ਗੈਜੇਟ ਡੈਸਕ– ਰਿਲਾਇੰਸ ਜੀਓ ਦੀ ਸਰਵਿਸ ਕੱਲ੍ਹ ਯਾਨੀ ਬੁੱਧਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ’ਚ ਬੰਦ ਹੋ ਗਈ ਸੀ। ਗਾਹਕਾਂ ਨੇ ਸ਼ਿਕਾਇਤ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਨੂੰ ਸਿਗਨਲ ਅਤੇ ਇੰਟਰਨੈੱਟ ਕੁਨੈਕਟੀਵਿਟੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਰਿਲਾਇੰਸ ਜੀਓ ਨੇ ਇਕ ਬਿਆਨ ’ਚ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਹੁਣ ਨੈੱਟਵਰਕ ਨਾਲ ਜੁੜੀ ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ। ਇਸ ਸਮੱਸਿਆ ਨਾਲ ਜ਼ਿਆਦਾਤਰ ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਗਾਹਕ ਪ੍ਰਭਾਵਿਤ ਹੋਏ ਸਨ।
ਇਕ ਮੀਡੀਆ ਬਿਆਨ ’ਚ ਕੰਪਨੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਨੈੱਟਵਰਕ ਸਮੱਸਿਆ ਨੂੰ ਕੁਝ ਘੰਟਿਆਂ ’ਚ ਠੀਕ ਕਰ ਦਿੱਤਾ ਸੀ। ਹੁਣ ਰਿਲਾਇੰਸ ਜੀਓ ਦੀ ਸਰਵਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ। ਇਸ ਅਸੁਵਿਧਾ ਲਈ ਕੰਪਨੀ ਨੇ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਨੈੱਟਵਰਕ ਸਮੱਸਿਆ ਨਾਲ ਪ੍ਰਭਾਵਿਤ ਗਾਹਕਾਂ ਨੂੰ ਕੰਪਨੀ ਵਲੋਂ ਇਕ ਐੱਸ.ਐੱਮ.ਐੱਸ. ਭੇਜਿਆ ਜਾਵੇਗਾ। ਇਸ ਵਿਚ ਦੱਸਿਆ ਗਿਆ ਹੋਵੇਗਾ ਕਿ ਹੁਣ ਉਹ ਦੋ ਦਿਨ ਕੰਪਲੀਮੈਂਟਰੀ ਅਨਲਿਮਟਿਡ ਪਲਾਨ ਲਈ ਯੋਗ ਹਨ। ਐਕਟਿਵ ਪਲਾਨ ਦੇ ਬੰਦ ਹੋਣ ਤੋਂ ਬਾਅਦ ਕੰਪਲੀਮੈਂਟਰੀ ਅਨਲਿਮਟਿਡ ਪਲਾਨ ਐਕਟਿਵ ਹੋ ਜਾਵੇਗਾ। ਯਾਨੀ ਜੇਕਰ ਤੁਹਾਡੇ ਕੋਲ 30 ਦਿਨਾਂ ਵਾਲਾ ਪਲਾਨ ਹੈ ਤਾਂ ਇਸ ਦੇ ਖਤਮ ਹੁੰਦੇ ਹੀ ਇਹ ਐਕਟਿਵੇਟ ਹੋ ਜਾਵੇਗਾ ਅਤੇ ਤੁਹਾਨੂੰ 32 ਦਿਨਾਂ ਦੀ ਸਰਵਿਸ ਮਿਲੇਗੀ। ਫਿਲਹਾਲ ਇਸ ਆਊਟੇਜ ਦਾ ਕਾਰਨ ਕੰਪਨੀ ਨੇ ਨਹੀਂ ਦੱਸਿਆ ਪਰ ਇੰਨਾ ਜ਼ਰੂਰ ਕਿਹਾ ਹੈ ਕਿ ਸਰਵਰ ਸਾਊਡ ਸਮੱਸਿਆ ਕਾਰਨ ਅਜਿਹਾ ਹੋਇਆ ਹੈ।
ਭਾਰਤ ’ਚ ਆਨਲਾਈਨ ਵੀਡੀਓ ਵੇਖਣ ਵਾਲਿਆਂ ਦੀ ਗਿਣਤੀ 35 ਕਰੋੜ ਤੋਂ ਵੱਧ
NEXT STORY