ਜਲੰਧਰ- ਲਾਵਾ ਨੇ ਐਂਡ੍ਰਾਇਡ ਮਾਰਸ਼ਮੈਲੋ ਦੀ ਸਪੋਰਟ ਨਾਲ ਆਪਣੇ ਦੋ ਨਵੇਂ ਸਮਾਰਟਫ਼ੋਨ ਲਾਵਾ A73 ਅਤੇ ਲਾਵਾ X28 ਪਲਸ ਨੂੰ ਬਾਜ਼ਾਰ 'ਚ ਪੇਸ਼ ਕੀਤੇ ਹਨ। ਇਨ੍ਹਾਂ ਦੋਨਾਂ ਸਮਾਰਟਫੋਨਸ ਦੀ ਕੀਮਤ 5,149 ਰੁਪਏ ਅਤੇ 7,199 ਰੁਪਏ ਹੈ। ਇਹ ਦੋਨੋਂ ਹੀ ਨਵੇਂ ਸਮਾਰਟਫ਼ੋਨ ਕੰਪਨੀ ਦੀ ਆਧਿਕਾਰਕ ਵੈੱਬਸਾਈਟ 'ਤੇ ਲਿਸਟ ਹੋਏ ਹਨ। ਹਾਲਾਂਕਿ ਅਜੇ ਇਹ ਸੇਲ ਲਈ ਉਪਲੱਬਧ ਨਹੀਂ ਹਨ।
ਲਾਵਾ A73
ਲਾਵਾ A73 'ਚ 5-ਇੰਚ ਦੀ FWVGA 800x840 ਪਿਕਸਲ ਦੀ ਡਿਸਪਲੇ, 1.2GHz ਦਾ ਕਵਾਡ-ਕੋਰ ਪ੍ਰੋਸੈਸਰ, 1GB ਰੈਮ ਦਿੱਤੀ ਗਈ ਹੈ। ਇਸ 'ਚ 872 ਇੰਟਰਨਲ ਸਟੋਰੇਜ ਮਿਲ ਰਹੀ ਹੈ ਜਿਸ ਨੂੰ ਤੁਸੀਂ ਮਾਇਕ੍ਰਓ ਐੱਸ. ਡੀ ਕਾਰਡ ਨਾਲ 32GB ਤੱਕ ਵਧਾ ਵੀ ਸਕਦੇ ਹੋ। ਇਸ ਤੋਂ ਇਲਾਵਾ ਇਹ ਸਮਾਰਟਫ਼ੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਅਤੇ ਇਸ 'ਚ ਇਕ 2200mAh ਦੀ ਵੱਡੀ ਬੈਟਰੀ ਮਿਲ ਰਹੀ ਹੈ। ਇਸ 'ਚ 5 ਮੈਗਾਪਿਕਸਲ ਦਾ ਰਿਅਰ ਅਤੇ 5-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮਿਲ ਰਿਹਾ ਹੈ । ਦੋਨੋਂ ਹੀ ਕੈਮਰੇ LED ਫ਼ਲੈਸ਼ ਨਾਲ ਲੈਸ ਹਨ। ਸਮਾਰਟਫ਼ੋਨ ਡਿਊਲ ਸਿਮ ਸਪੋਰਟ ਨਾਲ-ਨਾਲ 2G,3G, ਵਾਈ-ਫਾਈ 802.11b/g/ n, GPS/1-GPS, ਬਲੂਟੁੱਥ 2.1, ਇਕ ਮਾਇਕਰੋ USB ਪੋਰਟ ਆਦਿ ਨਾਲ ਲੈਸ ਹੈ।
ਲਾਵਾ X28
ਲਾਵਾ X28 ਪਲਸ 5.5-ਇੰਚ ਦੀ HD ਡਿਸਪਲੇ ਹੋਣ ਦੇ ਨਾਲ ਹੀ ਇਹ 1.3GHz ਦੇ ਕਵਾਡ-ਕੋਰ ਪ੍ਰੋਸੈਸਰ ਨਾਲ ਲੈਸ ਹੈ ਅਤੇ ਇਸ 'ਚ ਇਕ 1GB ਦੀ ਰੈਮ ਵੀ ਮੌਜੂਦ ਹੈ। 8GB ਇੰਟਰਨਲ ਸਟੋਰੇਜ਼ ਜਿਸਨੂੰ ਮਾਇਕ੍ਰੋ ਐੱਸ. ਡੀ ਕਾਰਡ ਨਾਲ 32GB ਤੱਕ ਵਧਾ ਵੀ ਸਕਦੇ ਹਨ। ਇਸ ਿ'ਚ ਤੁਹਾਨੂੰ ਐਂਡ੍ਰਾਇਡ 6.0 ਮਾਰਸ਼ਮੈਲੋ ਦੀ ਸਪੋਰਟ ਵੀ ਮਿਲ ਰਹੀ ਹੈ। ਫ਼ੋਨ 'ਚ ਇਕ 2600mAh ਸਮਰੱਥਾ ਦੀ ਬੈਟਰੀ ਮੌਜੂਦ ਹੈ। ਜੋ ਕੰਪਨੀ ਮੁਤਾਬਕ 271 ਘੰਟੇ ਦਾ ਸਟੈਂਡ ਬਾਏ ਟਾਇਮ ਅਤੇ 15.5 ਘੰਟੇ ਦਾ ਟਾਕ ਟਾਇਮ ਦੇਣ ਦਾ ਦੇਣ 'ਚ ਸਮਰੱਥ ਹੈ।
ਕਿਸੇ ਵੀ ਹੈੱਡਫੋਨ ਨੂੰ ਬਣਾ ਦੇਵੇਗਾ ਬਲੂਟੁਥ ਹੈੱਡਫੋਨ ਇਹ ਜੈਕ
NEXT STORY