ਜਲੰਧਰ- ਮੋਸਟ ਅਵੇਡਟ ਜਿਓ ਫੋਨ ਦੀ ਪ੍ਰੀ-ਬੂਕਿੰਗ ਅੱਜ ਸ਼ਾਮ ਤੋਂ 5 ਵਜੇ ਤੋਂ ਸ਼ੁਰੂ ਹੋਵੇਗੀ, 21 ਜੁਲਾਈ 2017 ਨੂੰ ਰਿਲਾਇੰਸ ਇੰਡਸਟ੍ਰੀਜ਼ ਏ. ਜੀ. ਐੱਮ. 'ਚ ਸਭ ਤੋਂ ਪਹਿਲਾਂ ਇਸ ਫੋਨ ਨੂੰ ਪੇਸ਼ ਕੀਤਾ ਗਿਆ ਸੀ। ਇਸ ਫ੍ਰੀ ਜਿਓ ਫੋਨ ਨੂੰ ਖਰੀਦਣ ਲਈ ਕਸਟਮਰ ਨੂੰ 1500 ਰੁਪਏ ਦੀ ਸਕਿਓਰਿਟੀ ਦੇਣੀ ਹੋਵੇਗੀ, ਜੋ 36 ਮਹੀਨੇ 3 ਸਾਲ ਤੋਂ ਬਾਅਦ ਰਿਫਡੇਬਲ ਹੋਵੇਗੀ। ਜਿਓ ਫੋਨ ਨੂੰ ਸਿਰਫ 'ਪਹਿਲਾਂ ਆਓ ਪਹਿਲਾਂ ਪਾਓ' ਆਧਾਰ 'ਤੇ ਡਿ,ਟ੍ਰੀਬਿਊਟ ਕੀਤਾ ਜਾਵੇਗਾ। ਇਹ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਕਿ 24 ਅਗਸਤ, 2017 ਨੂੰ ਸ਼ੁਰੂ ਹੋਣ ਵਾਲੇ ਪ੍ਰੀ-ਬੂਕਿੰਗ ਕਰਵਾਉਣਗੇ।
ਜਿਓ ਫੋਨ ਦੇ ਫੀਚਰਸ-
ਜਿਓਫੋਨ 'ਚ 4ਜੀ ਫੀਚਰ Phone 2 ਭਾਸ਼ਾਵਾਂ ਨੂੰ ਸਪੋਰਟ ਕਰੇਗਾ। ਇਹ ਸਭ ਤੋਂ ਸਸਤਾ 4ਜੀ ਫੋਨ ਹੈ। ਇਸ ਫੋਨ 'ਚ ਪਹਿਲਾਂ ਤੋਂ ਹੀ ਜਿਓ ਸਿਨੇਮਾ, ਜਿਓ ਟੀ. ਵੀ. ਅਤੇ ਜਿਓ ਮਿਊਜ਼ਿਕ ਵਰਗੇ ਕੁਝ ਐਪਸ ਪਹਿਲਾਂ ਤੋਂ ਪ੍ਰੀ-ਲੋਡੇਡ ਹੈ। ਇਸ ਫੋਨ 'ਚ ਦੂਜੇ ਸਮਾਰਟਫੋਨ ਤੋਂ ਜ਼ਿਆਦਾ ਪਾਵਰਫੁੱਲ ਸਪੀਕਰ ਹੈ। 5 ਨੰਬਰ ਨੂੰ ਪ੍ਰੈੱਸ ਕਰ ਕੇ ਪੈਨਿਕ ਅਲਰਟ ਐਕਟਿਵੇਟ ਕੀਤਾ ਜਾ ਸਕਦਾ ਹੈ। ਇਹ ਫੋਨ 'ਚ ਆਉਣ ਵਾਲੇ ਸਮੇਂ 'ਚ NFC ਟੈਕ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਬੈਂਕ ਨਾਲ ਜੋੜਿਆ ਜਾ ਸਕੇਗਾ। ਇਸ 'ਚ ਪੇਮੈਂਟ ਵੀ ਕੀਤੀ ਜਾ ਸਕਦੀ ਹੈ। ਇਸ ਫੀਚਰ ਫੋਨ 'ਚ ਸਕਿਓਰ ਪੇਮੈਂਟ ਫੀਚਰਸ ਵੀ ਦਿੱਤਾ ਗਿਆ ਹੈ। ਇਸ ਫੋਨ 'ਚ 2.4 ਇੰਚ ਦੀ QVGA ਡਿਸਪਲੇਅ ਦਿੱਤਾ ਗਿਆ ਹੈ। ਨਾਲ ਹੀ ਇਹ ਮੇਡ ਇਨ ਇੰਡੀਆ ਫੀਟਰ ਫੋਨ ਹੋਵੇਗਾ। ਇਸ ਫੋਨ 'ਚ ਐੱਫ. ਐੱਮ. ਰੇਡਿਓ, ਐੱਸ. ਡਾ. ਕਾਰਡ ਸਲਾਟ, ਟਾਰਚਲਾਈਟ ਵਰਗੇ ਫੀਚਰਸ ਦਿੱਤੇ ਹਨ।
Online booking -
ਆਨਲਾਈਨ ਬੂਕਿੰਗ ਲਈ ਯੂਜ਼ਰਸ jio.com 'ਤੇ ਜਾਣ ਅਤੇ ਉਨ੍ਹਾਂ ਨੂੰ ਉੱਥੇ ਇਕ ਆਨਲਾਈਨ ਫਾਰਮ ਦਿਖਾਈ ਦੇਵੇਗਾ। ਇੱਥੇ ਆਪਣਾ ਨਾਂ, ਈ-ਮੇਲ ਆਈ. ਡੀ. ਆਦਿ ਆਨਲਾਈਨ ਭਰੋ। ਜੇਕਰ ਤੁਸੀਂ ਸਿਰਫ ਇਕ ਫੋਨ ਚਾਹੁੰਦੇ ਹੋ ਤਾਂ ਤੁਸੀਂ 'I AM INDIVODUAL' ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਆਪਣਾ ਈ-ਮੇਲ ਆਈ. ਡੀ., ਨਾਂ, ਫੋਨ ਨੰਬਰ, ਅਤੇ ਪਿਨ ਕੋਡ ਭਰਨ ਦੀ ਜ਼ਰੂਰਤ ਹੋਵੇਗੀ। ਆਖੀਰ 'ਚ ਤੁਹਾਨੂੰ ਇਕ ਆਪਸ਼ਨ ਦਿਖਾਈ ਦੇਵੇਗਾ, ' I accept terms & conditions' ਇਸ ਆਪਸ਼ਨ 'ਤੇ ਕਲਿੱਕ ਕਰ ਕੇ ਸਬਮਿਟ ਬਟਨ ਦਬਾਓ। ਜਿਵੇਂ ਹੀ ਤੁਸੀਂ ਸਬਮਿਟ ਦਬਾਉਗੇ ਤੁਹਾਡੇ ਫੋਨ 'ਤੇ ਮੈਸੇਜ਼ ਆ ਜਾਵੇਗਾ ਤਿ ਤੁਹਾਡਾ ਫੋਨ ਬੁੱਕ ਹੋ ਗਿਆ ਹੈ।



Offline booking -
