ਗੈਜੇਟ ਡੈਸਕ– ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ ‘ਬਿਗ ਸੇਵਿੰਗ ਡੇਜ਼’ ਦੀ ਸ਼ੁਰੂਆਤ ਹੋ ਗਈ ਹੈ। ਇਹ ਸੇਲ ਤਿੰਨ ਦਿਨਾਂ ਤਕ ਚੱਲੇਗੀ। ਇਸ ਦੌਰਾਨ ਕਈ ਸਮਾਰਟਫੋਨ ਅਤੇ ਦੂਜੀ ਕੈਟਾਗਰੀਜ਼ ਦੇ ਪ੍ਰੋਡਕਟਸ ’ਤੇ ਛੋਟ ਮਿਲ ਰਹੀ ਹੈ। ਜੇਕਰ ਆਈਫੋਨ 12 ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਫਲਿਪਕਾਰਟ ਦੀ ਇਸ ਸੇਲ ’ਚ ਆਈਫੋਨ 12 ਨੂੰ ਆਫਰ ਨਾਲ ਕਾਫ਼ੀ ਘੱਟ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਲਗਭਗ 80 ਹਜ਼ਾਰ ਰੁਪਏ ਦੇ ਆਈਫੋਨ 12 ਨੂੰ ਇਥੇ 67 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਖ਼ਰੀਦ ਸਕਦੇ ਹੋ। ਆਓ ਜਾਣਦੇ ਹਾਂ ਆਫਰ ਬਾਰੇ ਵਿਸਤਾਰ ਨਾਲ...
ਆਈਫੋਨ 12 ਦਾ 64 ਜੀ.ਬੀ. ਮਾਡਲ ਫਲਿਪਕਾਰਟ ’ਤੇ 67,999 ਰੁਪਏ ’ਚ ਮਿਲ ਰਿਹਾ ਹੈ, ਜਿਸ ਦੀ ਅਸਲ ਕੀਮਤ 79,990 ਰੁਪਏ ਹੈ। ਇਸ ਤੋਂ ਇਲਾਵਾ ਵੀ ਇਥੇ ਕਈ ਆਫਰ ਮਿਲ ਰਹੇ ਹਨ। ਜਿਵੇਂ- ਜੇਕਰ ਤੁਸੀਂ ICICI ਬੈਂਕ ਦੇ ਕਾਰਡ ਰਾਹੀਂ ਖ਼ਰੀਦਦਾਰੀ ਕਰਦੇ ਹੋ ਤਾਂ 750 ਰੁਪਏ ਦਾ ਵਾਧੂ ਕੈਸ਼ਬੈਕ ਮਿਲੇਗਾ। ਆਈਫੋਨ 12 ’ਤੇ ਐਕਸਚੇਂਜ ਆਫਰ ਵੀ ਹੈ। ਤੁਸੀਂ ਪੁਰਾਣਾ ਫੋਨ ਐਕਸਚੇਂਜ ਕਰਵਾ ਕੇ ਜ਼ਿਆਦਾ ਤੋਂ ਜ਼ਿਆਦਾ 19,250 ਰੁਪਏ ਤਕ ਦੀ ਛੋਟ ਪਾ ਸਕਦੇ ਹੋ। ਲਾਂਚ ਤੋਂ ਬਾਅਦ ਹੁਣ ਤਕ ਆਈਫੋਨ 12 ਭਾਰਤ ’ਚ ਇੰਨਾ ਸਸਤਾ ਨਹੀਂ ਹੋਇਆ ਸੀ। ਇਹ ਸੇਲ 29 ਜੁਲਾਈ ਤਕ ਲਈ ਹੈ।
ਆਈਫੋਨ 12 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 6.1 ਇੰਚ ਦੀ ਸੁਪਰ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ ਦੋ ਰੀਅਰ ਕੈਮਰੇ ਹਨ ਜੋ 12-12 ਮੈਗਾਪਿਕਸਲ ਦੇ ਹਨ। ਫਰੰਟ ਕੈਮਰਾ ਵੀ 12 ਮੈਗਾਪਿਕਸਲ ਦਾ ਹੈ। ਇਹ ਫੋਨ IP68 ਵਾਟਰ ਰੇਜਿਸਟੈਂਟ ਵੀ ਹੈ। ਫੋਨ ਦੀ ਡਿਸਪਲੇਅ OLED ਹੈ।
ਆਈਫੋਨ 12 ’ਚ ਏ-14 ਬਾਇਓਨਿਕ ਚਿਪਸੈੱਟ ਦਿੱਤਾ ਗਿਆ ਹੈ। ਇਸ ਦਾ ਡਿਜ਼ਾਇਨ ਆਈਫੋਨ 4s ਵਰਗਾ ਹੈ। ਆਈਫੋਨ 12 ਨਾਲ ਤੁਹਾਨੂੰ ਬਾਕਸ ’ਚ ਚਾਰਜਰ ਅਤੇ ਈਅਰਫੋਨਸ ਨਹੀਂ ਮਿਲਣਗੇ। ਇਥੇ ਸਿਰਫ ਕੇਬਲ ਮਿਲੇਗੀ। ਚਾਰਜਰ ਅਲੱਗ ਤੋਂ ਖਰੀਦਣਾ ਹੋਵੇਗਾ। ਇਸ ਵਾਰ ਇਹ ਫੋਨ ਮੈਗਸੇਫ ਵਾਇਰਲੈੱਸ ਚਾਰਜਿੰਗ ਫੀਚਰ ਨਾਲ ਵੀ ਆਇਆ ਹੈ। ਜੇਕਰ ਤੁਸੀਂ ਇਸ ਨੂੰ ਮੈਗਸੇਫ ਨਾਲ ਚਾਰਜ ਕਰਨਾ ਚਾਹੁੰਦੇ ਹੋ ਤਾਂ ਉਹ ਅਲੱਗ ਤੋਂ ਖਰੀਦਣਾ ਹੋਵੇਗਾ।
ਮੋਬਾਇਲ ਦੀ ਵਰਤੋਂ ’ਚ ਪੂਰੀ ਦੁਨੀਆ ’ਚ ਤੀਜੇ ਸਥਾਨ ’ਤੇ ਭਾਰਤੀ, ਦਿਨ ’ਚ ਕਈ ਘੰਟੇ ਫੋਨ ’ਤੇ ਬਿਤਾ ਰਹੇ ਲੋਕ
NEXT STORY