3.4 ਸੈਕਿੰਡ 'ਚ ਫੜ ਲੈਂਦੀ ਏ 0-100 kmph ਦੀ ਰਫਤਾਰ
ਜਲੰਧਰ : ਆਟੋ ਜਗਤ 'ਚ ਲੈਂਬੋਰਗਿਨੀ ਨੂੰ ਐਗ੍ਰੈਸਿਵ ਲੁੱਕ, ਲਗਜ਼ਰੀ, ਕਲਾਸ ਤੇ ਰਫਤਾਰ ਦਾ ਕਾਂਬੀਨੇਸ਼ਨ ਕਿਹਾ ਜਾਂਦਾ ਹੈ। ਇਸ ਇਟੈਲੀਅਨ ਲਗਜ਼ਰੀ ਸਪੋਰਟਸ ਕਾਰ ਬ੍ਰੈਂਡ ਦੇ ਹਰ ਮਾਡਲ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਦਸੰਬਰ 2015 'ਚ ਦਿੱਲੀ 'ਚ ਲੈਂਬੋਰਗਿਨੀ ਦੀ ਡੀਲਰਸ਼ਿਪ ਨੇ ਇਸ ਬ੍ਰੈਂਡ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਹਿਉਰਿਕਿਨ ਸਪਾਈਡਰ ਦੀ ਇਕ ਝਲਕ ਦਿੱਤੀ ਸੀ, ਜਿਸ ਦੌਰਾਨ ਇਸ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਫ੍ਰੈਂਕਫੁਟ ਮੋਟਰ ਸ਼ੋਅ 'ਚ ਆਪਣਾ ਟੀਜ਼ਰ ਪੇਸ਼ ਕਰਨ ਤੋਂ ਬਾਅਦ ਹੁਣ ਫਿਰ ਲੈਂਬੋਰਗਿਨੀ ਹਿਉਰਿਕਿਨ ਸਪਾਈਡਰ ਐੱਲ. ਪੀ. 610-4 ਚਰਚਾ 'ਚ ਹੈ। ਖਬਰ ਮਿਲੀ ਹੈ ਕਿ ਲੈਂਬੋਰਗਿਨੀ ਹਿਉਰਿਕਿਨ ਸਪਾਈਡਰ ਐੱਲ. ਪੀ. 610-4-5 ਮਈ 2016 ਨੂੰ ਭਾਰਤ 'ਚ ਲਾਂਚ ਹੋਣ ਜਾ ਰਹੀ ਹੈ। ਇਸ ਨੂੰ ਲਾਂਚ ਕਰਨ ਲਈ ਲੈਂਬੋਰਗਿਨੀ ਦੇ ਮੁੰਬਈ ਸ਼ੋਅਰੂਮ 'ਚ ਇਵੈਂਟ ਰੱਖਿਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਇਸ ਕਾਰ ਦੀਆਂ ਕੁਝ ਖਾਸ ਗੱਲਾਂ ਬਾਰੇ :-
ਡਿਜ਼ਾਈਨ
ਆਪਣੇ ਟ੍ਰੈਡਿਸ਼ਨਲ ਡਿਜ਼ਾਈਨ ਨੂੰ ਬਰਕਰਾਰ ਰੱਖਿਆ ਗਿਆ ਹੈ ਪਰ ਲੈਂਬੋਰਗਿਨੀ ਹਿਉਰਿਕਿਨ ਸਪਾਈਡਰ 'ਚ ਇਸ ਦੇ ਪੁਰਾਣੇ ਮਾਡਲ ਹਿਉਰਿਕਿਨ ਦੀ ਤਰ੍ਹਾਂ ਸਾਲਿਡ ਰੂਫ ਨਹੀਂ ਹੈ, ਇਸ 'ਚ ਕਨਵਰਟੇਬਲ ਡਿਜ਼ਾਈਨ ਨੂੰ ਐਡ ਕੀਤਾ ਗਿਆ ਹੈ, ਜਿਸ 'ਚ ਰੂਫ ਨੂੰ 50 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ 'ਤੇ ਖੁੱਲ੍ਹਣ 'ਚ ਸਿਰਫ 17 ਸੈਕਿੰਡਜ਼ ਦਾ ਸਮਾਂ ਲੱਗਦਾ ਹੈ। 