ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਪਸੰਜਰ ਵਾਹਨ ਸੈਗਮੈਂਟ ’ਚ ਮਾਰੂਤੀ ਸੁਜ਼ੂਕੀ ਦਾ ਦਬਦਬਾ ਪਹਿਲਾਂ ਤੋਂ ਹੀ ਬਰਕਰਾਰ ਹੈ। ਹੁਣ ਤਕ ਦੇਸ਼ ’ਚ ਛੋਟੀ ਕਾਰ ਮਾਰੂਤੀ ਅਲਟੋ ਦਾ ਜਲਵਾ ਰਿਹਾ ਹੈ ਪਰ ਅਗਸਤ ਮਹੀਨੇ ’ਚ ਮਾਰੂਤੀ ਸਵਿਫਟ ਨੇ ਇਸ ਛੋਟੀ ਕਾਰ ਨੂੰ ਵੀ ਪਛਾੜ ਦਿੱਤਾ ਹੈ ਜਿਸ ਤੋਂ ਬਾਅਦ ਸਵਿਫਟ ਦੇਸ਼ ’ਚ ਸਭ ਤੋਂ ਜ਼ਿਆਦਾ ਵੇਚੀ ਜਾਣ ਵਾਲੀ ਕਾਰ ਬਣ ਗਈ ਹੈ। ਕੰਪਨੀ ਨੇ ਅਗਸਤ ’ਚ ਕੁਲ 14,869 ਇਕਾਈਆਂ ਦੀ ਵਿਕਰੀ ਕੀਤੀ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 19 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੇ ਅਗਸਤ ਮਹੀਨੇ ’ਚ ਇਸ ਕਾਰ ਦੀਆਂ ਸਿਰਫ 12,444 ਇਕਾਈਆਂ ਦੀ ਵਿਕਰੀ ਹੋਈ ਸੀ।
ਮਾਰੂਤੀ ਦੀ ਛੋਟੀ ਕਾਰ ਅਲਟੋ ਲੰਬੇ ਸਮੇਂ ਤੋਂ ਪਹਿਲੇ ਸਥਾਨ ’ਤੇ ਹੀ ਰਹੀ ਹੈ ਪਰ ਇਸ ਵਾਰ ਅਗਸਤ ਮਹੀਨੇ ’ਚ ਇਹ ਕਾਰ ਖ਼ਿਸਕ ਕੇ ਦੂਜੇ ਸਥਾਨ ’ਤੇ ਆ ਗਈ ਹੈ। ਬੀਤੇ ਅਗਸਤ ਮਹੀਨੇ ’ਚ ਕੰਪਨੀ ਨੇ ਇਸ ਕਾਰ ਦੀਆਂ ਕੁਲ 14,397 ਇਕਾਈਆਂ ਦੀ ਵਿਕਰੀ ਕੀਤੀ ਹੈ ਜੋ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਦੇ ਮੁਕਾਬਲੇ 42 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੇ ਅਗਸਤ ਮਹੀਨੇ ’ਚ ਕੰਪਨੀ ਨੇ ਕੁਲ 10,123 ਅਲਟੋ ਕਾਰਾਂ ਵੇਚੀਆਂ ਸਨ।
Jio ਦਾ ਜ਼ਬਰਦਸਤ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 3GB ਡਾਟਾ
NEXT STORY