ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੀ ਕੰਪਨੀ ਇੰਸਟਾਗ੍ਰਾਮ ਨੇ ਆਪਣੇ ਯੂਜ਼ਰਸ ਲਈ ਵੱਡੀ ਅਪਡੇਟ ਜਾਰੀ ਕੀਤੀ ਹੈ। ਨਵੀਂ ਅਪਡੇਟ ਤੋਂ ਬਾਅਦ ਹੁਣ ਤੁਸੀਂ ਆਪਣੀ ਪ੍ਰੋਫਾਈਲ ’ਚ ਤਿੰਨ ਪੋਸਟਾਂ ਜਾਂ ਕਿਸੇ ਤਿੰਨ ਰੀਲਸ ਨੂੰ ਪਿੰਨ ਕਰ ਸਕੋਗੇ ਯਾਨੀ ਪ੍ਰੋਫਾਈਲ ’ਚ ਸਭ ਤੋਂ ਉਪਰ ਵਿਖਾ ਸਕੋਗੇ। ਤੁਸੀਂ ਚਾਹੋ ਤਾਂ ਆਪਣੀਆਂ ਬੈਸਟ ਤਿੰਨ ਪੋਸਟਾਂ ਜਾਂ ਰੀਲਸ ਨੂੰ ਪਿੰਨ ਕਰ ਸਕਦੇ ਹੋ। ਇਹ ਫੀਚਰ ਕਾਫੀ ਹੱਦ ਤਕ ਫੇਸਬੁੱਕ ਪੇਜ ਦੇ ਪਿੰਨ ਟੂ ਟਾਪ ਵਰਗਾ ਹੀ ਹੈ। ਇਹ ਫੀਚਰ ਟਵਿਟਰ ਅਤੇ ਟਿਕਟੋਕ ’ਚ ਪਹਿਲਾਂ ਤੋਂ ਹੀ ਹੈ।
ਜੇਕਰ ਤੁਸੀਂ ਵੀ ਆਪਣੇ ਕਿਸੇ ਪੋਸਟ ਜਾਂ ਰੀਲਸ ਨੂੰ ਪਿੰਨ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਉਸ ਰੀਲਸ ’ਤੇ ਜਾਓ ਅਤੇ ਸਾਈਡ ’ਚ ਦਿਸ ਰਹੇ ਤਿੰਨ ਡਾਟ ’ਤੇ ਕਲਿੱਕ ਕਰੋ ਅਤੇ ਫਿਰ Pin to your profile ਦੇ ਆਪਸ਼ਨ ’ਤੇ ਕਲਿੱਕ ਕਰੋ। ਇਸਤੋਂ ਬਾਅਦ ਉਹ ਪੋਸਟ ਜਾਂ ਰੀਲਸ ਤੁਹਾਡੀ ਪ੍ਰੋਫਾਈਲ ਦੇ ਖੱਬੇ ਕੋਨੇ ’ਚ ਗ੍ਰਿਡ ’ਚ ਦਿਸਣ ਲੱਗੇਗਾ। ਜੇਕਰ ਤੁਸੀਂ ਕਿਸੇ ਹੋਰ ਪੋਸਟ ਨੂੰ ਵੀ ਪਿੰਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸੇ ਪ੍ਰਕਿਰਿਆ ਨੂੰ ਦੋਹਰਾ ਸਕਦੇ ਹੋ। ਇਸ ਫੀਚਰ ਨੂੰ ਪਹਿਲੀ ਵਾਰ ਇਸੇ ਸਾਲ ਜਨਵਰੀ ’ਚ ਟੈਸਟਿੰਗ ਦੌਰਾਨ ਵੇਖਿਆ ਗਿਆ ਸੀ ਅਤੇ ਹੁਣ ਕੰਪਨੀ ਨੇ ਇਸਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਹੈ।
Apple ਨੂੰ EU ਦਾ ਵੱਡਾ ਝਟਕਾ, 2024 ਤਕ ਬਦਲਣਾ ਪਵੇਗਾ iPhone ਦਾ ਚਾਰਜਿੰਗ ਪੋਰਟ
NEXT STORY