ਜਲੰਧਰ - ਗਲੋਬਲੀ ਇੰਟਰਨੈੱਟ ਅਤੇ ਤਕਨੀਕੀ ਕੰਪਨੀ ਲੇਇਕੋ (LeEco) ਨੇ ਸ਼ੁੱਕਰਵਾਰ ਨੂੰ ਇਕ ਨਵੇਂ ਸੁਪਰ4 ਸੀਰੀਜ਼ ਟੀ. ਵੀ ਸੈਟਸ ਭਾਰਤੀ ਬਾਜ਼ਾਰ 'ਚ ਪੇਸ਼ ਕੀਤੇ ਹਨ। ਜਿਨ੍ਹਾਂ ਦੇ ਨਾਮ ਸੁਪਰ4 X40, ਸੁਪਰ4 X43 ਪ੍ਰੋ ਅਤੇ ਸੁਪਰ4 X50 ਪ੍ਰੋ ਹਨ। ਨਵੇਂ ਸੁਪਰ4 X 'ਚ 4ਕੇ ਪੈਨਲ, ਉੱਚ ਸਮਰੱਥਾ ਵਾਲਾ ਪ੍ਰੋਸੈਸਰ, ਉੱਚ ਰਫ਼ਤਾਰ ਵਾਲੀ ਵੈੱਬ ਬ੍ਰਾਉਜ਼ਿੰਗ, 3ਡੀ ਗੇਮਿੰਗ ਅਤੇ ਮਲਟੀਐਪ ਆਪਰੇਟਿੰਗ ਦੀ ਸਮਰੱਥਾ ਹੈ ਅਤੇ ਇਹ ਬਿਹਤਰੀਨ ਰੰਗਾਂ ਦਾ ਪ੍ਰਦਰਸ਼ਨ ਕਰਦਾ ਹੈ
ਐਕਸ40 ਅਤੇ ਐਕਸ43 ਦੀ ਅਵਾਜ਼ ਨੂੰ ਡਾਲਵੀ ਡੀ. ਟੀ.ਐੱਸ ਨੇ ਤਸਦੀਕੀ ਕੀਤਾ ਹੈ, ਜਦ ਕਿ ਐਕਸ 50 'ਚ ਹਾਰਮਨ ਕਾਰਡਨ ਦੇ ਡਿਜ਼ਾਇਨ ਕੀਤਾ ਗਿਆ ਸਾਊਂਡ ਇਸਤੇਮਾਲ ਕੀਤਾ ਗਿਆ ਹੈ। ਸੁਪਰ4 X0 ਦੀ ਕੀਮਤ 46,990 ਰੁਪਏ, ਸੁਪਰ4 X43 ਪ੍ਰੋ ਦੀ 63,990 ਰੁਪਏ ਅਤੇ ਸੁਪਰ4 X50 ਪ੍ਰੋ ਦੀ ਕੀਮਤ 86,990 ਰੁਪਏ ਰੱਖੀ ਗਈ ਹੈ।
LeEco ਇੰਡੀਆ ਦੇ ਉਪ-ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਲੇਕਸ ਲਈ ਨੇ ਦੱਸਿਆ, LeEco ਡਿਜੀਟਲ ਇੰਡੀਆ ਪਹਿਲਾਂ ਤੋਂ ਅਭਿਭੂਤ ਹੈ ਅਤੇ ਅਸੀਂ ਇਕ ਕੰਪਨੀ ਦੇ ਤੌਰ 'ਤੇ ਗਾਹਕਾਂ ਦੇ ਅਨੁਭਵ ਨੂੰ ਵਧਾਉਣ ਲਈ ਨਵੀਨਤਮ ਤਕਨੀਕ ਲੈ ਕੇ ਆਏ ਹਾਂ। ”
ਇਸ ਤਰੀਕ ਨੂੰ ਐਂਡਰਾਇਡ ਡਿਵਾਈਸਿਸ 'ਤੇ ਵੀ ਮਿਲ ਸਕਦੀ ਹੈ ਸੁਪਰ ਮਾਰੀਓ ਰਨ
NEXT STORY