ਗੈਜੇਟ ਡੈਸਕ- ਕੁਝ ਦਿਨ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਇਨਸਾਨਾਂ ਦੀ ਥਾਂ ਨਹੀਂ ਲੈਣਗੇ, ਸਗੋਂ ਏ.ਆਈ. ਦੇ ਆਉਣ ਕਾਰਨ ਕੰਮ ਕਰਨ ਦਾ ਤਰੀਕਾ ਬਦਲ ਜਾਵੇਗਾ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਏ.ਆਈ. ਇਨਸਾਨਾਂ ਦੀ ਥਾਂ ਲੈ ਰਹੇ ਹਨ। ਅਸੀਂ ਅਜਿਹਾ ਇਸ ਲਈ ਆਖ ਰਹੇ ਹਾਂ ਕਿਉਂਕਿ ਹਾਲ ਦੇ ਕੁਝ ਦਿਨਾਂ 'ਚ ਅਸੀਂ ਏ.ਆਈ. ਅਧਿਆਪਕ ਤੋਂ ਲੈ ਕੇ ਏ.ਆਈ. ਮਾਡਲ ਤਕ ਨੂੰ ਦੇਖਿਆ ਹੈ ਅਤੇ ਹੁਣ ਏ.ਆਈ. ਸਾਫਟਵੇਅਰ ਇੰਜੀਨੀਅਰ ਵੀ ਲਾਂਚ ਹੋ ਗਿਆ ਹੈ।
ਜੀ ਹਾਂ, ਅਸੀਂ ਦੀ ਗੱਲ ਕਰ ਰਹੇ ਹਾਂ ਡੇਵਿਨ (Devin) ਦੀ ਜੋ ਇੱਕ ਏ.ਆਈ. ਸਾਫਟਵੇਅਰ ਇੰਜੀਨੀਅਰ ਹੈ ਅਤੇ ਮਿੰਟਾਂ ਵਿੱਚ ਕੋਡਿੰਗ ਕਰ ਸਕਦਾ ਹੈ, ਇੱਕ ਐਪ ਵਿਕਸਿਤ ਕਰ ਸਕਦਾ ਹੈ ਅਤੇ ਉਹ ਸਾਰੇ ਕੰਮ ਕਰ ਸਕਦਾ ਹੈ ਜੋ ਇੱਕ ਸਾਫਟਵੇਅਰ ਇੰਜੀਨੀਅਰ ਕਰ ਸਕਦਾ ਹੈ।
Devin ਦੀ ਖਾਸੀਅਤ
ਡੇਵਿਨ ਨੂੰ Cognition Labs ਨੇ ਤਿਆਰ ਕੀਤਾ ਹੈ ਜੋ ਕਿ ਇਕ ਏ.ਆਈ. ਸਟਾਰਟਅਪ ਹੈ। ਕੰਪਨੀ ਦਾ ਦਾਅਵਾ ਹੈ ਕਿ ਡੇਵਿਨ ਨੇ ਇੰਜੀਨੀਅਰ ਦੀ ਪ੍ਰੈਕਟੀਕਲ ਇੰਟਰਵਿਊ ਪਾਸ ਕੀਤੀ ਹੈ ਅਤੇ ਇਸਤੋਂ ਇਲਾਵਾ ਡੇਵਿਨ ਨੇ ਕਈ ਏ.ਆਈ. ਕੰਪਨੀਆਂ ਦੇ ਅਸਲ ਇੰਟਰਵਿਊ ਵੀ ਪਾਸ ਕੀਤੇ ਹਨ। ਡੇਵਿਨ ਇਕ ਡਿਵੈਲਪਰ ਤੋਂ ਲੈ ਕੇ ਇਕ ਬ੍ਰਾਊਜ਼ਰ ਤਕ ਹੈ।
ਡੇਵਿਨ ਇੱਕ ਵੈਬਸਾਈਟ ਬਣਾ ਸਕਦਾ ਹੈ, ਇੱਕ ਐਪ ਵਿਕਸਤ ਕਰ ਸਕਦਾ ਹੈ, ਇੱਕ ਸਾਈਟ ਦੀ ਖਾਮੀ ਨੂੰ ਦੂਰ ਕਰ ਸਕਦਾ ਹੈ ਅਤੇ ਇੱਥੋਂ ਤੱਕ ਕਿ ਇੱਕ ਏ.ਆਈ ਟੂਲ ਵੀ ਵਿਕਸਤ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਕਿਸੇ ਵੀ ਏ.ਆਈ. ਟੂਲ ਨੂੰ ਟਰੇਨਿੰਗ ਵੀ ਦੇ ਸਕਦਾ ਹੈ। ਡੇਵਿਨ 'ਚ ਇਨਬਿਲਟ ਕੋਡ ਐਡੀਟਰ ਹੈ ਜਿਸ ਵਿੱਚ ਇਹ ਏ.ਆਈ. ਟੂਲ ਕੋਡ ਲਿਖਦਾ ਹੈ। ਇਹ ਏ.ਆਈ. ਇੰਜੀਨੀਅਰ ਸਾਫਟਵੇਅਰ ਨਾਲ ਸਬੰਧਤ ਕੋਈ ਵੀ ਗੁੰਝਲਦਾਰ ਕੰਮ ਕਰ ਸਕਦਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਡੇਵਿਨ ਐਂਡ ਟੂ ਐਂਡ ਐਨਕ੍ਰਿਪਸ਼ਨ ਨਾਲ ਕਿਸੇ ਵੀ ਐਪ ਨੂੰ ਡਿਜ਼ਾਈਨ ਕਰ ਸਕਦਾ ਹੈ। ਇਸ ਤੋਂ ਇਲਾਵਾ, ਇਹ ਆਪਣੇ ਆਪ ਬੱਗ ਨੂੰ ਵੀ ਠੀਕ ਕਰ ਸਕਦਾ ਹੈ, ਹਾਲਾਂਕਿ ਫਿਲਹਾਲ ਤੁਸੀਂ ਨਾ ਤਾਂ ਡੇਵਿਨ ਦੀ ਵਰਤੋਂ ਕਰ ਸਕਦੇ ਹੋ ਅਤੇ ਨਾ ਹੀ ਇਸ ਦੀ ਜਾਂਚ ਕਰ ਸਕਦੇ ਹੋ ਕਿਉਂਕਿ ਇਸ ਨੂੰ ਅਜੇ ਤੱਕ ਆਮ ਲੋਕਾਂ ਲਈ ਉਪਲੱਬਧ ਨਹੀਂ ਕਰਵਾਇਆ ਗਿਆ।
ਭਾਰਤ 'ਚ ਕੰਪਨੀਆਂ ਲਈ ਸਾਈਬਰ ਹਮਲਾ, ਡਾਟਾ ਦੀ ਉਲੰਘਣਾ ਸਭ ਤੋਂ ਵੱਡਾ ਖਤਰਾ: ਸਰਵੇ
NEXT STORY