ਜਲੰਧਰ— ਚੀਨ ਦੀ ਮਸ਼ਹੂਰ ਕੰਪਨੀ ਲਿਨੋਵੋ ਨੇ ਨਵਾਂ ਯੋਗਾ ਟੈਬ 3 ਪ੍ਰੋ ਭਾਰਤ 'ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 39,990 ਰੁਪਏ ਹੈ। ਇਹ ਡਿਵਾਈਸ ਕਾਲੇ ਰੰਗ 'ਚ ਉਪਲੱਬਧ ਹੋਵੇਗੀ ਅਤੇ ਸਿਰਫ ਈ-ਕਾਮਰਸ ਵੈੱਬਸਾਈਟ 'ਤੇ ਮਿਲੇਗੀ।
ਲਿਨੋਵੋ ਯੋਗਾ ਟੈਬ 3 ਪ੍ਰੋ 'ਚ 10-ਇੰਚ ਦੀ ਡਬਲਯੂ.ਕਿਊ.ਐੱਚ.ਡੀ. (1600x2560 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇ ਦਿੱਤੀ ਗਈ ਹੈ। ਇੰਟੈਲ ਐਟਮ ਐਕਸ5-ਜ਼ੈੱਡ8500 ਪ੍ਰੋਸੈਸਰ 'ਤੇ ਚੱਲਣ ਵਾਲੇ ਇਸ ਡਿਵਾਈਸ 'ਚ 2ਜੀ.ਬੀ. ਰੈਮ ਦਿੱਤੀ ਗਈ ਹੈ। ਡਿਵਾਈਸ 'ਚ 32ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਇਹ ਟੈਬਲੇਟ ਸਿੰਗਲ ਸਿਮ ਸਪੋਰਟ ਅਤੇ ਐਂਡ੍ਰਾਇਡ 5.1 ਲਾਲੀਪਾਪ ਓ.ਐੱਸ. 'ਚੇ ਚੱਲਦਾ ਹੈ। ਯੋਗਾ ਟੈਬ 3 ਪ੍ਰੋ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਲੱਗਾ ਹੈ ਜਿਸ ਨਾਲ ਐੱਲ.ਈ.ਡੀ. ਫਲੈਸ਼ ਲੱਗੀ ਹੈ। ਇਸ ਤੋਂ ਇਲਾਵਾ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜਿਸ ਨਾਲ ਵੀਡੀਓ ਕਾਲਿੰਗ ਵੀ ਕਰ ਸਕਦੇ ਹੋ। ਵੀਡੀਓ ਅਤੇ ਮੂਵੀਜ਼ ਦੇਖਣ ਲਈ ਇਹ ਬੈਸਟ ਟੈਬ ਹੈ ਕਿਉਂਕਿ ਇਸ ਵਿਚ ਫਰੰਟ ਫੇਸਿੰਗ ਜੇ.ਬੀ.ਐੱਲ. ਸਪੀਕਰ ਲੱਗੇ ਹਨ ਜੋ ਡਾਲਬੀ ਐਟਮੋਸ ਦੇ ਨਾਲ ਆਉਂਦੇ ਹਨ।
ਇਸ ਤੋਂ ਇਲਾਵਾ ਯੋਗਾ ਟੈਬ 3 ਪ੍ਰੋ ਦਾ ਸਬ ਤੋਂ ਹਾਈਲਾਈਟ ਫੀਚਰ ਇਸ ਵਿਚ ਲੱਗਾ ਪ੍ਰਾਜੈਕਟਰ ਹੈ ਜੋ 70-ਇੰਚ ਦੀ ਵੀਡੀਓ ਦਿਖਾ ਸਕਦਾ ਹੈ। ਇਸ ਟੈਬ 'ਚ 10,200 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਅਤੇ ਇਹ 4ਜੀ, ਐੱਲ.ਟੀ.ਈ., 3ਜੀ, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ. ਆਦਿ ਫੀਚਰਸ ਨਾਲ ਲੈਸ ਹੈ।
WWDC 2016 : iOS10 ਨਾਲ ਆਈਮੈਸੇਜ 'ਚ ਐਡ ਹੋਏ ਇਹ ਖਾਸ ਫੀਚਰ
NEXT STORY