ਜਲੰਧਰ - ਵਿਸ਼ਵ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਲੈਂਡ ਰੋਵਰ ਨੇ ਆਪਣੇ ਨਵੇਂ ਮਾਡਲ ਡਿਸਕਵਰੀ ਸਪੋਰਟ ਨੂੰ ਲਾਂਚ ਕਰ ਦਿੱਤਾ ਹੈ। ਖਾਸ ਗੱਲ ਹੈ ਕਿ ਲੈਂਡ ਰੋਵਰ ਡਿਸਕਵਰੀ ਸਪੋਰਟ ਮਾਡਲ ਦੇ ਇੰਜਣ 'ਚ ਵੱਡਾ ਬਦਲਾਵ ਕੀਤਾ ਗਿਆ ਹੈ। ਲੈਂਡ ਰੋਵਰ ਨੇ ਆਪਣੇ ਇਸ ਮਾਡਲ ਨੂੰ ਨਵੇਂ 2 ਲਿਟਰ ਇੰਗੇਨਿਅਮ ਇੰਜਣ ਨਾਲ ਪੇਸ਼ ਕੀਤਾ ਹੈ। ਜਿਨ੍ਹੇ ਕੰਪਨੀ ਦੇ ਪੁਰਾਣੇ ਇੰਜਣ 2.2 ਲਿਟਰ ਯੂਨਿਟ ਨੂੰ ਰਿਪਲੇਸ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਤਾਂ ਕੰਪਨੀ 2.2 ਲਿਟਰ ਯੂਨਿਟ ਇੰਜਣ ਨੂੰ ਹੁਣ ਹਮੇਸ਼ਾ ਲਈ ਆਪਣੀ ਪਲਾਨਿੰਗ ਤੋਂ ਹਟਾਉਣ ਜਾ ਰਹੀ ਹੈ। ਇਸ ਮਾਡਲ ਦੀ ਕੀਮਤ ਇਸ ਦੇ ਵੱਖ-ਵੱਖ ਵੇਰਿਅੰਟ ਦੇ ਆਧਾਰ 'ਤੇ ਤੈਅ ਕੀਤੀ ਗਈ ਹੈ।
ਨਵੇਂ ਇੰਗੇਨਿਅਮ ਇੰਜਣ ਨਾਲ ਲੈਸ ਇਹ ਮਾਡਲ ਦੋ ਟਿਊਨ ਦੇ ਨਾਲ ਬਾਜ਼ਾਰ 'ਚ ਉਪਲੱਬਧ ਹੋਵੇਗਾ। ਇਸ ਦਾ ਲੋਵਰ ਵੇਰੀਅੰਟਸ ਵਾਲੇ ਇੰਜਣ ਦੀ ਤਾਕਤ 148 ਬੀ. ਐੱਚ. ਪੀ ਅਤੇ ਟਾਰਕ 382 ਐੱਨ. ਐੱਮ ਹੋਵੇਗਾ। ਉਥੇ ਹੀ ਇਸ ਮਾਡਲ ਦੇ ਟਾਪ ਵੇਰੀਅੰਟ ਇੰਜਣ ਦੀ ਗੱਲ ਕਰੀਏ ਤਾਂ ਇਹ ਪੈਟਰੋਲ ਬੇਸਡ ਐੱਚ. ਐੱਸ. ਈ ਵੇਰੀਅੰਟ ਹੋਵੇਗਾ। ਜਿਸ ਦੀ ਤਾਕਤ 177 ਬੀ. ਐੱਚ. ਪੀ ਅਤੇ ਟਾਰਕ 430 ਐੱਨਐੱਮ ਹੋਵੇਗਾ। ਦੋਨੋਂ ਇੰਜਣ 9-ਸਪੀਡ ਗਿਅਰਬਾਕਸ ਨਾਲ ਮੌਜੂਦ ਹੋਣਗੇ। ਇਸ ਦਾ ਹਾਈ ਵੇਰਿਅੰਟ ਮਾਡਲ 'ਚ 2.0 ਲਿਟਰ, 4-ਸਿਲੈਂਡਰ ਪੈਟਰੋਲ ਇੰਜਣ ਹੋਵੇਗਾ, ਜਿਸ ਦੀ ਤਾਕਤ 237 ਬੀ. ਐੱਚ. ਪੀ ਅਤੇ ਟਾਰਕ 340 ਐੱੇਨ. ਐੱਮ ਹੋਵੇਗੀ।
ਕੀਮਤ ਦੀ ਗੱਲ ਕਰੀਏ ਤਾਂ ਇਸ ਦੇ ਬੇਸ ਵੇਰਅਿੰਟ 2.0 ਡੀਜਲ ਪਿਓਰ ਮਾਡਲ ਦੀ ਕੀਮਤ 50.72 ਲੱਖ (ਐਕਸ ਸ਼ੋਰੂਮ) ਰੱਖਿਆ ਗਿਆ ਹੈ। ਉਥੇ ਹੀ ਦੂੱਜੇ ਵੇਰੀਅੰਟਸ ਦੀ ਕੀਮਤ ਇਸ ਪ੍ਰਕਾਰ ਹੈ 2.0 ਡੀਜਲ ਐੱਸ. ਈ ਦੀ ਕੀਮਤ 57 ਲੱਖ, 2.0 ਡੀਜਲ ਐੱਚ. ਐੱਸ. ਈ ਦੀ ਕੀਮਤ 60.86 ਲੱਖ, 2.0 ਡੀਜਲ ਐੱਚ.ਐੱਸ. ਈ ਲਗਜ਼ਰੀ ਦੀ ਕੀਮਤ 64.76 ਅਤੇ 2.0 ਪੈਟਰੋਲ ਐਚ. ਐੱਸ. ਈ ਦੀ ਕੀਮਤ 59.81 ਲੱਖ ਰੁਪਏ ਰੱਖੀ ਗਈ ਹੈ।
ਦੋ ਲੱਖ ਡਾਲਰ 'ਚ ਵਿਕ ਰਹੇ ਹਨ ਯਾਹੂ ਦੇ ਇਕ ਅਰਬ ਅਕਾਊਂਟ
NEXT STORY