ਗੈਜੇਟ ਡੈਸਕ-ਲੈਨੋਵੋ ਜਲਦ ਇਕ ਨਵੇਂ ਗੇਮਿੰਗ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਇਸ ਦਾ ਨਾਂ Lenovo Legion Phone Duel ਹੋਵੇਗਾ ਜਿਸ ਨੂੰ ਕਿ ਜਲਦ ਹੀ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਪੇਸ਼ ਕਰ ਦਿੱਤਾ ਜਾਵੇਗਾ। ਲੈਨੋਵੋ ਦਾ ਇਹ ਨਵਾਂ ਫੋਨ ਪਾਵਰਫੁਲ ਕੁਆਲਕਾਮ ਸਨੈਪਡਰੈਗਨ 865+ ਪ੍ਰੋਸੈਸਰ ਨਾਲ ਆਵੇਗਾ ਅਤੇ ਇਸ ’ਚ 144Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਡਿਸਪਲੇਅ ਦਿੱਤੀ ਗਈ ਹੈ।
ਇਹ ਵੀ ਪੜ੍ਹੋ :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’
16GB RAM ਰੈਮ ਨਾਲ ਲੈਸ ਹੋਵੇਗਾ ਇਹ ਫੋਨ
ਰਿਪੋਰਟ ਮੁਤਾਬਕ ਇਸ ਫੋਨ ’ਚ 6.55 ਇੰਚ ਦੀ full-HD+ AMOLED ਡਿਸਪਲੇਅ ਦਿੱਤੀ ਗਈ ਹੋਵੇਗੀ ਜੋ ਕਿ 1080x2340 ਪਿਕਸਲ ਸਕਰੀਨ ਰੈਜੋਲਿਉਸ਼ਨ ਨੂੰ ਸਪੋਰਟ ਕਰੇਗੀ। ਇਹ ਫੋਨ 16GB LPDDR5 RAM ਨਾਲ ਆਵੇਗਾ ਅਤੇ ਇਸ ਦੀ ਇੰਟਰਨਲ ਸਟੋਰੇਜ਼ 256ਜੀ.ਬੀ. ਹੋਵੇਗੀ।
ਇਹ ਵੀ ਪੜ੍ਹੋ :-ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ
ਡਿਊਲ ਬੈਟਰੀ
ਇਸ ਫੋਨ ’ਚ 2,500mAh ਦੀਆਂ ਦੋ ਬੈਟਰੀਆਂ ਲੱਗੀਆਂ ਹੋਣਗੀਆਂ ਭਾਵ ਇਸ ਦੀ ਕੁੱਲ ਬੈਟਰੀ ਸਮਰਥਾ 5000 ਐੱਮ.ਏ.ਐੱਚ. ਦੀ ਹੋਵੇਗੀ ਜੋ ਕਿ 90ਵਾਟ ਟਰਬੋ ਪਾਵਰ ਚਾਰਜਿੰਗ ਤਕਨੀਕ ਨੂੰ ਸਪੋਰਟ ਕਰੇਗੀ। ਇਸ ਫੋਨ ਦੇ ਰੀਅਰ ’ਚ 64 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 16 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੋਵੇਗਾ। ਇਸ ਦੇ ਫਰੰਟ ’ਚ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ ਅਤੇ ਇਹ ਫੋਨ 5ਜੀ ਅਤੇ 4ਜੀ ਦੋਵਾਂ ਨੈੱਟਵਰਕਸ ਨੂੰ ਸਪੋਰਟ ਕਰੇਗਾ।
ਇਹ ਵੀ ਪੜ੍ਹੋ :-ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!
ਮਹਿੰਦਰਾ ਦੇਸ਼ ਭਰ ’ਚ 2 ਦਿਨ ’ਚ ਕਰੇਗੀ ਨਵੀਂ ‘ਥਾਰ’ ਦੀਆਂ 500 ਇਕਾਈਆਂ ਦੀ ਸਪਲਾਈ
NEXT STORY