ਨਵੀਂ ਦਿੱਲੀ— ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ HTC ਨੇ ਭਾਰਤੀ ਬਾਜ਼ਾਰ 'ਚ iPhone ਵਰਗਾ ਦਿਸਣ ਵਾਲਾ ਸਮਾਰਟਫੋਨ HTC ਵਨ A9 ਲਾਂਚ ਕਰ ਦਿੱਤਾ ਹੈ। 29,990 ਰੁਪਏ 'ਚ ਲਾਂਚ ਹੋਇਆ ਇਹ ਸਮਾਰਟਫੋਨ 15 ਦਸੰਬਰ ਤੋਂ ਈ-ਕਾਮਰਸ ਵੈੱਬਸਾਈਟ ਸਨੈਪਡੀਲ 'ਤੇ ਉਪਲੱਬਧ ਹੋਵੇਗਾ ਅਤੇ ਇਹ ਹੈਂਡਸੈੱਟ ਲਈ ਰਜ਼ਿਸਟ੍ਰੇਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਜਾਣਗੇ ਅਤੇ ਇਹ ਸੋਮਵਾਰ ਤਕ ਚੱਲਣਗੇ।
ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਬੇਸਡ THC ਸੈਂਸ ਯੂ.ਆਈ. 'ਤੇ ਚੱਲਣ ਵਾਲਾ HTC ਵਨ A9 ਦਾ 32GB ਇਨਬਿਲਟ ਸਟੋਰੇਜ਼ ਅਤੇ 3GB ਰੈਮ ਵਾਲਾ ਵੇਰੀਅੰਟ ਵੇਚਿਆ ਜਾਵੇਗਾ। ਫਿਲਹਾਲ 16GB ਸਟੋਰੇਜ਼ ਅਤੇ 2GB ਰੈਮ ਵਾਲੇ ਵੇਰੀਅੰਟ ਨੂੰ ਭਾਰਤ 'ਚ ਨਵੀਂ ਲਾਂਚ ਕੀਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਇਹ ਵੀ ਕਾਹ ਕਿ ਇਹ ਆਖਰੀ ਫੈਸਲਾ ਨਹੀਂ ਹੈ। HTC ਦੇ ਨਵੇਂ ਵਨ A9 ਸਮਾਰਟਫੋਨ ਦੀ ਇਕ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਐਂਡ੍ਰਾਇਡ ਦਾ ਅਪਡੇਟ ਮਿਲਣ ਦੀ ਗਰੰਟੀ ਦਿੱਤੀ ਗਈ ਹੈ। ਇਸ ਦਾ ਐਲਾਨ ਐੱਚ.ਟੀ.ਸੀ. ਵਨ ਏ 9 ਗਲੋਬਲ ਲਾਂਚ ਦੌਰਾਨ ਹੀ ਕੀਤਾ ਗਿਆ ਸੀ।
ਸਪੈਸਿਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਐੱਚ.ਟੀ.ਸੀ. ਵਨ ਏ 9 'ਚ 64 ਬਿਟ ਕਵਾਲਕਾਮ ਸਨੈਪਡ੍ਰੈਗਨ 617 ਆਕਟਾ ਕੋਰ ਪ੍ਰੋਸੈਸਰ ਦੇ ਨਾਲ 1.5 ਗੀਗਾਹਰਟਜ਼ ਕਵਾਡ ਕੋਰ ਅਤੇ 1.2 ਗੀਗਾਹਰਟਜ਼ ਕਵਾਡ ਕੋਰ ਮਾਡਿਊਲ ਹੋਣਗੇ। ਇਸ ਸਮਾਰਟਫੋਨ 'ਚ ਮਾਈਕ੍ਰੋ ਐੱਸ.ਡੀ. ਕਾਰਡ (2 ਟੀਬੀ ਤਕ) ਲਈ ਸਪੋਰਟ ਮੌਜੂਦ ਹੈ। ਇਸ ਵਿਚ 5 ਇੰਚ ਦਾ ਫੁਲ ਐੱਚ.ਡੀ. (1080x1920 ਪਿਕਸਲ) ਡਿਸਪਲੇ ਹੈ ਜਿਸ 'ਤੇ ਕਾਰਨਿੰਗ ਗੌਰਿਲਾ ਗਲਾਸ 4 ਦਾ ਪ੍ਰੋਟੈਕਸ਼ਨ ਮੌਜੂਦ ਹੈ। ਇਸ ਵਿਚ 13MP ਦਾ ਰੀਅਰ ਕੈਮਰਾ ਹੈ ਅਤੇ 4MP ਦਾ ਅਲਟ੍ਰਾਪਿਕਸਲ ਫਰੰਟ ਫੇਸਿੰਗ ਕੈਮਰਾ ਵੀ। ਸਮਾਰਟਫੋਨ 2150MAh ਦੀ ਬੈਟਰੀ ਨਾਲ ਲੈਸ ਹੈ।
HONDA ਵਿਕਸਿਤ ਕਰ ਰਿਹੈ ਨਵੀਂ ਪੀੜੀ ਦੀ S2000
NEXT STORY