ਜਲੰਧਰ- ਇੰਸਟਾਗ੍ਰਾਮ ਦੇ ਮੰਥਲੀ ਐਕਟਿਵ ਯੂਜ਼ਰਸ ਦੀ ਗਿਣਤੀ ਹੁਣ 800 ਮਿਲੀਅਨ ਤੋਂ ਪਾਰ ਹੋ ਗਈ ਹੈ, ਜੋ ਕਿ ਇਸ ਸਾਲ ਅਪ੍ਰੈਲ 'ਚ 700 ਮਿਲੀਅਨ ਸੀ। ਇਸ ਵਿਚ ਹੁਣ 100 ਮਿਲੀਅਨ ਯੂਜ਼ਰਸ ਹੋਰ ਸ਼ਾਮਲ ਹੋ ਗਏ ਹਨ। ਸੀ.ਐੱਨ.ਬੀ.ਸੀ. ਦੀ ਰਿਪੋਰਟ ਮੁਤਾਬਕ ਮੰਥਲੀ ਐਕਟਿਵ ਯੂਜ਼ਰਸ 'ਚੋਂ 500 ਮਿਲੀਅਨ ਯੂਜ਼ਰਸ ਟੈਨਿਕ ਸਰਗਰਮ ਹਨ, ਜਿਸ ਦਾ ਮਤਲਬ ਹੈ ਕਿ ਕੰਪਨੀ ਨੇ ਸਨੈਪਚੈਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਇੰਸਟਾਗ੍ਰਾਮ ਦੀ ਆਖਰੀ ਰਿਪੋਰਟ ਨਾਲ 100 ਮਿਲੀਅਨ ਮੰਥਲੀ ਐਕਟਿਵ ਯੂਜ਼ਰਸ ਦਾ ਵਾਧਾ ਹਾਲ ਹੀ 'ਚ ਪਲੇਟਫਾਰਮ 'ਤੇ ਸ਼ੁਰੂ ਕੀਤੇ ਗਏ ਨਵੇਂ ਫੀਚਰ ਕਾਰਨ ਹੋਇਆ ਹੈ। ਦਸੰਬਰ 2016 'ਚ ਕੰਪਨੀ ਦੁਆਰਾ ਕੀਤੇ ਗਏ ਐਲਾਨ 'ਚ 300 ਕਰੋੜ ਤੋਂ ਜ਼ਿਆਦਾ ਮੰਥਲੀ ਸਰਗਰਮ ਯੂਜ਼ਰਸ ਸਨ। ਇੰਸਟਾਗ੍ਰਾਮ ਦੇ ਮੁੱਖ ਆਕਰਸ਼ਣ 'ਚੋਂ ਇਕ ਮੌਜੂਦਾ ਸਟੋਰੀਜ਼ ਅਤੇ ਇੰਸਟਾਗ੍ਰਾਮ ਲਾਈਵ ਹੈ, ਜਿਸ ਨੇ ਇਕ ਸਾਲ ਪਹਿਲਾਂ ਲਾਂਚ ਹੋਣ ਤੋਂ ਬਾਅਦ ਲੋਕਾਂ ਦਾ ਭਾਰੀ ਜੁੜਾਅ ਦੇਖਿਆ ਹੈ।
ਮਰੂਤੀ ਸੁਜ਼ੂਕੀ ਜਲਦ ਹੀ ਲਾਂਚ ਕਰੇਗੀ ਕਰਾਸ-ਹੈਚਬੈਕ Celerio X
NEXT STORY