ਜਲੰਧਰ—ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ HP (Hewlett-Packard) ਨੇ ਵਿਦਿਆਰਥੀਆਂ ਲਈ ਨਵਾਂ Windows10 ਲੈਪਟਾਪ ਪੇਸ਼ ਕੀਤਾ ਹੈ। ਇਸ 11 ਇੰਚ ਸਾਈਜ਼ ਵਾਲੇ ਲੈਪਟਾਪ ਨੂੰ ਕੰਪਨੀ ਨੇ HPPro2ookx360 11 G1 ਐਜ਼ੂਕੇਸ਼ਨ ਇੰਡੀਆ ਨਾਂ ਦਿੱਤਾ ਹੈ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਲੈਪਟਾਪ 'ਚ ਕਵਾਡ-ਕੋਰ 1.1GHZਸਪੀਡ 'ਤੇ ਕੰਮ ਕਰਨ ਵਾਲਾ ਇੰਟੇਲ ਸੈੱਲਰੋਨ N4200 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ 'ਚ ਇੰਟੇਲ ਦਾ HD 505 ਗ੍ਰਾਫਿਕ ਕਾਰਡ ਵੀ ਮੌਜੂਦ ਹੈ। ਇਸ ਤੋਂ ਇਲਾਵਾ 8GB RAM ਨਾਲ ਇਸ 'ਚ 256GB m.2 SS4 ਸਟੋਰੇਜ ਡਰਾਈਵ ਦਿੱਤੀ ਗਈ ਹੈ ਜੋ ਡਾਟਾ ਨੂੰ ਸੇਵ ਕਰਨ 'ਚ ਮਦਦ ਕਰੇਗੀ।
Windows10 ਪ੍ਰੋ 64-ਬਿਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਇਸ ਲੈਪਟਾਪ 'ਚ 11.6 ਇੰਚ ਸਾਈਜ਼ ਦੀ ਜਿਸਪਲੇ ਹੈ ਜੋ 1366x768 ਪਿਕਸਲ ਰੈਜੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਕਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਲੈਪਟਾਪ 'ਚ Wi-Fi802.11a/b/g/n/ac, ਬਲੂਟੁਥ 4.2,1 ਮਾਈਕ੍ਰੋ ਐੱਸ. ਡੀ. ਪੋਰਟ, HDMI ਆਊਂਟ, 2USB 3.1 ਪੋਰਟਸ (ਜੇਨ.1) ਅਤੇ 1USB ਟਾਈਪ-3 ਪੋਰਟ ਦਿੱਤਾ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ ਦੇ ਬਾਰੇ 'ਚ ਫਿਲਹਾਲ ਕੋਈ ਜਾਮਕਾਰੀ ਨਹੀਂ ਦਿੱਤੀ ਹੈ।
5 ਦਸੰਬਰ ਨੂੰ ਭਾਰਤ 'ਚ ਲਾਂਚ ਹੋਵੇਗਾ LGV20 ਸਮਾਰਟਫੋਨ
NEXT STORY