ਜਲੰਧਰ : ਮਸ਼ਹੂਰ ਹਾਲੀਵੁਡ ਫਿਲਮ ਅਵੈਂਜਰਜ਼ 'ਚ ਤੁਸੀਂ ਕੈਪਟਨ ਅਮੈਰੀਕਾ ਨਾਂ ਦੇ ਕਰੈਕਟਰ ਨੂੰ ਤਾਂ ਦੇਖਿਆ ਹੀ ਹੋਵੇਗਾ। ਅਮਰੀਕਾ ਦੇ ਝੰਡੇ ਦੀ ਬਣੀ ਯੂਨੀਫਾਰਮ ਪਾਏ ਸ਼ਖਸ ਜਿਸ ਨੇ ਇਕ ਸ਼ੀਲਡ ਫੜੀ ਹੁੰਦੀ ਹੈ। ਫਿਲਮ 'ਚ ਦੱਸਿਆ ਗਿਆ ਸੀ ਕਿ ਇਹ ਸ਼ੀਲਡ ਵਾਈਬ੍ਰੇਨੀਅਮ ਦੀ ਬਣੀ ਹੈ। ਹੁਣ ਵਾਈਬ੍ਰੇਨੀਅਮ ਨਾਂ ਦੀ ਰੋਈ ਧਾਤੂ ਅਲਸ 'ਚ ਤਾਂ ਨਹੀਂ ਹੈ ਪਰ ਜੈਰੀ ਮਿਕਿਊਲੈਕ ਨੇ ਪਹਿਲੀ ਵਾਰ ਕੈਪਟਨ ਅਮੈਰੀਕਾ ਦੀ ਪੂਰੀ ਤਰ੍ਹਾਂ ਬੁਲੇਟ ਪਰੂਫ ਸ਼ੀਲਡ ਤਿਆਰ ਕੀਤੀ ਹੈ।
ਇਸ ਨੂੰ ਧਰਤੀ 'ਤੇ ਮੌਜੂਦ ਸਭ ਤੋਂ ਮਜ਼ਬੂਤ ਮੈਟਲ ਸਾਲਿਡ ਟਾਈਟੇਨੀਅਮ ਨਾਲ ਤਿਆਰ ਕੀਤਾ ਗਿਆ ਹੈ। ਮਿਕਿਊਲੈਕ ਨੇ ਦੱਸਿਆ ਕਿ ਇਸ ਸ਼ੀਲਡ ਨੂੰ 5.4 ਕਿਲੋ ਦਾ ਬਣਾਇਆ ਗਿਆ ਹੈ। ਜ਼ਿਰਕਯੋਗ ਹੈ ਕਿ ਇਸ ਸ਼ੀਲਡ ਨੂੰ ਫਿਲਮ 'ਚ ਵੀ 5.4 ਕਿਲੋ ਦਾ ਹੀ ਦੱਸਿਆ ਗਿਆ ਹੈ। ਇਸ ਦੀ ਮਜ਼ਬੂਤੀ ਨੂੰ ਦਿਖਾਉਣ ਲਈ ਮਿਕਿਊਲੈਕ ਨੇ .45 ਕੈਲੀਬਰ ਦੀ ਬੁਲੇਟ ਨਾਲ ਇਸ 'ਤੇ ਸ਼ੂਟ ਵੀ ਕਰ ਕੇ ਦਿਖਾਇਆ ਜੋ ਕਿ ਤੁਸੀਂ ਉੱਪਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ। ਇਸ ਸ਼ੀਲਡ ਨੂੰ ਬਣਾਉਣ ਸਮੇਂ ਜੋ ਐਰੋਡਾਇਨੈਮਿਕਸ ਦੀ ਵਰਤੋਂ ਕੀਤੀ ਗਈ ਹੈ ਇਹ ਬਿਲੁਕ ਉਸੇ ਸ਼ੀਲਡ ਦੀ ਤਰ੍ਹਾਂ ਹਨ ਜੋ ਫਿਲਮ 'ਚ ਕੈਪਟਨ ਅਮੈਰੀਕਾ ਨੇ ਵਰਤੀ ਸੀ। ਇਸ ਦੀ ਮਜ਼ਬੂਤੀ ਦਿਖਾਉਣ ਲਈ ਮਿਕਿਊਲੈਕ ਨੇ ਇਸ ਸ਼ੀਲਡ 'ਤੇ 8 ਵਾਰ ਫਾਇਰ ਕੀਤਾ।
ਨਹੀਂ ਸਕਿੱਪ ਕਰ ਪਾਓਗੇ YouTube ਦੀਆਂ ਬੰਪਰ ਐਡਜ਼
NEXT STORY