ਗੈਜੇਟ ਡੈਸਕ– Mediatek ਨੇ ਦੁਨੀਆ ਦਾ ਪਹਿਲਾ 5ਜੀ ਮੋਡਮ ਦੇ ਨਾਲ ਇੰਟੀਗ੍ਰੇਟਿਡ ਮੋਬਾਇਲ ਚਿਪਸੈੱਟ ਪੇਸ਼ ਕਰ ਦਿੱਤਾ ਹੈ। 7nm ਚਿਪਸੈੱਟ ਦੇ ਨਾਲ ਕੰਪਨੀ ਦਾ Helio M70 5G ਮੋਡਮ ARM ਦੇ ਹਾਲ ਹੀ ’ਚ ਐਲਾਨ ਕੀਤੇ ਗਏ Cortex-A77 ਅਤੇ Mali-G77 ਦੇ ਨਾਲ ਆਉਂਦਾ ਹੈ। ਇਸ ਇੰਟੀਗ੍ਰੇਟਿਡ ਚਿਪ ਨਾਲ ਫੋਨ ਦੀ ਬੈਟਰੀ ਲਾਈਫ ਅਤੇ ਸਪੇਸ ਦੀ ਬਚਤ ਹੋਵੇਗੀ। ਚਿਪ ਦੇ ਮੋਡਮ ਦੀ ਡਾਊਨਲੋਡ ਸਪੀਡ 4.7gbps ਅਤੇਅਪਲੋਡ ਸਪੀਡ 2.5gbps ਹੈ।
ਹਾਲਾਂਕਿ ਇਹ ਕੁਆਲਕਾਮ ਦੇ ਸੈਕਿੰਡ ਜਨਰੇਸ਼ਨ X55 ਮੋਡਮ ਜਿੰਨਾ ਤੇਜ਼ ਨਹੀਂ ਹੈ। ਕੁਆਲਕਾਮ ਦਾ ਇਹ ਮੋਡਮ 7gbps ਤਕ ਦੀ ਡਾਊਨਲੋਡ ਸਪੀਡ ਦਿੰਦਾ ਹੈ। ਮੀਡੀਆਟੈੱਕ ਨੇ ਇਕ ਚਿਪ ’ਚ ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਹੈ। ਦੋਵਾਂ ਦੀ ਤੁਲਨਾ ਕੀਤੀ ਜਾਵੇ ਤਾਂ ਕੁਆਲਕਾਮ ਦਾ ਮੋਡਮ ਕੰਪਨੀ ਦੇ SoC ਤੋਂ ਅਲੱਗ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਮੋਡਮ ਜ਼ਿਆਦਾ ਪਾਵਰ ਅਤੇ ਸਪੇਸ ਦੀ ਖਪਤ ਕਰਸਕਦਾ ਹੈ। ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਕੰਪਨੀਆਂ ਨੇ ਕਿਸ ਕਰ੍ਹਾਂ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਹੈ।
ਟੈਕਨਾਲੋਜੀ ਰਾਹੀਂ ਮੀਡੀਆਟੈੱਕ ਦੀ ਚਿਪ ਕੁਆਲਕਾਮ ਦੇ ਲੇਟੈਸਟ ਮੋਡਮ ਜਿੰਨੀ ਐਡਵਾਂਸ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਇਹ mmWave ਦੇ ਨਾਲ sub-6Ghz ਨੂੰ ਸਪੋਰਟ ਨਹੀਂ ਕਰਦੀ। ਸ਼ਾਰਟ-ਟਰਮ ਲਈ ਇਹ ਕੰਪਨੀ ਲਈ ਵੱਡੀ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਯੂ.ਐੱਸ. ਹੀ ਅਜਿਹਾ ਇਕ ਵੱਡਾ ਰੀਜ਼ਨ ਹੈ ਜੋ ਫਿਲਹਾਲ mmWave ਰੋਲ-ਆਊਟ ਕਰ ਰਿਹਾ ਹੈ। ਇਸ ਤੋਂ ਇਲਾਵਾ ਚਿਪ ਸਟੈਂਡ ਅਲੋਨ ਅਤੇ ਨਾਨ-ਸਟੈਂਡ ਅਲੋਨ 5ਜੀ ਨੂੰ ਸਪੋਰਟ ਕਰਦੀ ਹੈ। ਇਸੇ ਦੇ ਨਾਲ ਇਹ 2ਜੀ ਤੋਂ ਲੈ ਕੇ 5ਜੀ ਨੈੱਟਵਰਕਸ ਦੇ ਨਾਲ ਵੀ ਕੰਪੈਟਿਬਲ ਹੈ।
ਚੀਨੀ ਡੇਟਿੰਗ ਐਪਸ ਰਾਹੀਂ ਲੀਕ ਹੋ ਸਕਦੈ 42 ਮਿਲੀਅਨ ਯੂਜ਼ਰਜ਼ ਦਾ ਡਾਟਾ
NEXT STORY