ਜਲੰਧਰ - ਕਿਸੇ ਵੀ ਜਗ੍ਹਾ 'ਤੇ ਘੁੱਮਣ ਜਾਣ ਦਾ ਖਿਆਲ ਦਿਮਾਗ 'ਚ ਆਉਂਦੇ ਹੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਇੰਟਰਟੇਨਮੈਂਟ ਲਈ ਇਕ ਪੋਰਟੇਬਲ ਸਪੀਕਰ ਨੂੰ ਬੈਗ 'ਚ ਰੱਖਣਾ ਨਹੀਂ ਭੁੱਲਦੇ ਹੋ। ਪਰ ਇਹ ਪੋਰਟੇਬਲ ਸਪੀਕਰ 2 ਘੰਟੇ ਜਾਂ ਉਸ ਤੋਂ ਵੀ ਘੱਟ ਸਮੇਂ 'ਚ ਆਪਣੀ ਬੈਟਰੀ ਖੋਹ ਦਿੰਦੇ ਹਨ। ਇਸੇ ਗੱਲ ਨੂੰ ਧਿਆਨ ਦਿੰਦੇ ਹੋਏ SOS ਕੰਪਨੀ ਨੇ ਇਕ ਅਜਿਹਾ ਬਲੂਟੁੱਥ ਸਪੀਕਰ ਵਿਕਸਿਤ ਕੀਤਾ ਹੈ ਜੋ ਆਉਟਿੰਗ ਦੇ ਸਮੇਂ 15 ਘੰਟੇ ਦਾ ਪਲੇਬੈਕ ਟਾਇਮ ਦੇਵੇਗਾ।
ਇਸ ਮੇਕਰੋਬੂਮ ਸਪੀਕਰ ਨੂੰ iP67 ਵਾਟਰਪਰੂਫ ਅਤੇ ਸ਼ਾਕਪਰੂਫ ਸਰਟੀਫਿਕੇਸ਼ਨ ਦੇ ਤਹਿਤ ਬਣਾਇਆ ਗਿਆ ਹੈ। ਇਸ 'ਚ ਇੰਟੀਗਰੇਟਡ ਸੋਲਰ ਪੈਨਲ, 2x ਫੁੱਲ ਰੇਂਜ ਡਰਾਈਵਰਸ ਅਤੇ 2x ਪੈਸਿਵ ਰੇਡੀਏਟਰਸ ਮੌਜੂਦ ਹੈ। ਇਹ ਸੋਲਰ ਪਾਵਰ ਨਾਲ ਚਾਰਜ ਹੋਣ ਵਾਲਾ ਸਪੀਕਰ ਐਮਰਜੈਂਸੀ ਦੀ ਸਥਿਤ 'ਚ ਤੁਹਾਡੇ ਸਮਾਰਟਫੋਨ ਨੂੰ ਵੀ ਚਾਰਜ ਕਰ ਸਕਦਾ ਹੈ। ਇਸ ਨੂੰ $125 (ਕਰੀਬ 8391 ਰੁਪਏ) ਕੀਮਤ 'ਚ ਆਨਲਾਈਨ ਸਾਇਟਸ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਫੇਸਬੁੱਕ ਨੇ ਆਪਣੇ ਮੈਸੇਂਜਰ ਐਪ ਯੂਜ਼ਰਸ ਲਈ ਪੇਸ਼ ਕੀਤਾ ਖਾਸ ਤੋਹਫਾ
NEXT STORY