ਗੈਜੇਟ ਡੈਸਕ- ਲਾਵਾ ਨੇ ਇਕ ਹੋਰ ਸਸਤਾ 5ਜੀ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ 120Hz ਦੀ ਰਿਫ੍ਰੈਸ਼ ਰੇਟ ਵਾਲੀ ਕਰਵਡ ਐਮੋਲੇਡ ਡਿਸਪਲੇਅ ਮਿਲਦੀ ਹੈ। ਸਮਾਰਟਫੋਨ ਮੀਡੀਆਟੈੱਕ ਡਾਈਮੈਂਸਿਟੀ 6300 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਨੂੰ ਤਿੰਨ ਕੰਫੀਗ੍ਰੇਸ਼ਨ 'ਚ ਖਰੀਦਿਆ ਜਾ ਸਕਦਾ ਹੈ।
ਪਹਿਲਾਂ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਇਹ ਫੋਨ ਮੀਡੀਆਟੈੱਕ ਡਾਈਮੈਂਸਿਟੀ 7050 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ। Lava Blaze X 5G 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਸਦਾ ਮੇਨ ਲੈੱਨਜ਼ 64 ਮੈਗਾਪਿਕਸਲ ਹੈ। ਇਸ ਵਿਚ 5000mAh ਦੀ ਬੈਟਰੀ ਮਿਲਦੀ ਹੈ।
Lava Blaze X 5G ਦੀ ਕੀਮਤ
ਲਾਵਾ ਦਾ ਇਹ ਫੋਨ ਕਈ ਕੰਫੀਗ੍ਰੇਸ਼ਨ 'ਚ ਆਉਂਦਾ ਹੈ। Lava Blaze X 5G ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਉਥੇ ਹੀ ਇਸ ਦੇ 6 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 15,999 ਰੁਪਏ ਅਤੇ 8 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਇਹ ਫੋਨ ਸਟਾਰ ਲਾਈਟ ਪਰਪਲ ਅਤੇ ਟਾਈਟੇਨੀਅਮ ਗ੍ਰੇਅ ਰੰਗ 'ਚ ਆਉਂਦਾ ਹੈ।
ਫੋਨ ਦੀ ਸੇਲ 20 ਜੁਲਾਈ ਨੂੰ ਹੋਵੇਗੀ। ਇਸ ਨੂੰ ਤੁਸੀਂ ਐਮਾਜ਼ੋਨ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ। ਕੰਪਨੀ ਇਸ ਸਮਾਰਟਫੋਨ 'ਤੇ ਆਕਰਸ਼ਕ ਆਫਰ ਵੀ ਦੇ ਰਹੀ ਹੈ। Lava Blaze X 5G 'ਤੇ 1000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।
Lava Blaze X 5G ਦੇ ਫੀਚਰਜ਼
Lava Blaze X 5G ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ। ਇਸ ਵਿਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਕਰਵਡ ਐਮੋਲੇਡ ਡਿਸਪਲੇਅ ਮਿਲਦੀ ਹੈ। ਸਕਰੀਨ 120Hz ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਉਂਦਾ ਹੈ। ਇਹ ਫੋਨ ਐਂਡਰਾਇਡ 14 'ਤੇ ਬੇਸਡ ਹੈ। ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 6300 ਪ੍ਰੋਸੈਸਰ ਦਿੱਤਾ ਗਿਆ ਹੈ।
ਹੈਂਡਸੈੱਡ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਸਮਾਰਟਫੋਨ 'ਚ 64 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫਰੰਟ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ। ਇਹ ਹੈਂਡਸੈੱਟ ਬਲੂਟੁੱਥ, ਵਾਈ-ਫਾਈ, ਜੀ.ਪੀ.ਐੱਸ., ਓ.ਟੀ.ਜੀ., 5ਜੀ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।
Instagram ਦਾ ਵੱਡਾ ਐਲਾਨ, ਹੁਣ ਸਿਰਫ ਸ਼ਾਰਟ ਵੀਡੀਓ ਹੀ ਹੋਣਗੀਆਂ ਵਾਇਰਲ
NEXT STORY