ਆਫਲਾਈਨ ਦੁਕਾਨਾਂ ਤੋਂ ਜਿਓਫੋਨ ਦੀ ਬੂਕਿੰਗ ਹੋਵੇਗੀ। ਦੁਕਾਨ ਤੋਂ ਫੋਨ ਬੁੱਕ ਕਰਨ ਲਈ ਤੁਹਾਨੂੰ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਇਕ ਫੋਟੋ ਦੇਣੀ ਹੋਵੇਗੀ। ਉਸ ਤੋਂ ਬਾਅਦ ਫੋਨ ਬੁੱਕ ਹੋ ਜਾਵੇਗਾ ਅਤੇ ਤੁਹਾਨੂੰ ਇਕ ਟੋਕਨ ਮਿਲ ਜਾਵੇਗਾ। ਫੋਨ ਲੈਂਦੇ ਸਮੇਂ ਤੁਹਾਨੂੰ ਟੋਕਨ ਦੇਣਾ ਹੋਵੇਗਾ ਅਤੇ ਉਸ ਸਮੇਂ ਤੁਹਾਨੂੰ ਸਕਿਓਰਿਟੀ ਦੇ ਤੌਰ 'ਤੇ 1,500 ਰੁਪਏ ਦੇਣ ਹੋਣਗੇ, ਜਿੰਨ੍ਹਾਂ ਨੂੰ ਤੁਸੀਂ 3 ਸਾਲ ਬਾਅਦ ਫੋਨ ਨੂੰ ਵਾਪਸ ਕਰ ਕੇ ਲੈ ਸਕਦੇ ਹੋ।
SMS ਤੋਂ ਵੀ ਕਰ ਸਕਦੇ ਹੋ ਰਜਿਸਟਰ -
ਰਜਿਸਟਰ ਕਰਨ ਲਈ ਤੁਹਾਨੂੰ ਆਪਣੇ ਫੋਨ 'ਚ 'JP <> ਆਪਣੇ ਖੇਤਰ ਦਾ ਪਿਨ ਕੋਡ <> ਅਤੇ ਆਪਣੇ ਇਲਾਕੇ ਦੇ ਕੋਲ ਦਾ ਜਿਓ ਸਟੋਰ ਕੋਡ' ਟਾਈਪ ਕਰਨਾ ਹੋਵੇਗਾ। ਟਾਈਪ ਕਰਨ ਤੋਂ ਬਾਅਦ ਤੁਹਾਨੂੰ ਇਸ SMS ਨੂੰ 7021170211 'ਤੇ ਭੇਜਣਾ ਹੋਵੇਗਾ। ਦੱਸ ਦਈਏ ਕਿ ਜਿਓ ਸਟੋਰ ਕੋਡ ਤੁਸੀਂ ਆਪਣੇ ਨਜ਼ਦੀਕੀ ਜਿਓ ਸਟੋਰ 'ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।
ਜਿਓ ਪਲਾਨ -
ਜਿਓ ਦਾ ਧਨ ਧਨਾ ਧਨ ਪਲਾਨਸ ਸਿਰਫ 153 ਰੁਪਏ 'ਚ ਮਿਲਣਗੇ। ਇਸ ਫੋਨ ਨਾਲ ਲਾਈਫਟਾਈਮ ਫ੍ਰੀ ਕਾਲਿੰਗ, 153 ਰੁਪਏ 'ਚ ਅਨਲਿਮਟਿਡ ਡਾਟਾ, ਮੈਸੇਜ਼ ਮਿਲੇਗਾ। 5 ਨੰਬਰ ਕੀ ਨੂੰ ਦਬਾਏ ਰੱਖਣ 'ਚੇ ਐਮਰਜੰਸੀ ਮੈਸੇਜ਼ ਭੇਜਿਆ ਜਾ ਸਕੇਗਾ। ਮੈਸੇਜ਼ 'ਚ ਯੂਜ਼ਰਸ ਦੀ ਲੋਕੇਸ਼ਨ ਵੀ ਹੋਵੇਗੀ।
ਡਿਊਲ ਕੈਮਰਾ ਅਤੇ Bixby Voice AI ਅਸਿਸਟੈਂਟ ਨਾਲ ਲਾਂਚ ਹੋਇਆ ਸੈਮਸੰਗ ਗਲੈਕਸੀ ਨੋਟ 8
NEXT STORY