11 ਸਟੈਂਡਰਡ ਰੰਗਾਂ 'ਚ ਉਪਲਬਧ ਹੈ, ਜਿਸ 'ਚ ਇੰਟੀਰੀਅਰ ਕਸਟਮਾਈਜ਼ੇਸ਼ਨ ਦੀ ਆਪਸ਼ਨ ਵੀ ਮਿਲਦੀ ਹੈ।
ਇੰਜਣ
ਲੈਂਬੋਰਗਿਨੀ ਹਿਉਰਿਕਿਨ ਸਪਾਈਡਰ ਐੱਲ. ਪੀ. 610-4 'ਚ 5.2 ਲੀਟਰ ਦਾ ਵੀ10 ਇੰਜਣ ਲੱਗਾ ਹੈ ਜੋ 610 ਬੀ. ਐੱਚ. ਪੀ. ਦੀ ਤਾਕਤ ਨਾਲ 8,250 ਆਰ. ਪੀ. ਐੱਮ. 'ਤੇ 560 ਐੱਨ ਐੱਮ ਦਾ ਟਾਰ ਪੈਦਾ ਕਰਦੀ ਹੈ। ਆਸਾਨ ਸ਼ਬਦਾਂ 'ਚ 0 ਤੋਂ 100 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ਫੜਣ 'ਚ ਲੈਂਬੋਰਗਿਨੀ ਹਿਉਰਿਕਿਨ ਸਪਾਈਡਰ ਐੱਲ. ਪੀ. 610-4 ਨੂੰ ਸਿਰਫ 3.4 ਸੈਕਿੰਡਜ਼ ਦਾ ਸਮਾਂ ਲੱਗਦਾ ਹੈ।
ਟਾਪ ਸਪੀਡ
ਲੈਂਬੋਰਗਿਨੀ ਹਿਉਰਿਕਿਨ ਸਪਾਈਡਰ ਐੱਲ. ਪੀ. 610-4 ਦੀ ਟਾਪ ਸਪੀਡ 324 ਕਿ. ਮੀ. ਪ੍ਰਤੀ ਘੰਟਾ ਹੈ।
ਖਾਸ ਸੇਫਟੀ ਫੀਚਰ
ਡਰਾਈਵਰ ਦੀ ਸੇਫਟੀ ਦਾ ਧਿਆਨ ਰੱਖਦੇ ਹੋਏ ਲੈਂਬੋਰਗਿਨੀ ਹਿਉਰਿਕਿਨ ਸਪਾਈਡਰ 'ਚ ਡੁਅਲ ਸਟੇਜ ਡਰਾਈਵਰ ਏਅਰ ਬੈਗਜ਼ ਦਿੱਤੇ ਗਏ ਹਨ। ਫਰੰਟ ਅਡੈਪਟਿਵ ਪੈਸੰਜਰ ਏਅਰ ਬੈਗਜ਼ ਦੇ ਨਾਲ-ਨਾਲ ਸਾਈਡ ਏਅਰ ਬੈਗਜ਼ ਵਾਲੀਆਂ ਸੀਟਾਂ ਵੀ ਦਿੱਤੀਆਂ ਗਈਆਂ ਹਨ।
ਕੀਮਤ
5 ਮਈ ਨੂੰ ਲਾਂਚ ਹੋਣ ਜਾ ਰਹੀ ਲੈਂਬੋਰਗਿਨੀ ਹਿਉਰਿਕਿਨ ਸਪਾਈਡਰ ਐੱਲ. ਪੀ. 610-4 ਦੀ ਭਾਰਤੀ ਬਾਜ਼ਾਰ 'ਚ ਕੀਮਤ ਲਗਭਗ 4 ਕਰੋੜ ਹੋਵੇਗੀ।
ਇਸ ਸ਼ਖਸ ਨੇ ਤਿਆਰ ਕੀਤੀ Captain America ਦੀ ਬੁਲੇਟਪਰੂਫ ਸ਼ੀਲਡ (ਵੀਡੀਓ)
NEXT STORY