਹੀ ਵੇਚਿਆ ਜਾਵੇਗਾ। 25 ਫਰਵਰੀ ਨੂੰ ਐਮਾਜ਼ਾਨ ਦੇ ਸਾਰੇ ਗਾਹਕਾਂ ਲਈ ਇਹ ਫੋਨ ਓਪਨ ਸੇਲ 'ਚ ਉਪਲੱਬਧ ਹੋਵੇਗਾ। ਵਨਪਲੱਸ ਦਾ ਲੇਟੈਸਟ ਸਮਾਰਟਫੋਨ ਵਨਪਲੱਸ 3ਟੀ ਭਾਰਤ 'ਚ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ 'ਤੇ ਹੀ ਮਿਲਦਾ ਹੈ। ਇਸ ਫੋਨ ਨੂੰ 64 ਅਤੇ 128ਜੀਬੀ ਵੇਰਿਅੰਟ 'ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਸ ਫੋਨ ਦਾ ਸਿਰਫ 64ਜੀਬੀ ਵੇਰਿਅੰਟ ਹੀ ਖਰੀਦਣ ਲਈ ਉਪਲੱਬਧ ਸੀ। ਇਹ ਸਮਾਰਟਫੋਨ ਕੰਪਨੀ ਦੇ ਬੇਹੱਦ ਹੀ ਪ੍ਰਸਿੱਧ ਵਨਪਲੱਸ 3 ਦਾ ਅਪਗ੍ਰੇਡ ਹੈ। ਇਸ ਨੂੰ ਪਿਛਲੇ ਸਾਲ ਦਸੰਬਰ ਮਹੀਨੇ 'ਚ ਲਾਂਚ ਕੀਤਾ ਗਿਆ ਸੀ।
ਇਸ ਸਮਾਰਟਫੋਨ ਚ ਐਲੂਮੀਨੀਅਮ ਮੇਟਲ ਯੂਨੀਬਾਡੀ ਡਿਜ਼ਾਈਨ ਹੈ। ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਕਪੈਸਟਿਵ ਹਾਰਡਵੇਅਰ ਬਟਨ ਤੋਂ ਇਲਾਵਾ ਅਲਰਟ ਸਲਾਈਡਰ ਵੀ ਹੈ। ਇਹ ਫੋਨ ਯੂ. ਐੱਸ. ਬੀ. 2.0 ਟਾਈਪ-ਸੀ ਪੋਰਟ ਅਤੇ 3.5 ਐੱਮ. ਐੱਮ. ਹੈੱਡਫੋਨ ਜ਼ੈਕ ਨਾਲ ਆਉਂਦਾ ਹੈ। ਇਸ ਫੋਨ 'ਚ 5.5 ਇੰਚ ਫੁੱਲ ਐੱਚ. ਡੀ. (1080x1920 ਪਿਕਸਲ) ਆਪਟਿਕ ਐਮੋਲੇਡ ਡਿਸਪਲੇ ਹੈ, ਜੋ ਕਾਰਨਿੰਗ ਗੋਰਿਲਾ ਗਲਾਸ 4 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਇਸ ਫੋਨ 'ਚ 6ਜੀਬੀ ਐਲ. ਪੀ. ਡੀ. ਜੀ. ਆਰ. 4 ਰੈਮ ਹੈ।
ਇਸ ਫੋਨ 'ਚ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ ਹੈ। ਗੱਲ ਕਰੀਏ ਬਿਹਤਰ ਕੈਮਰੇ ਦੀ ਤਾਂ ਕੰਪਨੀ ਨੇ ਰੈਜ਼ੋਲਿਊਸ਼ਨ ਨੂੰ ਦੁੱਗਣਾ ਕਰਦੇ ਹੋਏ ਇਸ ਫੋਨ 'ਚ ਸੈਮਸੰਗ 3ਪੀ. 8 ਐੱਸ. ਪੀ. ਨਾਲ 1 ਮਾਈਕ੍ਰੋਨ ਪਿਕਸਲ ਦਾ 16 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਹੈ। ਇਸ ਤੋਂ ਇਲਾਵਾ ਵਨਪਲੱਸ 3ਟੀ 'ਚ 3400 ਐੱਮ.ਏ. ਐੱਚ. ਦੀ ਵੱਡੀ ਬੈਟਰੀ ਹੈ। ਇਹ ਫੋਨ ਡੈਸ਼ ਚਾਰਜ (5ਵੀ 4ਏ) ਫਾਸਟਿੰਗ ਟੈਕਨਾਲੋਜੀ ਸਪੋਰਟ ਕਰਦਾ ਹੈ।ਕਨੈਕਟੀਵਿਟੀ ਲਈ ਇਸ ਸਮਾਰਟਫੋਨ 'ਚ 4ਜੀ ਐੱਲ. ਟੀ. ਈ. (ਭਾਰਤੀ ਐੱਲ. ਟੀ. ਈ. ਬੈਂਡ ਦੇ ਸਪੋਰਟ ਨਾਲ) ਤੋਂ ਇਲਾਵਾ, ਵਾਈ-ਫਾਈ 802.11 ਏ. ਸੀ., ਬਲੂਟੁਥ 4.2, ਐੱਨ. ਐੱਫ. ਸੀ. ਅਤੇ ਜੀ. ਪੀ. ਐੱਸ/ਏ-ਜੀ. ਪੀ. ਐੱਸ. ਵਰਗੇ ਫੀਚਰ ਹੈ। ਇਸ ਫੋਨ ਦਾ ਡਾਈਮੈਂਸ਼ਨ ਵੀ ਵਨਪਲੱਸ 3 ਜੀ ਤਰ੍ਹਾਂ 152.7x74.7x7.35 ਮਿਲੀਮੀਟਰ ਅਤੇ ਵਜਨ 158 ਗ੍ਰਾਮ ਹੈ।
ਵਿੰਡਸ਼ੀਲਡ 'ਤੇ ਪਾਣੀ ਨੂੰ ਆਟੋਮੈਟਿਕਲੀ ਸਾਫ ਕਰਨਗੇ Pro Active Wipers
NEXT STORY